ਏਸ਼ੀਆ ਕੱਪ-2023 ਦੇ ਸੁਪਰ-4 ਪੜਾਅ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਮੈਚ ਦਾ ਟਾਸ ਦੁਪਹਿਰ 2:30 ਵਜੇ ਹੋਵੇਗਾ।
ਟੂਰਨਾਮੈਂਟ ਦੇ ਚੋਟੀ ਦੇ ਸਕੋਰਰ ਨਜ਼ਮੁਲ ਹੁਸੈਨ ਸ਼ਾਂਤੋ ਇਸ ਮੈਚ ਵਿੱਚ ਨਹੀਂ ਖੇਡ ਸਕਣਗੇ ਕਿਉਂਕਿ ਉਸ ਦੀ ਖੱਬੀ ਲੱਤ ਵਿੱਚ ਹੈਮਸਟ੍ਰਿੰਗ ਦੀ ਸੱਟ ਹੈ।
ਪਾਕਿਸਤਾਨ ਦੀ ਟੀਮ ਨੇ ਬੰਗਲਾਦੇਸ਼ ‘ਤੇ ਲਗਾਤਾਰ ਦਬਦਬਾ ਬਣਾਇਆ ਹੋਇਆ ਹੈ। ਵਨਡੇ ਏਸ਼ੀਆ ਕੱਪ ‘ਚ ਦੋਵਾਂ ਵਿਚਾਲੇ ਹੁਣ ਤੱਕ 13 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਪਾਕਿਸਤਾਨ ਨੇ 12 ਜਦਕਿ ਬੰਗਲਾਦੇਸ਼ ਨੇ ਇਕ ਜਿੱਤ ਦਰਜ ਕੀਤੀ ਹੈ। ਇਹ ਜਿੱਤ 2018 ਏਸ਼ੀਆ ਕੱਪ ਵਿੱਚ ਮਿਲੀ, ਜਦੋਂ ਟੂਰਨਾਮੈਂਟ ਆਖਰੀ ਵਾਰ ਵਨਡੇ ਫਾਰਮੈਟ ਵਿੱਚ ਖੇਡਿਆ ਗਿਆ ਸੀ।