ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਬੰਗਲੌਰ ‘ਚ ਖੇਡਿਆ ਜਾ ਰਿਹਾ ਹੈ। ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਸਟਰੇਲੀਆ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਦੋਵੇਂ ਟੀਮਾਂ ਇਕ-ਇਕ ਬਦਲਾਅ ਨਾਲ ਮੈਦਾਨ ‘ਚ ਉਤਰੀਆਂ ਹਨ। ਅਰਸ਼ਦੀਪ ਸਿੰਘ ਨੂੰ ਤੇਜ਼ ਗੇਂਦਬਾਜ਼ ਦੀਪਕ ਦੀ ਥਾਂ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਆਸਟਰੇਲੀਆਈ ਟੀਮ ਵਿੱਚ ਕ੍ਰਿਸ ਗ੍ਰੀਨ ਦੀ ਥਾਂ ਨਾਥਨ ਐਲਿਸ ਨੂੰ ਮੌਕਾ ਮਿਲਿਆ ਹੈ।