ਪੈਰਿਸ ਓਲੰਪਿਕ ਦੇ ਪੁਰਸ਼ ਹਾਕੀ ਵਿੱਚ ਅੱਜ ਭਾਰਤ ਦਾ ਕਾਂਸੀ ਤਮਗਾ ਮੁਕਾਬਲਾ ਸਪੇਨ ਨਾਲ ਹੋਵੇਗਾ। ਇਹ ਮੈਚ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ। ਜੇਕਰ ਭਾਰਤ ਜਿੱਤਦਾ ਹੈ ਤਾਂ ਉਹ ਓਲੰਪਿਕ ‘ਚ ਆਪਣਾ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤੇਗਾ।
ਟੀਮ ਇੰਡੀਆ ਨੇ ਟੋਕੀਓ ਓਲੰਪਿਕ ‘ਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਵਾਰ ਸੈਮੀਫਾਈਨਲ ‘ਚ ਜਰਮਨੀ ਤੋਂ ਹਾਰ ਕੇ ਟੀਮ ਫਾਈਨਲ ‘ਚ ਨਹੀਂ ਪਹੁੰਚ ਸਕੀ। ਸੈਮੀਫਾਈਨਲ ‘ਚ ਸਪੇਨ ਨੂੰ ਨੀਦਰਲੈਂਡ ਨੇ ਹਰਾਇਆ ਸੀ। ਭਾਰਤ ਦੇ ਮੈਚ ਤੋਂ ਬਾਅਦ ਰਾਤ 10:30 ਵਜੇ ਤੋਂ ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ ਹੋਵੇਗਾ।












