ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2024 ਦੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਦਾ ਫਾਈਨਲ ‘ਚ ਚੀਨ ਨਾਲ ਮੁਕਾਬਲਾ ਹੋਣਾ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ ਜਦਕਿ ਉੱਤਮ ਸਿੰਘ ਅਤੇ ਜਰਮਨਪ੍ਰੀਤ ਸਿੰਘ ਨੇ 1-1 ਗੋਲ ਕੀਤਾ। ਭਾਰਤ ਨੇ ਸ਼ੁਰੂ ਤੋਂ ਹੀ ਕੋਰੀਆ ‘ਤੇ ਦਬਾਅ ਬਣਾਈ ਰੱਖਿਆ ਸੀ।
ਭਾਰਤ ਨੇ ਅੱਧੇ ਸਮੇਂ ਤੱਕ ਕੋਰੀਆ ‘ਤੇ 2-0 ਦੀ ਬੜ੍ਹਤ ਹਾਸਲ ਕਰ ਲਈ ਸੀ। ਜਿਸ ਤੋਂ ਬਾਅਦ ਕੋਰੀਆ ਨੂੰ ਤੀਜੇ ਕੁਆਰਟਰ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਇੱਕ ਗੋਲ ਮਿਲਿਆ। ਇਸ ਤੋਂ ਬਾਅਦ ਸਕੋਰ 2-1 ਹੋ ਗਿਆ ਅਤੇ ਭਾਰਤ ਨੇ ਕੋਰੀਆ ‘ਤੇ ਫਿਰ ਤੋਂ ਕਈ ਹਮਲੇ ਕੀਤੇ। ਇਸੇ ਕੁਆਰਟਰ ਵਿੱਚ ਭਾਰਤ ਨੇ ਦੱਖਣੀ ਕੋਰੀਆ ਖ਼ਿਲਾਫ਼ 2 ਹੋਰ ਗੋਲ ਕਰਕੇ ਮੈਚ ਦਾ ਸਕੋਰ 4-1 ਕਰ ਦਿੱਤਾ।