ਦੇਸ਼ ਵਿੱਚ 11 ਤੋਂ 30 ਅਕਤੂਬਰ ਤੱਕ ਹੋਣ ਵਾਲੇ ਮਹਿਲਾ ਅੰਡਰ-17 ਵਿਸ਼ਵ ਕੱਪ ਲਈ 21 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਦੇਸ਼ ਦੇ ਤਿੰਨ ਸ਼ਹਿਰਾਂ ਭੁਵਨੇਸ਼ਵਰ, ਮੁੰਬਈ ਅਤੇ ਗੋਆ ਵਿੱਚ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਮੈਚ 11 ਅਕਤੂਬਰ ਨੂੰ ਅਮਰੀਕਾ ਨਾਲ ਹੋਵੇਗਾ। ਉਥੇ ਹੀ 14 ਅਕਤੂਬਰ ਨੂੰ ਮੋਰੱਕੋ ਅਤੇ 17 ਅਕਤੂਬਰ ਨੂੰ ਬ੍ਰਾਜ਼ੀਲ ਨਾਲ ਮੁਕਾਬਲਾ ਹੋਵੇਗਾ। ਭਾਰਤ ਵਿੱਚ ਪਹਿਲੀ ਵਾਰ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤੀ ਟੀਮ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੈ।
ਭਾਰਤੀ ਟੀਮ ਚ ਸ਼ਾਮਿਲ ਖਿਡਾਰੀ
ਗੋਲਕੀਪਰ: ਮੋਨਾਲੀਸਾ ਦੇਵੀ ਮੋਇਰੰਗਥਮ, ਮੇਲੋਡੀ ਚਾਨੂ ਕੀਸ਼ਮ, ਅੰਜਲੀ ਮੁੰਡਤ।
ਡਿਫੈਂਡਰ: ਅਸਤਮ ਓਰਾਓਂ, ਕਾਜਲ, ਨਕੇਤਾ, ਪੂਰਨਿਮਾ ਕੁਮਾਰੀ, ਵਰਸ਼ਿਕਾ, ਸ਼ਿਲਕੀ ਦੇਵੀ ਹੇਮਾਮ।
ਮਿਡਫੀਲਡਰ: ਬਬੀਨਾ ਦੇਵੀ ਲਿਸ਼ਮ, ਨੀਤੂ ਲਿੰਡਾ, ਸ਼ੈਲਜਾ, ਸ਼ੁਭਾਂਗੀ ਸਿੰਘ।
ਫਾਰਵਰਡ: ਅਨੀਤਾ ਕੁਮਾਰੀ, ਲਿੰਡਾ ਕੋਮ ਸਾਰਤੋ, ਨੇਹਾ, ਰੇਜ਼ੀਆਂ ਦੇਵੀ ਲੈਸ਼ਰਾਮ, ਸ਼ੈਲੀਆ ਦੇਵੀ ਲੋਕਟੋਂਗਬਮ, ਕਾਜੋਲ ਹੁਬਰਟ ਡਿਸੂਜ਼ਾ, ਲਾਵਣਿਆ ਉਪਾਧਿਆਏ, ਸੁਧਾ ਅੰਕਿਤਾ ਟਿਰਕੀ।
ਦੱਸ ਦਈਏ ਕਿ ਇਸ ਵਾਰ ਭਾਰਤ ਸਮੇਤ 16 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ, ਮੋਰੋਕੋ, ਯੂਐਸਐਸ ਅਤੇ ਬ੍ਰਾਜ਼ੀਲ ਗਰੁੱਪ ਏ ਵਿੱਚ ਹਨ। ਜਦਕਿ ਚਿਲੀ, ਜਰਮਨੀ ਨਿਊਜ਼ੀਲੈਂਡ ਅਤੇ ਨਾਈਜੀਰੀਆ ਗਰੁੱਪ ਬੀ ਵਿੱਚ ਹਨ। ਦੂਜੇ ਪਾਸੇ ਗਰੁੱਪ ਸੀ ਵਿੱਚ ਚੀਨ, ਕੋਲੰਬੀਆ, ਮੈਕਸੀਕੋ ਅਤੇ ਸਪੇਨ ਦੀਆਂ ਟੀਮਾਂ ਸ਼ਾਮਲ ਹਨ। ਜਦਕਿ ਗਰੁੱਪ ਡੀ ਵਿੱਚ ਕੈਨੇਡਾ, ਫਰਾਂਸ, ਜਾਪਾਨ ਅਤੇ ਤਨਜ਼ਾਨੀਆ ਦੀਆਂ ਟੀਮਾਂ ਸ਼ਾਮਲ ਹਨ।
----------- Advertisement -----------
ਮਹਿਲਾ ਅੰਡਰ-17 ਫੀਫਾ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਭਾਰਤ ਦਾ ਪਹਿਲਾ ਮੈਚ 11 ਅਕਤੂਬਰ ਨੂੰ
Published on
----------- Advertisement -----------
----------- Advertisement -----------











