August 5, 2026, 5:03 pm
----------- Advertisement -----------
HomeNewsLatest Newsਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਸੈਰ-ਸਪਾਟਾ ਵਿਭਾਗ ਨੇ ਭੇਜਿਆ ਨੋਟਿਸ,...

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਸੈਰ-ਸਪਾਟਾ ਵਿਭਾਗ ਨੇ ਭੇਜਿਆ ਨੋਟਿਸ, ਜਾਣੋ ਪੂਰਾ ਮਾਮਲਾ

Published on

----------- Advertisement -----------

ਭਾਰਤ ਦੇ ਮਹਾਨ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਦਮਦਾਰ ਬੱਲੇਬਾਜ਼ੀ ਲਈ ਹਮੇਸ਼ਾ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਯੁਵਰਾਜ ਸਿੰਘ ਆਪਣੀਆਂ ਮਜ਼ਾਕੀਆ ਸੋਸ਼ਲ ਮੀਡੀਆ ਪੋਸਟਾਂ ਲਈ ਪ੍ਰਸ਼ੰਸਕਾਂ ਵਿੱਚ ਪ੍ਰਸਿੱਧ ਹਨ, ਪਰ ਇਸ ਵਾਰ ਉਹ ਵੱਡੀ ਮੁਸੀਬਤ ਵਿੱਚ ਫੱਸ ਗਏ ਹਨ। ਯੁਵਰਾਜ ਸਿੰਘ ਨੇ ਗੋਆ ‘ਚ ਅਜਿਹਾ ਕੁਝ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਸੁਣਵਾਈ ਲਈ ਬੁਲਾਇਆ ਗਿਆ ਹੈ।
ਦਰਅਸਲ ਗੋਆ ਵਿੱਚ ਯੁਵਰਾਜ ਨੇ ਇੱਕ ਵਿਲਾ ਦੀ ਵਰਤੋਂ ਵਪਾਰਕ ਗਤੀਵਿਧੀਆਂ ਲਈ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਸ ਦਾ ਪਤਾ ਲੱਗਾ ਤਾਂ ਗੋਆ ਸੈਰ-ਸਪਾਟਾ ਵਿਭਾਗ ਨੇ ਸਖ਼ਤ ਨੋਟਿਸ ਜਾਰੀ ਕੀਤਾ ਹੈ। ਗੋਆ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਉਨ੍ਹਾਂ ਨੂੰ ‘ਕਾਸਾ ਸਿੰਘ’ ਨਾਮ ਦੇ ਇਸ ਵਿਲਾ ਦੇ ਪਤੇ ‘ਤੇ ਨੋਟਿਸ ਜਾਰੀ ਕੀਤਾ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਯੁਵਰਾਜ ਨੇ ਗੋਆ ਦੇ ਮੋਰਜਿਮ ‘ਚ ਬਣੇ ਵਿਲਾ ਨੂੰ ਹੋਮ ਸਟੇਅ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਗੋਆ ਵਿੱਚ ਸਬੰਧਤ ਐਕਟ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ ਸੀ। ਯੁਵਰਾਜ ਨੂੰ 8 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਗੋਆ ਸਰਕਾਰ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਸੈਰ-ਸਪਾਟਾ ਵਪਾਰ ਕਾਨੂੰਨ ਤਹਿਤ ਆਪਣੀ ਜਾਇਦਾਦ ਦੀ ਰਜਿਸਟਰੀ ਨਾ ਕਰਵਾਉਣ ਲਈ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਹ ਨੋਟਿਸ ਸੈਰ ਸਪਾਟਾ ਵਿਭਾਗ ਅਧੀਨ ਜਾਇਦਾਦ ਦੀ ਰਜਿਸਟਰੇਸ਼ਨ ਨਾ ਕਰਵਾਉਣ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ। ਸੈਰ ਸਪਾਟਾ ਵਿਭਾਗ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਰਿਹਾਇਸ਼ੀ ਜਾਇਦਾਦ ਕਥਿਤ ਤੌਰ ‘ਤੇ ਆਨਲਾਈਨ ਪਲੇਟਫਾਰਮ AirBnB ‘ਤੇ ਵਪਾਰਕ ਉਦੇਸ਼ਾਂ ਲਈ ਦਿਖਾਈ ਜਾ ਰਹੀ ਹੈ। ਵਿਭਾਗ ਨੇ ਕਿਹਾ ਹੈ ਕਿ ਹਰ ਵਿਅਕਤੀ ਹੋਟਲ/ਗੈਸਟ ਹਾਊਸ ਚਲਾਉਣਾ ਚਾਹੁੰਦਾ ਹੈ ਪਰ ਪਹਿਲਾਂ ਸਬੰਧਤ ਅਥਾਰਟੀ ਕੋਲ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਠ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਫੇਲ੍ਹ

