ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਵੀਰਵਾਰ (14 ਸਤੰਬਰ) ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਹੋਣਾ ਹੈ। ਮੀਂਹ ਕਾਰਨ ਅਜੇ ਟਾਸ ਨਹੀਂ ਹੋ ਸਕਿਆ ਹੈ।
ਦੱਸ ਦਈਏ ਕਿ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਅਤੇ ਜ਼ਮੀਨ ਨੂੰ ਢੱਕਿਆ ਗਿਆ ਹੈ। ਮੀਂਹ ਨੇ ਏਸ਼ੀਆ ਕੱਪ ਦੇ ਕਈ ਮੈਚ ਪਹਿਲਾਂ ਹੀ ਪ੍ਰਭਾਵਿਤ ਕੀਤੇ ਹਨ। ਅਜਿਹਾ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਸੁਪਰ 4 ਮੈਚ ‘ਚ ਵੀ ਹੋ ਸਕਦਾ ਹੈ। ਜੇਕਰ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਰੱਦ ਕਰਨਾ ਪਿਆ ਤਾਂ ਸ਼੍ਰੀਲੰਕਾ ਨੂੰ ਫਾਇਦਾ ਹੋਵੇਗਾ।
ਅੱਜ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰੇਗੀ, ਜਦੋਂ ਕਿ ਦੂਜੀ ਟੀਮ ਬਾਹਰ ਹੋ ਜਾਵੇਗੀ। ਜੇਕਰ ਸ਼੍ਰੀਲੰਕਾ ਹਾਰਦਾ ਹੈ ਤਾਂ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਖੇਡਣਗੇ।
ਸ਼੍ਰੀਲੰਕਾ ਅਤੇ ਪਾਕਿਸਤਾਨ ਦੇ 2-2 ਅੰਕ ਹਨ ਅਤੇ ਮੈਚ ਜਿੱਤਣ ਵਾਲੀ ਟੀਮ ਦੇ 4 ਅੰਕ ਹੋਣਗੇ। ਭਾਰਤ ਪਹਿਲਾਂ ਹੀ 4 ਅੰਕਾਂ ਨਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਜੇਕਰ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਸ਼੍ਰੀਲੰਕਾ ਦੀ ਟੀਮ ਫਾਈਨਲ ਖੇਡੇਗੀ, ਕਿਉਂਕਿ ਸ਼੍ਰੀਲੰਕਾਈ ਟੀਮ ਦੀ ਨੈੱਟ ਰਨ ਰੇਟ ਪਾਕਿਸਤਾਨ ਨਾਲੋਂ ਬਿਹਤਰ ਹੈ।
----------- Advertisement -----------
Asia Cup – ਮੀਂਹ ਕਾਰਨ ਸ੍ਰੀਲੰਕਾ-ਪਾਕਿਸਤਾਨ ਮੈਚ ‘ਚ ਦੇਰੀ
Published on
----------- Advertisement -----------
----------- Advertisement -----------












