September 8, 2026, 9:58 pm
----------- Advertisement -----------
HomeNewsBreaking NewsRCB ਨੇ ਪਹਿਲੀ ਵਾਰ ਜਿੱਤਿਆ IPL ਦਾ ਖਿਤਾਬ, ਪੰਜਾਬ ਕਿੰਗਜ਼ ਨੂੰ 6...

RCB ਨੇ ਪਹਿਲੀ ਵਾਰ ਜਿੱਤਿਆ IPL ਦਾ ਖਿਤਾਬ, ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਬਣੀ ਚੈਂਪੀਅਨ

Published on

----------- Advertisement -----------

ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਆਪਣਾ ਪਹਿਲਾ ਟਾਇਟਲ ਜਿੱਤ ਲਿਆ ਹੈ। ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿਚ ਪੰਜਾਬ ਕਿੰਗਸ (PBKS) ਨੂੰ 6 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ 18ਵੇਂ ਸੀਜਨ ਵਿਚ IPL ਨੂੰ 8ਵਾਂ ਚੈਂਪੀਅਨ ਮਿਲਿਆ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 191 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਪੰਜਾਬ ਕਿੰਗਜ਼ 184 ਦੌੜਾਂ ਹੀ ਬਣਾ ਸਕੀ। ਬੇਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ‘ਤੇ 43 ਦੌੜਾਂ ਬਣਾਈਆਂ। ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਤੇ 240 ਦੇ ਸਟ੍ਰਾਈਕ ਰੇਟ ‘ਤੇ 10 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਕੁਨਾਲ ਪਾਂਡੇਯ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜੈਮਿਸਨ ਨੇ 3-3 ਵਿਕਟਾਂ ਲਈਆਂ। RCB ਦੀ ਟੀਮ IPL ਇਤਿਹਾਸ ਦੀ 8ਵੀਂ ਚੈਂਪੀਅਨ ਬਣੀ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (5 ਵਾਰ), ਮੁੰਬਈ ਇੰਡੀਅਨਸ (5 ਵਾਰ), ਕੋਲਕਾਤਾ ਨਾਇਟ ਰਾਇਡਰਸ (3 ਵਾਰ), ਰਾਜਸਥਾਨ ਰਾਇਲਸ (1 ਵਾਰ), ਡੈਕਨ ਚਾਰਜਰਸ (1 ਵਾਰ), ਸਨਰਾਈਜਰਸ ਹੈਦਰਾਬਾਦ (1 ਵਾਰ) ਤੇ ਗੁਜਰਾਤ ਜਾਇਟਸ (1 ਵਾਰ) ਚੈਂਪੀਅਨ ਬਣੇ ਹਨ।

ਪਾਵਰਪਲੇਅ ਦੇ ਬਾਅਦ ਬਾਲਿੰਗ ਕਰਨ ਆਏ ਕਰੁਣਾਲ ਨੇ ਪਹਿਲੇ ਓਵਰ ਵਿਚ 3 ਹੀ ਦੌੜਾਂ ਦਿੱਤੀਆਂ। ਉਨ੍ਹਾਂ ਨੇ ਦੂਜੇ ਓਵਰ ਵਿਚ ਪ੍ਰਭਸਿਮਰਨ ਨੂੰ ਪਵੇਲੀਅਨ ਭੇਜਿਆ। ਫਿਰ ਆਪਣੇ ਸਪੈਲ ਦੇ ਆਖਰੀ ਓਵਰ ਵਿਚ ਜੋਸ਼ ਇੰਗਲਿਸ ਦਾ ਵੱਡਾ ਵਿਕਟ ਲਿਆ। ਕਰੁਣਾਲ ਨੇ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਦਿੱਤੀਆਂ। ਨਵੀਂ ਗੇਂਦ ਨਾਲ ਬਾਲਿੰਗ ਕਰਨ ਆਏ ਭੁਵਨੇਸ਼ਵਰ ਨੇ ਸ਼ੁਰੂਆਤੀ 2 ਓਵਰ ਵਿਚ ਸਿਰਫ 17 ਦੌੜਾਂ ਦਿੱਤੀਆਂ। ਫਿਰ ਪਾਰੀ ਦੇ 17ਵੇਂ ਓਵਰ ਵਿਚ 3 ਗੇਂਦਾਂ ਦੇ ਅੰਦਰ ਨੇਹਲ ਵਾਧੇਰਾ ਤੇ ਮਾਰਕਸ ਸਟੋਅਨਿਸ ਨੂੰ ਪਵੇਲੀਅਨ ਭੇਜ ਕੇ ਮੈਚ ਬੇਂਗਲੁਰੂ ਦੀ ਝੋਲੀ ਵਿਚ ਪਾ ਦਿੱਤਾ।

