ਦੁਬਈ ‘ਚ ਜਲਦ ਹੀ ਭਾਰਤ ਅਤੇ ਪਾਕਿਸਤਾਨ ਦੀਆਂ ਅੰਡਰ-19 ਕ੍ਰਿਕਟ ਟੀਮਾਂ ਵਿਚਾਲੇ ਮੈਚ ਹੋਣ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤ ਦੀ ਜੂਨੀਅਰ ਟੀਮ ਆਪਣੀ ਸੀਨੀਅਰ ਟੀਮ ਤੋਂ ਹਾਰ ਦਾ ਬਦਲਾ ਲੈਣਾ ਚਾਹੇਗੀ। ਦਰਅਸਲ, ਟੀ-20 ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ ਸੀ। ਇਹ ਕਿਸੇ ਵੀ ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਪਹਿਲੀ ਹਾਰ ਸੀ। ਟੂਰਨਾਮੈਂਟ ਵਿੱਚ ਹੁਣ ਤੱਕ ਦੋਵਾਂ ਦੇਸ਼ਾਂ ਦੀਆਂ ਜੂਨੀਅਰ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।

ਮੌਜੂਦਾ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਟੀਮ ਇੰਡੀਆ ਨੇ ਯੂਏਈ ਨੂੰ ਮੈਚ ‘ਚ 154 ਦੌੜਾਂ ਨਾਲ ਹਰਾਇਆ। ਭਾਰਤ ਲਈ ਹਰਨੂਰ ਸਿੰਘ ਨੇ 120 ਦੌੜਾਂ ਦੀ ਪਾਰੀ ਖੇਡੀ, ਜਦਕਿ ਰਾਜਵਰਧਨ ਹੰਗਰਗੇਕਰ ਨੇ ਅਜੇਤੂ 48 ਦੌੜਾਂ ਬਣਾਈਆਂ ਅਤੇ 3 ਵਿਕਟਾਂ ਵੀ ਲਈਆਂ। ਇਸ ਦੇ ਨਾਲ ਹੀ ਪਾਕਿਸਤਾਨ ਨੇ ਵੀ ਆਪਣੇ ਪਹਿਲੇ ਮੈਚ ਵਿੱਚ ਅਫਗਾਨ ਟੀਮ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਹਾਲਾਂਕਿ ਪਾਕਿਸਤਾਨ ਟੀਮ ਦੇ ਸਾਹਮਣੇ 53 ਦੌੜਾਂ ਦਾ ਟੀਚਾ ਸੀ ਪਰ ਟੀਮ ਨੇ 6 ਵਿਕਟਾਂ ਗੁਆ ਦਿੱਤੀਆਂ।ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ ਸੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੂੰ 23.1 ਓਵਰਾਂ ‘ਚ 52 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ 16.4 ਓਵਰਾਂ ‘ਚ 6 ਵਿਕਟਾਂ ਗੁਆ ਕੇ 53 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਕਿਸਤਾਨ ਲਈ ਅਹਿਮਦ ਖਾਨ ਨੇ 3, ਜ਼ੀਸ਼ਾਨ ਜਮੀਰ ਅਤੇ ਅਵੈਸ ਅਲੀ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਕਪਤਾਨ ਕਾਸਿਮ ਅਕਰਮ ਅਤੇ ਅਲੀ ਅਸਫੰਦ ਨੇ ਇਕ-ਇਕ ਵਿਕਟ ਲਈ। ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਮਾਜ਼ ਸਦਾਕਤ ਨੇ ਨਾਬਾਦ 14 ਅਤੇ ਵਿਕਟਕੀਪਰ ਹਸੀਬੁੱਲਾ ਨੇ 11 ਦੌੜਾਂ ਬਣਾਈਆਂ।











