ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਆਖਰੀ ਗਰੈਂਡ ਸਲੈਮ ਫਾਈਨਲ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਸਾਨੀਆ (36) ਅਤੇ ਰੋਹਨ ਬੋਪੰਨਾ (42) ਦੀ ਜੋੜੀ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਜ਼ ਫਾਈਨਲ ਵਿੱਚ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲ ਦੀ ਜੋੜੀ ਤੋਂ ਹਾਰ ਗਈ।
ਫਾਈਨਲ ਮੈਚ ਤੋਂ ਬਾਅਦ ਜਦੋਂ ਸਾਨੀਆ ਨੂੰ ਮੈਲਬੌਰਨ ਦੇ ਰਾਡ ਲੇਵਰ ਏਰੀਨਾ ‘ਚ ਭਾਸ਼ਣ ਲਈ ਬੁਲਾਇਆ ਗਿਆ ਤਾਂ ਉਹ ਰੋ ਪਈ। ਉਨ੍ਹਾਂ ਕਿਹਾ – ਇਹ ਖੁਸ਼ੀ ਦੇ ਹੰਝੂ ਹਨ। 18 ਸਾਲ ਪਹਿਲਾਂ ਮੈਲਬੌਰਨ ‘ਚ ਕਰੀਅਰ ਦੀ ਸ਼ੁਰੂਆਤ ਹੋਈ ਸੀ, ਇਸ ਨੂੰ ਖਤਮ ਕਰਨ ਲਈ ਮੈਲਬੌਰਨ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੋ ਸਕਦੀ। ਮੈਨੂੰ ਇੱਥੇ ਘਰ ਮਹਿਸੂਸ ਕਰਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।
ਇਸਦੇ ਨਾਲ ਹੀ ਸਾਨੀਆ ਮਿਰਜ਼ਾ ਨੇ ਸਾਥੀ ਖਿਡਾਰੀ ਰੋਹਨ ਬੋਪੰਨਾ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ ਕਿ 14 ਸਾਲ ਦੀ ਉਮਰ ਵਿੱਚ ਉਸ ਦਾ ਪਹਿਲਾ ਮਿਕਸਡ ਡਬਲਜ਼ ਸਾਥੀ ਬੋਪੰਨਾ ਹੀ ਸੀ। ਫਿਨਾਲੇ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਵੀ ਮੌਜੂਦ ਸਨ। ਹਾਲਾਂਕਿ ਸਾਨੀਆ ਦੇ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਫਾਈਨਲ ‘ਚ ਨਹੀਂ ਸਨ। ਬੋਪੰਨਾ ਨੇ ਸਾਨੀਆ ਨੂੰ ਕਿਹਾ- ਤੁਸੀਂ ਆਪਣੀ ਖੇਡ ਨਾਲ ਇੰਨੇ ਸਾਲਾਂ ਤੱਕ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਲਈ ਤੁਹਾਡਾ ਧੰਨਵਾਦ।
----------- Advertisement -----------
Australian Open: ਆਪਣਾ ਆਖਰੀ ਗਰੈਂਡ ਸਲੈਮ ਨਹੀਂ ਜਿੱਤ ਸਕੀ ਸਾਨੀਆ, ਫਾਈਨਲ ‘ਚ ਹਾਰੀ ਸਾਨੀਆ ਮਿਰਜ਼ਾ-ਰੋਹਨ ਬੋਪੰਨਾ ਦੀ ਜੋੜੀ
Published on
----------- Advertisement -----------
----------- Advertisement -----------