- ਭਾਰਤ ਨੇ ਟੀ-20 ‘ਚ ਆਪਣੇ ਸਭ ਤੋਂ ਘੱਟ ਸਕੋਰ ਦਾ ਬਚਾਅ ਕੀਤਾ
- ਭਾਰਤ ਨੇ ਟੀ-20 ਵਿਸ਼ਵ ਕੱਪ ਦੇ 8 ਮੈਚਾਂ ਵਿੱਚ ਪਾਕਿਸਤਾਨ ਨੂੰ 7ਵੀਂ ਵਾਰ ਹਰਾਇਆ
ਨਵੀਂ ਦਿੱਲੀ, 10 ਜੂਨ 2024 – ਭਾਰਤ ਨੇ ਵਿਸ਼ਵ ਕੱਪ ‘ਚ ਇਕ ਵਾਰ ਫਿਰ ਪਾਕਿਸਤਾਨ ‘ਤੇ ਅਸੰਭਵ ਜਿੱਤ ਦਰਜ ਕੀਤੀ ਹੈ। ਟੀ-20 ਵਿਸ਼ਵ ਕੱਪ ਦੇ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 120 ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕਰਨ ਦਿੱਤਾ। ਪਾਕਿਸਤਾਨ ਦੀ ਟੀਮ 7 ਵਿਕਟਾਂ ‘ਤੇ 113 ਦੌੜਾਂ ਹੀ ਬਣਾ ਸਕੀ। ਇਹ ਟੀ-20 ਇੰਟਰਨੈਸ਼ਨਲ ‘ਚ ਭਾਰਤ ਦਾ ਸਭ ਤੋਂ ਛੋਟਾ ਸਕੋਰ ਹੈ।
ਆਖਰੀ ਓਵਰ ‘ਚ ਪਾਕਿਸਤਾਨ ਨੂੰ ਜਿੱਤ ਲਈ 18 ਦੌੜਾਂ ਚਾਹੀਦੀਆਂ ਸਨ, ਇਸ ਓਵਰ ‘ਚ ਅਰਸ਼ਦੀਪ ਨੇ 11 ਦੌੜਾਂ ਦਿੱਤੀਆਂ। ਭਾਰਤ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ।
ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪਾਕਿਸਤਾਨ ਨੂੰ 2 ਓਵਰਾਂ ਵਿੱਚ 21 ਦੌੜਾਂ ਦੀ ਲੋੜ ਸੀ। ਬੁਮਰਾਹ ਨੇ 6 ਗੇਂਦਾਂ ‘ਤੇ ਸਿਰਫ 3 ਦੌੜਾਂ ਦਿੱਤੀਆਂ ਅਤੇ ਇਫਤਿਖਾਰ ਦਾ ਮਹੱਤਵਪੂਰਨ ਵਿਕਟ ਵੀ ਲਿਆ।
ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਟੀਮ ਇੰਡੀਆ 119 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਟੀ-20 ਇੰਟਰਨੈਸ਼ਨਲ ‘ਚ ਪਾਕਿਸਤਾਨ ਦੇ ਖਿਲਾਫ ਪਹਿਲੀ ਵਾਰ ਆਲ ਆਊਟ ਹੋਇਆ।
ਛੋਟੇ ਸਕੋਰ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਜਿੱਤ ਵੱਲ ਵਧ ਰਹੀ ਸੀ ਪਰ ਬੁਮਰਾਹ ਨੇ ਮੁਹੰਮਦ ਰਿਜ਼ਵਾਨ ਨੂੰ 15ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਟੀਮ ‘ਤੇ ਦਬਾਅ ਵਧ ਗਿਆ ਅਤੇ ਪਾਕਿਸਤਾਨੀ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ।
ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ, ਹਾਰਦਿਕ ਪੰਡਯਾ ਨੇ 2 ਵਿਕਟਾਂ ਅਤੇ ਅਰਸ਼ਦੀਪ ਸਿੰਘ-ਅਕਸ਼ਰ ਨੇ ਇਕ-ਇਕ ਵਿਕਟ ਲਈ।