June 25, 2024, 10:12 am
----------- Advertisement -----------
HomeNewsBreaking Newsਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਅਕਮਲ ਨੂੰ ਪਾਈਆਂ ਲਾਹਨਤਾਂ

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਅਕਮਲ ਨੂੰ ਪਾਈਆਂ ਲਾਹਨਤਾਂ

Published on

----------- Advertisement -----------

ਚੰਡੀਗੜ੍ਹ, 11 ਜੂਨ 2024 – ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਮੌਜੂਦਾ ਟੀਮ ਇੰਡੀਆ ਸਟਾਰ ਅਰਸ਼ਦੀਪ ਸਿੰਘ ‘ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵਲੋਂ ਨਸਲੀ ਟਿੱਪਣੀ ਕਰਨ ‘ਤੇ ਉਸ ਨੂੰ ਲਾਹਨਤਾਂ ਪਾਈਆਂ ਹਨ।

ਨਿਊਯਾਰਕ ਵਿੱਚ ਇੱਕ ਫਸਵੇਂ T20 ਵਿਸ਼ਵ ਕੱਪ 2024 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਦੌਰਾਨ ਅਕਮਲ ਨੇ ਅਰਸ਼ਦੀਪ ਦੇ ਧਰਮ ਬਾਰੇ ਇੱਕ ਵਿਵਾਦਪੂਰਨ ਟਿੱਪਣੀ ਕਰਦਿਆਂ ਮਜ਼ਾਕ ਕੀਤਾ, ਜਿਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਵੇਂ ਹੀ ਇਸ ਵੀਡੀਓ ਨੇ ਹਰਭਜਨ ਦਾ ਧਿਆਨ ਆਪਣੇ ਵੱਲ ਖਿੱਚਿਆ, ਸਾਬਕਾ ਭਾਰਤੀ ਸਪਿਨਰ ਨੇ ਸੋਸ਼ਲ ਮੀਡੀਆ ‘ਤੇ ਜਾ ਕੇ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨੂੰ ਇਤਿਹਾਸ ਦਾ ਸਬਕ ਸਿਖਾਉਂਦੇ ਹੋਏ ਉਸ ‘ਤੇ ਹਮਲਾ ਬੋਲਿਆ। ਜਜਿਸ ਤੋਂ ਬਾਅਦ ਅਕਮਲ ਨੇ ਬਾਅਦ ਵਿੱਚ ਮੁਆਫੀ ਮੰਗ ਲਈ।

ਹਰਭਜਨ ਦੁਆਰਾ ਦੁਬਾਰਾ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, ਅਕਮਲ ARY ਨਿਊਜ਼ ‘ਤੇ ਇੱਕ ਪੈਨਲ ਦਾ ਹਿੱਸਾ ਸੀ। ਸ਼ੋਅ ਦੇ ਦੌਰਾਨ, ਉਸਨੇ ਅਰਸ਼ਦੀਪ ਦੇ ਧਰਮ ਬਾਰੇ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਅਤੇ ਕਿਹਾ, “ਕੁਛ ਭੀ ਹੋ ਸਕਤਾ ਹੈ… ਰਾਤ ਕੇ 12 ਬੱਜ ਗਏ ਹੈਂ, ਕੁਝ ਵੀ ਹੋ ਸਕਦਾ ਹੈ।”

ਜਿਸ ਤੋਂ ਬਾਅਦ ਹਰਭਜਨ ਨੇ ਅਕਮਲ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਕਿਹਾ ਕਿ, “ਲਖ ਦੀ ਲਾਨਤ ਤੇਰੇ ਕਮਰਾਨ ਅਕਮਲ.. ਗੰਦਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾਂ-ਭੈਣਾਂ ਨੂੰ ਬਚਾਇਆ ਜਦੋਂ ਹਮਲਾਵਰਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਸੀ, ਉਸ ਵੇਲੇ ਸਮਾਂ ਰਾਤ 12 ਵਜੇ ਦਾ ਹੁੰਦਾ ਸੀ। ਸ਼ਰਮ ਕਰੋ..”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਜਨੀਕਾਂਤ ਨਾਲ ਨਜ਼ਰ ਆਉਣਗੇ ਸਲਮਾਨ ਖਾਨ: ਜਵਾਨ ਫਿਲਮ ਦੇ ਨਿਰਦੇਸ਼ਕ ਐਟਲੀ ਨਾਲ ਗੱਲਬਾਤ ਜਾਰੀ

ਸਿਕੰਦਰ ਦੀ ਸ਼ੂਟਿੰਗ ਖਤਮ ਕਰਕੇ ਇਸ ਫਿਲਮ ਦੀ ਸ਼ੂਟਿੰਗ ਕਰਨਗੇ ਸ਼ੁਰੂ ਨਵੀਂ ਦਿੱਲੀ, 25 ਜੂਨ...

