ਏਜਾਜ਼ ਪਟੇਲ ਨੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਜਾ ਰਹੇ 2 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ ਖੇਡ ਰਹੀ ਟੀਮ ਇੰਡੀਆ ਦੇ ਸਾਰੇ ਵਿਕਟ ਝਟਕਾ ਕੇ ਇਤਿਹਾਸ ਰਚ ਦਿੱਤਾ। ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਇਕ ਪਾਰੀ ‘ਚ 10 ਵਿਕਟਾਂ ਲੈਣ ਵਾਲੇ ਉਹ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ। ਪਟੇਲ ਤੋਂ ਪਹਿਲਾਂ ਅਜਿਹਾ ਕਰਿਸ਼ਮਾ ਟੈਸਟ ਕ੍ਰਿਕਟ ‘ਚ ਅਨਿਲ ਕੁੰਬਲੇ ਤੇ ਇੰਗਲੈਂਡ ਦੇ ਜਿਮ ਲੇਕਰ ਨੇ ਕੀਤਾ ਸੀ।
ਕੁੰਬਲੇ ਨੇ 1999 ‘ਚ ਪਾਕਿਸਤਾਨ ਦੇ ਖ਼ਿਲਾਫ਼ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ‘ਤੇ ਇਹ ਕਮਾਲ ਕੀਤਾ ਸੀ। ਜਦਕਿ ਜਿਮ ਲੇਕਰ ਨੇ ਵੀ ਇਕ ਪਾਰੀ ‘ਚ 10 ਵਿਕਟਾਂ ਲਈਆਂ ਸਨ। ਸਾਲ 1956 ‘ਚ ਲੇਕਰ ਨੇ ਆਸਟਰੇਲੀਆ ਦੇ ਖਿਲਾਫ ਇਕ ਪਾਰੀ ‘ਚ 10 ਵਿਕਟਾਂ ਲਈਆਂ ਸਨ। ਜ਼ਿਕਰਯੋਗ ਹੈ ਕਿ ਮੁੰਬਈ ‘ਚ ਹੀ ਪੈਦਾ ਹੋਏ ਏਜਾਜ਼ ਨੇ ਦੂਜੇ ਟੈਸਟ ‘ਚ 47.5 ਓਵਰ ਦੀ ਗੇਂਦਬਾਜ਼ੀ ਕੀਤੀ ਤੇ 12 ਓਵਰ ਮੇਡਲ ਪਾਉਂਦੇ ਹੋਏ 119 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕਰਨ ਦਾ ਕਮਾਲ ਦਿਖਾਇਆ। ਨਿਊਜ਼ੀਲੈਂਡ ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਏਜਾਜ਼ ਨੇ ਇਹ ਕਮਾਲ ਕਰ ਕੇ ਆਪਣਾ ਨਾਂ ਇਤਿਹਾਸ ਦੇ ਪੰਨਿਆ ‘ਚ ਦਰਜ ਕਰ ਦਿੱਤਾ ਹੈ।