RCB ਤੋਂ ਓਪਨਿੰਗ ਕਰਨ ਉਤਰੇ ਵਿਰਾਟ ਦੇ ਸਾਹਮਣੇ ਫਿਲ ਸਾਲਟ ਦੂਜੇ ਹੀ ਓਵਰ ਵਿਚ ਆਊਟ ਹੋ ਗਏ। ਇਥੇ ਉਨ੍ਹਾਂ ਨੇ ਸੰਭਲ ਕੇ ਪਾਰੀ ਅੱਗੇ ਵਧਾਈ ਤੇ ਜ਼ਿਆਦਾ ਵਿਕਟ ਨਹੀਂ ਡਿਗਣ ਦਿੱਤੇ। ਕੋਹਲੀ ਨੇ 35 ਗੇਂਦਾਂ ‘ਤੇ 43 ਦੌੜਾਂ ਦੀ ਪਾਰੀ ਖੇਡੀ। ਉਹ 15ਵੇਂ ਓਵਰ ਵਿਚ ਆਊਟ ਹੋਏ ਪਰ ਟੀਮ ਨੂੰ ਕੌਲਾਪਸ ਤੋਂ ਬਚਾ ਲਿਆ। ਨੰਬਰ-6 ‘ਤੇ ਬੈਟਿੰਗ ਕਰਨ ਉਤਰੇ ਜਿਤੇਸ਼ ਨੇ 2 ਚੌਕੇ ਤੇ 2 ਛੱਕੇ ਲਗਾ ਕੇ 24 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 240 ਦਾ ਰਿਹਾ। ਉਨ੍ਹਾਂ ਦੀ ਪਾਰੀ ਨੇ ਹੀ RCB ਨੂੰ 190 ਦੇ ਚੈਲੇਂਜਿੰਗ ਸਕੋਰ ਤੱਕ ਪਹੁੰਚਾਇਆ। ਪੰਜਾਬ ਦੇ ਬੈਟਰਸ ਫਾਈਨਲ ਵਿਚ 191 ਦੌੜਾਂ ਦੇ ਟਾਰਗੈੱਟ ਦੇ ਸਾਹਮਣੇ ਬਿਖਰ ਗਏ। ਪੂਰੇ ਸੀਜਨ ਤੇਜ਼ ਬੈਟਿੰਗ ਕਰਨ ਵਾਲੇ ਪ੍ਰਭਸਿਮਰਨ 22 ਗੇਂਦਾਂ ‘ਤੇ 26 ਦੌੜਾਂ ਹੀ ਬਣਾ ਸਕੇ। ਦੂਜੇ ਪਾਸੇ ਨੇਹਲ ਵਾਧੇਰਾ ਦੇ ਬੈਟ ਤੋਂ 18 ਗੇਂਦਾਂ ਤੋਂ ਸਿਰਫ 5 ਦੌੜਾਂ ਨਿਕਲੀਆਂ। ਦੋਵੇ ਮਿਲ ਕੇ 40 ਗੇਂਦਾਂ ‘ਤੇ 41 ਦੌੜਾਂ ਹੀ ਬਣਾ ਸਕੇ। 6 ਦੌੜਾਂ ਦੀ ਹਾਰ ਵਿਚ ਦੋਵੇਂ ਬੈਟਰਸ ਦੀ ਹੌਲੀ ਬੈਟਿੰਗ ਵੱਡਾ ਕਾਰਨ ਰਹੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...