ਭਾਰਤ ਦੀ ਮਹਾਨ ਐਥਲੀਟ ਪੀਟੀ ਊਸ਼ਾ ਨੇ ਸ਼ਨੀਵਾਰ (10 ਦਸੰਬਰ) ਨੂੰ ਇਤਿਹਾਸ ਰਚ ਦਿੱਤਾ। ਉਹ ਭਾਰਤੀ ਓਲੰਪਿਕ ਸੰਘ (IOA) ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਚੋਣ ਵਿਚ ਉਹ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਹਨ। 1960 ਤੋਂ ਬਾਅਦ ਪਹਿਲੀ ਵਾਰ ਕੋਈ ਖਿਡਾਰੀ ਆਈਓਏ ਦਾ ਪ੍ਰਧਾਨ ਬਣਿਆ ਹੈ।
ਪ੍ਰਧਾਨ ਬਣਨ ਤੋਂ ਬਾਅਦ ਪੀਟੀ ਊਸ਼ਾ ਨੇ ਕਿਹਾ, “13 ਸਾਲਾਂ ਨੂੰ ਛੱਡ ਕੇ, ਮੈਂ ਆਪਣਾ ਪੂਰਾ ਸਮਾਂ ਖੇਡਾਂ ਨੂੰ ਦਿੱਤਾ ਹੈ। ਚਾਹੇ ਉਹ ਐਥਲੀਟ ਹੋਵੇ, ਕੋਚ ਹੋਵੇ ਜਾਂ ਪ੍ਰਸ਼ਾਸਨ ਦੇ ਰੂਪ ਚ ਹੀ ਕਿਉ ਨ ਹੋਵੇ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਆਈਓਏ ਮੁਖੀ ਜਾਂ ਸੰਸਦ ਮੈਂਬਰ ਬਣਾਂਗੀ। ਅਥਲੀਟ ਕਮਿਸ਼ਨ ਦੇ ਮੈਂਬਰਾਂ ਨੇ ਮੈਨੂੰ ਨਾਮਜ਼ਦਗੀ ਦਾਖਲ ਕਰਨ ਲਈ ਉਤਸ਼ਾਹਿਤ ਕੀਤਾ। ਅਸੀਂ ਖੇਡਾਂ ਦੀ ਬਿਹਤਰੀ ਲਈ ਸਮੂਹਿਕ ਯਤਨ ਕਰਾਂਗੇ, ਤਾਂ ਜੋ ਸਾਡਾ ਤਿਰੰਗਾ ਅੰਤਰਰਾਸ਼ਟਰੀ ਮੰਚ ‘ਤੇ ਬੁਲੰਦ ਰਹੇ। ਅਸੀਂ ਦੇਸ਼ ਲਈ ਹੋਰ ਮੈਡਲ ਲਿਆਉਣ ਲਈ ਰਾਸ਼ਟਰੀ ਫੈਡਰੇਸ਼ਨਾਂ, ਅਥਲੀਟਾਂ ਅਤੇ ਕੋਚਾਂ ਨਾਲ ਕੰਮ ਕਰਾਂਗੇ।”
----------- Advertisement -----------
ਮਹਾਨ ਐਥਲੀਟ ਪੀਟੀ ਊਸ਼ਾ ਨੇ ਰਚਿਆ ਇਤਿਹਾਸ, ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ
Published on
----------- Advertisement -----------

----------- Advertisement -----------