September 5, 2026, 4:18 am
----------- Advertisement -----------
HomeNewsBreaking News37 ਸਾਲ ਬਾਅਦ ਏਸ਼ੀਆਡ ਦੇ ਟਾਪ-5 'ਚ ਰਿਹਾ ਭਾਰਤ, ਪਹਿਲੀ ਵਾਰ 'ਤਗਮਿਆਂ...

37 ਸਾਲ ਬਾਅਦ ਏਸ਼ੀਆਡ ਦੇ ਟਾਪ-5 ‘ਚ ਰਿਹਾ ਭਾਰਤ, ਪਹਿਲੀ ਵਾਰ ‘ਤਗਮਿਆਂ ਦਾ ਸੈਂਕੜਾ’

Published on

----------- Advertisement -----------

ਚੀਨ ਦੀ ਸੱਭਿਆਚਾਰਕ ਵਿਰਾਸਤ ਅਤੇ ਤਕਨਾਲੋਜੀ ਦੇ ਸ਼ਾਨਦਾਰ ਸੁਮੇਲ ਨਾਲ ਐਤਵਾਰ ਨੂੰ ਇੱਥੇ 19ਵੀਆਂ ਏਸ਼ੀਆਈ ਖੇਡਾਂ ਸਮਾਪਤ ਹੋ ਗਈਆਂ। ਬਿਗ ਲੋਟਸ ਸਟੇਡੀਅਮ ਵਿਖੇ 80,000 ਦਰਸ਼ਕਾਂ ਦੇ ਸਾਹਮਣੇ ਲਾਈਟਾਂ, ਸੰਗੀਤ ਅਤੇ ਲੇਜ਼ਰ ਸ਼ੋਅ ਦੇ 75 ਮਿੰਟ ਦੇ ਲੰਬੇ ਸਮਾਰੋਹ ਤੋਂ ਬਾਅਦ, 45 ਭਾਗ ਲੈਣ ਵਾਲੇ ਦੇਸ਼ਾਂ ਨੇ 2026 ਵਿੱਚ ਜਾਪਾਨ ਦੇ ਨਾਗੋਆ ਵਿੱਚ ਹੋਣ ਵਾਲੀਆਂ ਅਗਲੀਆਂ ਏਸ਼ੀਆਈ ਖੇਡਾਂ ਵਿੱਚ ਮਿਲਣ ਦੇ ਵਾਅਦੇ ਨਾਲ ਅਲਵਿਦਾ ਕਿਹਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਤਗਮਿਆਂ ਦਾ ਸੈਂਕੜਾ ਲਾਇਆ। ਦੇਸ਼ ਨੇ 72 ਸਾਲਾਂ ਦੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ ਕੁੱਲ 107 ਤਗ਼ਮੇ ਜਿੱਤੇ। ਇਨ੍ਹਾਂ ਵਿੱਚ 28 ਸੋਨ, 38 ਚਾਂਦੀ ਅਤੇ 41 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤ 37 ਸਾਲਾਂ ਬਾਅਦ ਤਮਗਾ ਸੂਚੀ ਦੇ TOP-5 ਸਥਾਨ ‘ਤੇ ਰਿਹਾ ਅਤੇ ਚੀਨ, ਜਾਪਾਨ, ਦੱਖਣੀ ਕੋਰੀਆ ਤੋਂ ਬਾਅਦ ਚੌਥੇ ਸਥਾਨ ‘ਤੇ ਰਿਹਾ। ਦੱਸ ਦਈਏ ਕਿ ਚੀਨ ਦੇ ਹਾਂਗਝੂ ਸ਼ਹਿਰ ‘ਚ 23 ਸਤੰਬਰ ਤੋਂ 8 ਅਕਤੂਬਰ ਤੱਕ ਆਯੋਜਿਤ ‘ਏਸ਼ੀਆਡ-2022’ ‘ਚ ਮੇਜ਼ਬਾਨ ਚੀਨ ਚੋਟੀ ‘ਤੇ ਰਿਹਾ। ਉਸ ਨੇ 201 ਸੋਨ, 111 ਚਾਂਦੀ ਅਤੇ 71 ਕਾਂਸੀ ਦੇ ਤਗਮੇ ਜਿੱਤੇ।


ਭਾਰਤ ਦੀ ਇਤਿਹਾਸਕ ਸਫ਼ਲਤਾ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੇ ਖਿਡਾਰੀਆਂ ਨੇ ਬਰਾਬਰ ਭੂਮਿਕਾ ਨਿਭਾਈ। 107 ਵਿੱਚੋਂ, 43% ਭਾਵ ਕੁੱਲ 46 ਤਗਮੇ ਮਹਿਲਾ ਖਿਡਾਰੀਆਂ ਨੇ ਜਿੱਤੇ। ਪੁਰਸ਼ ਖਿਡਾਰੀਆਂ ਨੇ 48% ਤਗਮੇ (52) ਜਿੱਤੇ, ਜਦਕਿ ਮਿਸ਼ਰਤ ਮੁਕਾਬਲਿਆਂ ਵਿੱਚ ਵੀ 9 ਤਗਮੇ ਜਿੱਤੇ। ਯਾਨੀ ਕਿ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਖਿਡਾਰੀ ਬਰਾਬਰ ਵਧੇ ਅਤੇ ਦੇਸ਼ ਲਈ ਸਫਲਤਾ ਲਿਆਂਦੀ।