NEET ਪੇਪਰ ਲੀਕ ਮਾਮਲੇ ‘ਚ ਹੁਣ ਤੱਕ 25 ਗ੍ਰਿਫਤਾਰੀਆਂ

ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੇਂਦਰੀ ਪ੍ਰੀਖਿਆ ਹੋਣੀ ਚਾਹੀਦੀ ਹੈ...

ਸਿੱਧੂ ਮੂਸੇਵਾਲਾ ਦਾ 7ਵਾਂ ‘ਡਿਲੇਮਾ’ ਗੀਤ ਹੋਇਆ ਰਿਲੀਜ਼, ਪਿੰਡ ਮੂਸੇਵਾਲਾ ‘ਚ ਫਿਲਮਾਈ ਗਈ ਗੀਤ ਦੀ ਵੀਡੀਓ

ਮੁੱਖ ਗਾਇਕ ਦੀ ਭੂਮਿਕਾ ਵਿੱਚ ਸਟੀਫਲਨ ਡੌਨ ਮੂਸੇਵਾਲਾ ਦੇ ਪਿੰਡ ਮੂਸੇਵਾਲਾ 'ਚ ਫਿਲਮਾਈ ਗਈ ਗੀਤ...

ਪੰਜ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੀ ਆਤਿਸ਼ੀ ਦੀ ਵਿਗੜੀ ਸਿਹਤ, ਸ਼ੂਗਰ ਲੈਵਲ 36 ਤੱਕ ਪਹੁੰਚਿਆ, ਹਸਪਤਾਲ ‘ਚ ਭਰਤੀ

ਨਵੀਂ ਦਿੱਲੀ, 25 ਜੂਨ 2024 - ਸੋਮਵਾਰ ਦੇਰ ਰਾਤ ਦਿੱਲੀ ਦੀ ਜਲ ਮੰਤਰੀ ਆਤਿਸ਼ੀ...

ਆਸਟ੍ਰੇਲੀਆ ਨੂੰ ਹਰਾ ਭਾਰਤ ਦੀ ਸੈਮੀਫਾਈਨਲ ‘ਚ ਐਂਟਰੀ, ਪਿਛਲੇ ਵਨਡੇ ਵਿਸ਼ਵ ਕੱਪ ਦੀ ਹਾਰ ਦਾ ਵੀ ਲਿਆ ਬਦਲਾ

ਰੋਹਿਤ ਸ਼ਰਮਾ ਨੇ ਖੇਡੀ ਸ਼ਾਨਦਾਰ ਪਾਰੀ ਹੁਣ ਸੈਮੀਫਾਈਨਲ 'ਚ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ ਨਵੀਂ ਦਿੱਲੀ, 25...

ਸਿਰਸਾ ਦੇ 14 ਪਿੰਡਾਂ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਡੱਬਵਾਲੀ ਤੋਂ ਏਲਨਾਬਾਦ ਨੂੰ ਜਾਂਦੀ ਸਟੇਟ ਹਾਈਵੇਅ ਨੰਬਰ 32 'ਤੇ ਠੇਕੇਦਾਰ ਵੱਲੋਂ ਸੜਕ ਦੇ...

ਜ਼ਮੀਨ ਦੇ ਇੰਤਕਾਲ ਬਦਲੇ 5500 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 24 ਜੂਨ, 2024: (ਬਲਜੀਤ ਮਰਵਾਹਾ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

ਹਿਮਾਚਲ ‘ਚ ਫਟਿਆ ਬੱਦਲ, ਮਲਬੇ ਨਾਲ 3 ਦੁਕਾਨਾਂ, 1 ਘਰ, 1 ਢਾਬਾ, 2 ਵਾਹਨ ਗਏ ਨੁਕਸਾਨੇ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਗੰਭਰਪੁਲ 'ਚ ਦੁਪਹਿਰ ਕਰੀਬ 2.30 ਵਜੇ ਬੱਦਲ ਫਟਣ...

ਲੁਧਿਆਣਾ ‘ਚ ਜਾਅਲੀ ਕਰੰਸੀ ਗਿਰੋਹ ਦਾ ਮੈਂਬਰ ਕਾਬੂ, 2 ਮੁਲਜ਼ਮ ਫਰਾਰ

ਲੁਧਿਆਣਾ ਦਿਹਾਤੀ ਪੁਲਿਸ ਨੇ ਨਕਲੀ ਨੋਟ ਬਣਾ ਕੇ ਦੂਜੇ ਸ਼ਹਿਰਾਂ ਵਿੱਚ ਸਪਲਾਈ ਕਰਨ ਵਾਲੇ...