May 19, 2024, 5:03 am
----------- Advertisement -----------
HomeNewsBreaking Newsਉਹ ਜਿਸ ਚੀਜ ਨੂੰ ਛੂੰਹਦੇ ਨੇ ਉਹ ਸੋਨਾ ਬਣ ਜਾਂਦੀ ਹੈ ਅਤੇ...

ਉਹ ਜਿਸ ਚੀਜ ਨੂੰ ਛੂੰਹਦੇ ਨੇ ਉਹ ਸੋਨਾ ਬਣ ਜਾਂਦੀ ਹੈ ਅਤੇ ਇਸ ਲਈ ਉਨ੍ਹਾਂ ਦਾ ਨਾਮ ਮਹਿੰਦਰ ਸਿੰਘ ਧੋਨੀ ਹੈ : ਸੁਰੇਸ਼ ਰੈਨਾ

Published on

----------- Advertisement -----------

ਚੰਡੀਗੜ੍ਹ, 24 ਮਈ 2023 – ਚੇਨਈ ਸੂਪਰ ਕਿੰਗਸ ਨੇ ਮੰਗਲਵਾਰ ਨੂੰ ਚੇਨੰਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟੰਸ ’ਤੇ 15 ਰਨਾਂ ਦੀ ਜਿੱਤ ਨਾਲ ਟਾਟਾ ਆਈਪੀਐਲ 2023 ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸੀਐਸਕੇ ਰਿਤੂਰਾਤ ਗਾਇਕਵਾੜ ਦੇ 60 ਰਨਾਂ (44 ਬਾਲਾਂ, 7X4, 1X6) ਦੀ ਬਦੌਲਤ ਗੁਜਰਾਤ ਦੇ ਸਾਹਮਣੇ 173 ਦਾ ਚੁਣੌਤੀ ਟਾਰਗੇਟ ਰੱਖਣ ’ਚ ਸਫਲ ਰਹੀ।

ਪਰ ਟਾਈਟੰਸ ਇਸਨੂੰ ਪ੍ਰਾਪਤ ਕਰਨ ’ਚ ਸਫਲ ਨਹੀਂ ਹੋਈ ਅਤੇ ਬੋਰਡ ’ਤੇ 157 ਰਨ ਬਣਾ ਕੇ ਆਊਟ ਹੋ ਗਏ, ਜਿਸ ’ਚ ਸ਼ੁਭਮਨ ਗਿੱਲ (42 ਰਨ, 38 ਬਾਲਾਂ, 4X4, 1X6) ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਇਹ ਆਈਪੀਐਲ ਦੇ ਇਤਿਹਾਸ ’ਚ ਚੇਨੰਈ ਦਾ 10ਵਾਂ ਫਾਈਨਲ ਹੋਵੇਗਾ ਅਤੇ 2022 ਸੈਸ਼ਨ ’ਚ ਗੁਜਰਾਤ ਟਾਈਟੰਸ ਫਰੈਂਚਾਈਜੀ ਦੀ ਸਥਾਪਨਾ ਦੇ ਬਾਅਦ ਤੋਂ ਮੌਜੂਦਾ ਚੈਂਪੀਅਨ ਦੇ ਖਿਲਾਫ ਇਹ ਉਸਦੀ ਪਹਿਲੀ ਜਿੱਤ ਹੈ।

ਐਮਐਸ ਧੋਨੀ ਦਾ ਰਿਕਾਰਡ ਕਪਤਾਨ ਦੇ ਰੂਪ ’ਚ ਟਾਟਾ ਆਈਪੀਐਲ ’ਚ ਸ਼ਾਨਦਾਰ ਰਿਹਾ ਹੈ ਅਤੇ ਇਹ ਚੇਨੰਈ ਨੂੰ 10ਵੀਂ ਵਾਰ ਫਾਈਨ ’ਚ ਲੈ ਜਾਣ ਨਾਲ ਹੋਰ ਬਿਹਤਰ ਹੋਇਆ ਹੈ। ਇਸ ਸਮੇਂ ਉਨ੍ਹਾਂ ਦੇ ਨਾਮ ਚਾਰ ਖਿਤਾਬ ਹਨ ਅਤੇ ਉਹ ਆਪਣਾ ਪੰਜਵਾਂ ਖਿਤਾਬ ਜਿੱਤਣ ਦੇ ਵੱਲ ਇੱਕ ਕਦਮ ਹੋਰ ਅੱਗੇ ਵਧ ਗਏ ਹਨ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਆਈਪੀਐਲ ਦੇ ਆਖਰੀ ਭਾਗ ’ਚ ਟੀਮ ਦੀ ਲਗਾਤਾਰ ਅਗਵਾਈ ਕਰਨ ਦੀ ਧੋਨੀ ਦੀ ਸਮਰੱਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਦੇਖੋ ਕਿ ਉਹ ਕਿੰਨੀ ਵਾਰ ਫਾਈਨਲ ’ਚ ਪਹੁੰਚੇ, 14 ਸੀਜਨਾਂ ’ਚੋਂ 10 ਫਾਈਨਲ, ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਉਪਲਬਧੀ ਹੈ।

