ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਆਪਣੀ ਏਸ਼ੀਆਡ ਮੁਹਿੰਮ 107 ਤਗਮਿਆਂ ਨਾਲ ਸਮਾਪਤ ਕੀਤੀ। ਅੱਜ ਭਾਰਤ ਨੇ ਕੁੱਲ 9 ਤਗਮੇ ਜਿੱਤੇ ਅਤੇ 100 ਦਾ ਅੰਕੜਾ ਵੀ ਪਾਰ ਕਰ ਲਿਆ। ਇਹ ਏਸ਼ੀਆਡ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਇਸ ਤੋਂ ਪਹਿਲਾਂ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਸਭ ਤੋਂ ਵੱਧ 70 ਤਗ਼ਮੇ ਜਿੱਤੇ ਸਨ।ਭਾਰਤ ਨੇ ਅੱਜ 6 ਸੋਨ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ।
ਭਾਰਤ ਨੂੰ ਤੀਰਅੰਦਾਜ਼ੀ ਵਿੱਚ 2 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਗ਼ਮਾ ਮਿਲਿਆ। ਜਦੋਂ ਕਿ ਕ੍ਰਿਕੇਟ ਵਿੱਚ 1, ਕਬੱਡੀ ਵਿੱਚ 2 ਅਤੇ ਬੈਡਮਿੰਟਨ ਵਿੱਚ 1 ਗੋਲਡ ਜਿੱਤਿਆ। ਮਹਿਲਾ ਹਾਕੀ ਟੀਮ ਨੇ 1 ਕਾਂਸੀ ਤਮਗਾ ਜਿੱਤਿਆ। ਜਦਕਿ ਪਹਿਲਵਾਨ ਦੀਪਕ ਪੂਨੀਆ ਨੇ 1 ਚਾਂਦੀ ਅਤੇ ਸ਼ਤਰੰਜ ਦੀ ਪੁਰਸ਼ ਅਤੇ ਮਹਿਲਾ ਟੀਮ ਨੇ 2 ਚਾਂਦੀ ਦਾ ਤਗਮਾ ਹਾਸਲ ਕਰਕੇ ਮੁਹਿੰਮ ਦੀ ਸਮਾਪਤੀ ਕੀਤੀ |