ਏਸ਼ੀਆਈ ਖੇਡਾਂ ਮੈਡਲ ਟੈਲੀ

ਰੈਂਕਦੇਸ਼ਗੋਲਡਸਿਲਵਰਬਰੌਂਜ਼ਕੁੱਲ
1ਚੀਨ20111171383
2ਸਾਊਥ ਕੋਰੀਆ425989190
3ਜਪਾਨ526769188
4ਭਾਰਤ283841107
5ਉਜ਼ਬੇਕਿਸਤਾਨ22183171


ਇਸ ਦੇ ਨਾਲ ਹੀ ਭਾਰਤ ਨੇ ਤੇਜ਼ੀ ਨਾਲ ਵਿਕਾਸ ਕੀਤਾ ਅਤੇ ਤੀਰਅੰਦਾਜ਼ੀ, ਅਥਲੈਟਿਕਸ, ਕ੍ਰਿਕਟ, ਕਬੱਡੀ, ਸ਼ੂਟਿੰਗ ਅਤੇ ਸਕੁਐਸ਼ ਦੇ ਔਰਤਾਂ ਦੇ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ। ਇਨ੍ਹਾਂ ਖੇਡਾਂ ਤੋਂ ਇਲਾਵਾ ਬੈਡਮਿੰਟਨ, ਹਾਕੀ ਅਤੇ ਘੋੜ ਸਵਾਰੀ ਵਿੱਚ ਵੀ ਪੁਰਸ਼ ਖਿਡਾਰੀਆਂ ਨੇ ਭਾਰਤ ਲਈ ਇਤਿਹਾਸਕ ਸੋਨ ਤਗਮੇ ਜਿੱਤੇ।
ਦੇਸ਼ 37 ਸਾਲਾਂ ਬਾਅਦ ਏਸ਼ੀਆਡ ਤਮਗਾ ਸੂਚੀ ਵਿੱਚ ਟਾਪ-5 ਵਿੱਚ ਰਿਹਾ। ਇਸ ਤੋਂ ਪਹਿਲਾਂ 1986 ਦੌਰਾਨ ਸਿਓਲ ਏਸ਼ਿਆਈ ਖੇਡਾਂ ਵਿੱਚ ਭਾਰਤ ਪੰਜਵੇਂ ਸਥਾਨ ’ਤੇ ਰਿਹਾ ਸੀ। ਉਸ ਸਮੇ 5 ਸੋਨ, 9 ਚਾਂਦੀ ਅਤੇ 23 ਕਾਂਸੀ ਦੇ ਤਗਮੇ ਜਿੱਤੇ ਸਨ। ਇਸ ਪ੍ਰਦਰਸ਼ਨ ਦੇ 37 ਸਾਲਾਂ ਬਾਅਦ ਭਾਰਤ ਹੁਣ ਤਗਮਾ ਸੂਚੀ ਦੇ ਟਾਪ-5 ਵਿੱਚ ਆਉਣ ਵਿੱਚ ਕਾਮਯਾਬ ਹੋ ਗਿਆ ਹੈ।


----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀ ਮੂਲ ਦਾ ਅਮਰੀਕੀ FBI ਦੀ ਮੋਸਟ ਵਾਂਟੇਡ ਸੂਚੀ ’ਚ!,ਮੰਜੀਤ ਸਿੰਘ ਬੇਦੀ ’ਤੇ 6...

ਗਾਇਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਮਿਲੀ

ਥਾਣਾ ਸੁਧਾਰ ਅਧੀਨ ਪੱਤੀ ਧਾਲੀਵਾਲ ਵਿੱਚ ਅੱਜ ਸਵੇਰੇ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਦੀ...

ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

 ਵੈਨਕੂਵਰ ਪੁਲੀਸ ਨੇ ਪੰਜਾਬੀ ਮੂਲ ਦੇ ਆਪਣੇ ਹੀ ਇੱਕ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਦੀ...

ਪੁਣੇ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਹੋਇਆ ਸ਼ਹੀਦ, ਜੱਦੀ ਪਿੰਡ ਦਿਆਲਪੁਰਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਭਾਰਤੀ ਫੌਜ ਦੇ ਜਵਾਨ ਜਗਤਾਰ ਸਿੰਘ (41) ਦੀ ਮਹਾਰਾਸ਼ਟਰ (ਪੁਣੇ) ਵਿੱਚ ਡਿਊਟੀ ਦੌਰਾਨ ਇੱਕ...

CM ਮਾਨ ਦੀ ਪਤਨੀ ਦਾ ਵੱਡਾ ਐਕਸ਼ਨ, ਖਹਿਰਾ ਤੇ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ; ਕਿਹਾ- 24 ਘੰਟਿਆਂ ‘ਚ ਮੰਗਣ ਮੁਆਫ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ...

ਪੰਜਾਬ 2007-17 ਦਾ ਜੰਗਲ ਰਾਜ ਨਹੀਂ ਭੁੱਲਿਆ, ਅਕਾਲੀਆਂ ਕੋਲ ਲੋਕਾਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ: ਬਲਤੇਜ ਪੰਨੂ

ਚੰਡੀਗੜ੍ਹ 3 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ...

ਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀਸਿਆਸਤ ਵਿੱਚ ਹੋ ਸਕਦਾ ਵੱਡਾ ਮੋੜ

ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ-ਮੰਡਲ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਬਦਲ ਸਕਣ ਵਾਲੇ...

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...