ਐਮਐਸ ਧੋਨੀ ਨੇ ਇਸਨੂੰ ਸਧਾਰਣ ਰੱਖਿਆ ਹੈ। ਉਹ ਕਰੈਡਿਟ ਦੇ ਹੱਕਦਾਰ ਹਨ ਅਤੇ ਰਿਤੂਰਾਜ (ਗਾਇਕਵਾੜ) ਨੇ ਮੈਨੂੰ ਕਿਹਾ ਸੀ ਕਿ ਸੀਐਸਕੇ ਧੋਨੀ ਦੇ ਲਈ ਖਿਤਾਰ ਜਿੱਤਣਾ ਚਾਹੁੰਦੀ ਹੈ। ਪੂਰਾ ਭਾਰਤ ਧੋਨੀ ਨੂੰ ਆਈਪੀਐਲ ਜਿੱਤਦਾ ਦੇਖਣਾ ਚਾਹੁੰਦਾ ਹੈ। ਪਰ ਅੱਜ ਅਸੀਂ ਇਹ ਦੇਖਿਆ ਹੈ ਕਿ ਇਸ ਮੈਦਾਨ ’ਤੇ ਚੇਨੰਈ ਨੂੰ ਹਰਾਉਣਾ ਬਹੁਤ ਚੁਣੌਤੀ ਭਰਿਆ ਹੈ। ਉਹ ਜਿਸ ਚੀਜ ਨੂੰ ਛੂਹ ਲੈਂਦੇ ਹਨ ਉਹ ਸੋਨਾ ਬਣ ਜਾਂਦੀ ਹੈ ਅਤੇ ਇਸ ਲਈ ਉਨ੍ਹਾਂ ਦਾ ਨਾਮ ਮਹਿੰਦਰ ਸਿੰਘ ਧੋਨੀ ਹੈ।’

ਛੇਵੇਂ ਓਵਰ ’ਚ ਹਾਰਦਿਕ ਪਾਂਡਯਾ ਦੀ ਵਿਕਟ ਨੇ ਚੇਨੰਈ ਦੀ ਇਸ ਜਿੱਤ ’ਚ ਅਹਿਮ ਭੂਮਿਕਾ ਅਦਾ ਕੀਤੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਧੋਨੀ ਵੱਲੋਂ ਮਹੇਸ਼ ਤੀਕਸ਼ਣਾ ਨੂੰ ਦਿੱਤੇ ਗਏ ਉਨ੍ਹਾਂ ਨਿਰਦੇਸ਼ਾਂ ਦੇ ਬਾਰੇ ’ਚ ਸਾਵਧਾਨੀ ਨਾਲ ਦੱਸਿਆ, ਜਿਨ੍ਹਾਂ ਕਰਕੇ ਪਾਂਡਯਾ ਦਾ ਵਿਕਟ ਲੈਣਾ ਸੁਨਿਸ਼ਚਿਤ ਹੋਇਆ। ਉਨ੍ਹਾਂ ਨੇ ਕਿਹਾ, ‘ਐਮਐਸ ਧੋਨੀ ਨੇ ਤੀਕਸ਼ਣਾ ਨੂੰ ਸਟੰਪ ਦੀ ਲਾਈਨ ’ਤੇ ਬਾÇਲੰਗ ਕਰਨ ਦੇ ਲਈ ਕਿਹਾ ਅਤੇ ਆਫ ਸਾਈਡ ਨੂੰ ਘੇਰੇ ਦੀ ਤਰ੍ਹਾਂ ਬਣਾ ਦਿੱਤਾ ਕਿਉਂਕਿ ਉਨ੍ਹਾਂ ਨੇ ਹਾਰਦਿਕ ਨੂੰ ਸ਼ਾਟ ਖੇਡਣ ਦੀ ਕੋਈ ਜਗ੍ਹਾ ਨਹੀਂ ਦਿੱਤੀ ਅਤੇ ਹਾਰਦਿਕ ਦੇ ਕੋਲ ਗੈਪ ਤਲਾਸ਼ ਕੇ ਬਾਲ ਨੂੰ ਹੇਠਾਂ ਤੋਂ ਹਿੱਟ ਕਰਨ ਦਾ ਮੌਕਾ ਨਹੀਂ ਸੀ ਕਿਉਂਕਿ ਉਸ ਘੇਰੇ ’ਚ ਛੇ ਫੀਲਡਰ ਸਨ।