ਰਾਜਸਥਾਨ ਦੇ ਡਰੱਗ ਕੰਟਰੋਲ ਸੰਗਠਨ ਨੇ ਰਿਪੋਰਟ ਦਿੱਤੀ ਹੈ ਕਿ ਜੁਲਾਈ ਵਿੱਚ ਜਾਂਚੀਆਂ ਗਈਆਂ...

ਅੰਮ੍ਰਿਤਸਰ: ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰੇਲਵੇ ਪਟੜੀ ‘ਤੇ ਚਾੜ੍ਹੀ PCR ਗੱਡੀ; ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਨੇੜੇ ਇੱਕ ਸ਼ਰਮਨਾਕ ਤੇ ਲਾਪਰਵਾਹੀ ਭਰੀ ਘਟਨਾ ਸਾਹਮਣੇ ਆਈ...

ਤਰਨਤਾਰਨ ‘ਚ ਡਬਲ ਮਰਡਰ: 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ, ਟ੍ਰੈਕਟਰ ਚਾਲਕ ਨਾਲ ਹੋਈ ਸੀ ਤਕਰਾਰ

ਤਰਨਤਾਰਨ ਦੇ ਝਬਾਲ ਵਿਖੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟ੍ਰੈਕਟਰ ਚਾਲਕ...

BJP ਨੇ ਤਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਸੂਬਾ ਉਪ-ਪ੍ਰਧਾਨ, ਦੋਆਬੇ ‘ਚ ਪਾਰਟੀ ਨੂੰ ਕਰਨਗੇ ਮਜ਼ਬੂਤ!

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਗਠਨ ਕੀਤਾ ਹੈ। ਤਜਿੰਦਰ ਸਿੰਘ ਬਿੱਟੂ...

ਹਸਪਤਾਲ ਦੀ ਥਾਂ ਹੋਟਲ ‘ਚ ਅਰਾਮ ਕਰ ਰਿਹਾ ਸੀ 661 ਕਰੋੜ ਘੁਟਾਲੇ ਦਾ ਮੁਲਜ਼ਮ! ਰੇਡ ਪਈ ਤਾਂ ਉੱਡੇ ਹੋਸ਼

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ ਕਥਿਤ 661 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਇੱਕ...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

  ‘ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ?’ ਅੰਮ੍ਰਿਤਸਰ ‘ਚ ਵਿਵਾਦਤ ਪੋਸਟਰਾਂ ਨਾਲ ਮੁੜ ਭੜਕਿਆ ਕਾਂਗਰਸੀ ਕਲੇਸ਼

 ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ...

ਜਦੋਂ ਈ-20 ਨਾਲ ਮਾਈਲੇਜ ਘਟ ਰਹੀ ਹੈ, ਇੰਜਣ ਖਰਾਬ ਹੋ ਰਹੇ ਹਨ ਤਾਂ ਮੋਦੀ ਜੀ ਜ਼ਬਰਦਸਤੀ ਕਿਉਂ ਥੋਪ ਰਹੇ ਹਨ?- ਮਨੀਸ਼ ਸਿਸੋਦੀਆ

ਨਵੀਂ ਦਿੱਲੀ 4 ਅਗਸਤ:ਈ-20 ਪੈਟਰੋਲ ਦੇ ਵਿਰੋਧ 'ਚ 100 ਲੋਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ...