ਵਿਸ਼ਵ ਕੱਪ 2023 ਦੇ 23ਵੇਂ ਮੈਚ ‘ਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਜਿੱਤ ਲਈ 383 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 5 ਵਿਕਟਾਂ ‘ਤੇ 382 ਦੌੜਾਂ ਬਣਾਈਆਂ।
ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਮੈਦਾਨ ‘ਤੇ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੇ 174 ਦੌੜਾਂ, ਕਪਤਾਨ ਏਡਨ ਮਾਰਕਰਮ ਨੇ 60 ਦੌੜਾਂ ਅਤੇ ਹੇਨਰਿਕ ਕਲਾਸੇਨ ਨੇ 90 ਦੌੜਾਂ ਬਣਾਈਆਂ।
ਹਸਨ ਮਹਿਮੂਦ ਨੇ ਦੋ ਅਤੇ ਮੇਹਦੀ ਹਸਨ ਮਿਰਾਜ, ਸ਼ਰੀਫੁਲ ਇਸਲਾਮ, ਸ਼ਾਕਿਬ ਅਲ ਹਸਨ ਨੂੰ ਇਕ-ਇਕ ਵਿਕਟ ਮਿਲੀ।