ਹੁਣ ਹਾਰਦਿਕ ਦੇ ਕੋਲ ਸਿਰਫ ਇੱਕ ਹੀ ਵਿਕਲਪ ਸੀ, ਬਾਲ ਨੂੰ ਹਵਾ ’ਚ ਖੇਡਣਾ, ਪਰ ਬਾਲ ਸਟੰਪ ’ਤੇ ਸੀ, ਜਿਸਦਾ ਮਤਲਬ ਸੀ ਕਿ ਉਨ੍ਹਾਂ ਨੇ ਸ਼ਾਟ ਮਾਰਨ ਦੇ ਲਈ ਖੁਦ ਹੀ ਜਗ੍ਹਾ ਬਣਾਉਣੀ ਸੀ। ਇਸ ਲਈ ਉਨ੍ਹਾਂ ਨੇ ਆਪਣਾ ਵਿਕਟ ਗਵਾਇਆ। ਅਜਿਹੇ ਹਾਲਾਤ ਨੂੰ ਐਮਐਸ ਧੋਨੀ ਨਾਲੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਕਿ ਉਸ ਖਾਸ ਹਾਲਾਤ ’ਚ ਉਨ੍ਹਾਂ ਦੀ ਟੀਮ ਨੂੰ ਕੀ ਚਾਹੀਦਾ ਹੈ ਅਤੇ ਕਿਸ ਬਾਲਰ ਦੀ ਲੋੜ ਹੈ। ਉਹ ਇਸਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸ ਲਈ ਇਹ ਟੀਮ ਲਗਾਤਾਰ ਵਾਪਸੀ ਕਰ ਸਕਦੀ ਹੈ ਅਤੇ ਹਰ ਖਿਡਾਰੀ ਐਮਐਸਡੀ ਦੇ ਯੋਗਦਾਨ ਨੂੰ ਪਛਾਣਦਾ ਹੈ।’

ਸੂਪਰ ਕਿੰਗਸ ਨੂੰ ਹਰਾਉਣਾ ਅਸਾਨ ਨਹੀਂ ਹੈ, ਖਾਸ ਕਰਕੇ ਉਨ੍ਹਾਂ ਦੇ ਘਰੇਲੂ ਸਟੇਡੀਅਮ ’ਚ ਜਿੱਥੇ ਕਵਾਲੀਫਾਇਰ ਖੇਡਿਆ ਗਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਏਬੀ ਡਿਵਿਲੀਅਰਸ ਨੇ ਸਮਝਾਇਆ ਕਿ ਕਿਵੇਂ ਟੀਮਾਂ ਚੇਪਕ ਸਟੇਡੀਅਮ ’ਚ ਉਤਰਦੇ ਸਮੇਂ ਸੀਐਸਕੇ ਅਤੇ ਧੋਨੀ ਨਾਲ ਭੈਭੀਤ ਰਹਿੰਦੀ ਹੈ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਡਰ ਦਾ ਮਾਹੌਲ ਹੈ। ਚਾਹੇ ਉਹ ਕਾਰਨ ਮੈਦਾਨ ਹੋਵੇ ਜਾਂ ਫਿਰ ਐਮਐਸਡੀ, ਵਿਰੋਧੀ ਟੀਮਾਂ ਇਹ ਸੋਚ ਕੇ ਆਉਂਦੀਆਂ ਹਨ ਕਿ ਮੇਜਬਾਨਾਂ ਨੂੰ ਹਰਾਉਣ ਦੇ ਲਈ ਉਨ੍ਹਾਂ ਨੂੰ ਅਸਾਧਾਰਣ ਕ੍ਰਿਕੇਟ ਖੇਡਣੀ ਹੋਵੇਗੀ।

ਪਰ ਜਦੋਂ ਤੁਸੀਂ ਸਕੋਰਬੋਰਡ ਦੇਖਦੇ ਹੋ, ਤਾਂ ਤੁਸੀਂ ਖੁਦ ਨੂੰ ਛੋਟੇ ਅੰਤਰ ਨਾਲ ਹਾਰਿਆ ਹੋਇਆ ਪਾਂਦੇ ਹੋ। ਇਹ 10 ਜਾਂ 15 ਰਨ ਹਨ, ਨੋ ਬਾਲ ਰਹਿਤ ਬਾÇਲੰਗ ਦਾ ਹੋਣਾ, ਇਹ ਛੋਟੀਆਂ ਚੀਜਾਂ ਹਨ ਜਿਹੜੀਆਂ ਮੁਕਾਬਲਾ ਪਲਟ ਦਿੰਦੀਆਂ ਹਨ। ਐਮਐਸਡੀ ਅਤੇ ਉਨ੍ਹਾਂ ਦੇ ਸੈਨਿਕ ਚੀਜਾਂ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਉਹ ਘਰ ’ਚ ਖੇਡਦੇ ਹਨ, ਜਦੋਂ ਉਹ ਵੱਡੇ ਫਾਈਨਲ ’ਚ ਖੇਡਦੇ ਹਨ, ਤਾਂ ਤੁਸੀਂ ਦੇਖੋਗੇ ਕਿ ਉਹ ਕੀ ਲੈ ਕੇ ਆਉਂਦੇ ਹਨ।’

ਬੁੱਧਵਾਰ ਸ਼ਾਮੀ 7:30 ਵਜੇ ਖੇਡੇ ਜਾਣ ਵਾਲੇ ਐਲਮੀਨੇਟਰ ਮੁਕਾਬਲੇ ’ਚ ਮੁੰਬਈ ਇੰਡੀਅੰਸ ਦਾ ਸਾਹਮਣਾ ਲਖਨਊ ਸੂਪਰ ਜਾਇੰਟਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇਹ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਪੀਤਾ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

ਪਪੀਤਾ ਇਕ ਅਜਿਹਾ ਫਲ ਹੈ, ਜਿਸ ਨੂੰ ਖਾਣ ਨਾਲ ਦਿਲ ਦੇ ਰੋਗ, ਹਾਈਪਰਟੈਨਸ਼ਨ, ਸ਼ੂਗਰ,...

ਪਵਨ ਖੇੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਕਾਂਗਰਸ ਦੇ ਵਾਅਦੇ ਨੂੰ ਦੁਹਰਾਇਆ, ਭਾਜਪਾ ‘ਤੇ ਨਿਸ਼ਾਨਾ ਸਾਧਿਆ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਅਤੇ ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਲੁਧਿਆਣਾ...

ਡਾ.ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਪਹੁੰਚਿਆ ਭਾਰਤ

ਅੰਮ੍ਰਿਤਸਰ , 18 ਮਈ - ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ...

ਪਲਵਲ ‘ਚ ਕੂਲਰ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਪਲਵਲ ਦੇ ਹੋਡਲ-ਪੁਨਹਾਨਾ ਮੋੜ 'ਤੇ ਬੋਰਕਾ ਪਿੰਡ ਨੇੜੇ ਸਥਿਤ ਕੂਲਰ ਬਣਾਉਣ ਵਾਲੀ ਫੈਕਟਰੀ 'ਚ...

ਵੱਧਦੀ ਗਰਮੀ ਕਾਰਨ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਗਰਮੀ ਪੈ ਰਹੀ ਹੈ। ਹਰਿਆਣਾ ਤੋਂ ਬਾਅਦ ਪੰਜਾਬ ਵਿੱਚ...

ਅਨਿਲ ਕਪੂਰ ਨੇ ਫਿਲਮ ਹਾਊਸਫੁੱਲ 5 ਨਹੀਂ ਦੇਣਗੇ ਦਿਖਾਈ, ਜਾਣੋ ਵਜ੍ਹਾ

ਅਨਿਲ ਕਪੂਰ ਫਿਲਮ ਹਾਊਸਫੁੱਲ 5 'ਚ ਨਜ਼ਰ ਨਹੀਂ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ...

ਹਿਮਾਚਲ ਦੇ 9 ਜ਼ਿਲ੍ਹਿਆਂ ‘ਚ ਗਰਮੀ ਦਾ ਕਹਿਰ, 24 ਘੰਟੇ ਗਰਮੀ ਦੀ ਲਹਿਰ ਦੀ ਚੇਤਾਵਨੀ

ਦੇਸ਼ ਦੇ ਮੈਦਾਨੀ ਸੂਬਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਗਰਮੀ ਸ਼ੁਰੂ ਹੋ ਗਈ...

ਫਾਜ਼ਿਲਕਾ ‘ਚ ਕਮਿਸ਼ਨਰ ਦਫਤਰ ‘ਚ ਮੁਲਾਜ਼ਮਾਂ ਦੀ ਭੀੜ, ਸਿਹਤ ਦਾ ਹਵਾਲਾ ਦਿੰਦੇ ਹੋਏ ਚੋਣ ਡਿਊਟੀ ਤੋਂ ਛੁੱਟੀ ਦੀ ਮੰਗ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਵਾਲੇ ਦਿਨ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ...

ਲੁਧਿਆਣਾ ‘ਚ ਹੌਜ਼ਰੀ ਵਪਾਰੀਆਂ ਦਾ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ

ਹੌਜ਼ਰੀ ਵਪਾਰੀਆਂ ਨੇ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ...