October 4, 2026, 5:11 am
----------- Advertisement -----------
HomeNewsNational-Internationalਸੂਯਸ਼ ਦਾ ਆਤਮਵਿਸ਼ਵਾਸ ਸ਼ਲਾਘਾਯੋਗ ਹੈ : ਪਾਰਥਿਵ ਪਟੇਲ

ਸੂਯਸ਼ ਦਾ ਆਤਮਵਿਸ਼ਵਾਸ ਸ਼ਲਾਘਾਯੋਗ ਹੈ : ਪਾਰਥਿਵ ਪਟੇਲ

Published on

----------- Advertisement -----------

ਈਡਨ ਗਾਰਡੰਸ ਘਰੇਲੂ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਗਵਾਹ ਬਣਿਆ, ਜਦੋਂ ਕਲਕੱਤਾ ਨਾਈਟ ਰਾਈਡਰਸ ਨੇ ਰਾਯਲ ਚੈਲੇਂਜਰਸ ਬੰਗਲੌਰ ਨੂੰ 81 ਰਨਾਂ ਨਾਲ ਹਰਾ ਦਿੱਤਾ। ਸ਼ਾਰਦਲ ਠਾਕੁਰ ਦੀਆਂ 29 ਗੇਂਦਾਂ (9X4, 3X6) ’ਚ 68 ਰਨਾਂ ਦੀ ਆਤਿਸ਼ੀ ਪਾਰੀ ਅਤੇ ਰਹਿਮਾਨੁਲਾਹ ਗੁਰਬਾਜ (57 ਰਨ, 6X4, 3X6) ਦੇ ਅਰਧ ਸੈਂਕੜੇ ਦੀ ਮਦਦ ਨਾਲ ਕੇਕੇਆਰ ਨੇ ਪਹਿਲਾਂ ਬੈਟਿੰਗ ਕਰਦੇ ਹੋਏ 204 ਰਨਾਂ ਦਾ ਸਕੋਰ ਖੜ੍ਹਾ ਕੀਤਾ। ਆਰਸੀਬੀ ਨੇ ਵਧੀਆ ਸ਼ੁਰੂਆਤ ਕੀਤੀ ਪਰ ਜਿਵੇਂ ਹੀ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੀ ਸਟਾਰ ਓਪਨਿੰਗ ਜੋੜੀ ਲੈ ’ਚ ਆਉਂਦੀ ਦਿਸੀ, ਸਪਿਨਰਾਂ ਨੂੰ ਗੇਂਦਬਾਜੀ ’ਚ ਲਿਆਂਦਾ ਗਿਆ ਅਤੇ ਉਸਦੇ ਬਾਅਦ ਤੋਂ ਕੇਕੇਆਰ ਦਾ ਦਬਦਬਾ ਸੀ। ਸੁਨੀਲ ਨਰਾਇਣ, ਵਰੁਣ ਚਕਰਵਰਤੀ ਅਤੇ ਸੂਯਸ਼ ਸ਼ਰਮਾ ਦੀ ਫਿਰਕੀ ਦੇ ਜਾਲ ’ਚ ਫਸਣ ਦੇ ਬਾਅਦ ਚੈਲੇਂਜਰਸ 123 ਰਨਾਂ ’ਤੇ ਆਲਆਊਟ ਹੋ ਗਈ, ਇਸ ਸਪਿਨ ਤਿਕੜੀ ਨੇ ਨੌ ਵਿਕਟਾਂ ਆਪਸ ’ਚ ਵੰਡੀਆਂ।

ਸੂਯਸ਼ ਸ਼ਰਮਾ ਨੇ ਅੱਜ ਰਾਤ ਟਾਟਾ ਆਈਪੀਐਲ ’ਚ ਇੰਟਰੀ ਕੀਤੀ ਅਤੇ ਟੀਮ ਦੀ ਜਿੱਤ ’ਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਣ ਰਹੀ। ਉਨ੍ਹਾਂ ਦੀ ਗੇਂਦਬਾਜੀ ਨੇ ਆਰਸੀਬੀ ਦੇ ਬੱਲੇਬਾਜੀ ਕ੍ਰਮ ਨੂੰ ਤਹਿਸ-ਨਹਿਸ ਕਰ ਦਿੱਤਾ। ਉਨ੍ਹਾਂ ਨੇ ਤਿੰਨ ਵਿਕਟਾਂ ਲੈ ਕੇ ਆਪਣਾ ਪ੍ਰਭਾਵ ਛੱਡਿਆ। ਜਿਓਸਿਨੇਮਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਸਨ ਕਿ 19 ਸਾਲਾ ਨੌਜਵਾਨ ਨੇ ਮਸ਼ਹੂਰ ਈਡਨ ਗਾਰਡੰਸ ’ਚ ਆਪਣੇ ਟਾਟਾ ਆਈਪੀਐਲ ਡੇਬਿਊ ’ਚ ਖੇਡਣ ਦੇ ਦਬਾਅ ਦੇ ਵਿਚਕਾਰ ਕਿਹੋ ਜਿਹਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਗੇਂਦਬਾਜੀ ਕੀਤੀ, ਉਸ ਨਾਲ ਉਨ੍ਹਾਂ ਦਾ ਪ੍ਰਭਾਵ ਸਾਫ ਨਜਰ ਆਇਆ। ਅਸੀਂ ਉਨ੍ਹਾਂ ਨੂੰ ਦਿੱਲੀ ਦੇ ਲਈ ਅੰਡਰ-25 ’ਚ ਖੇਡਦੇ ਦੇਖਿਆ ਹੈ, ਕਿ ਉਹ ਕਿਸ ਤਰ੍ਹਾਂ ਨਾਲ ਗੇਂਦਬਾਜੀ ਕਰਦੇ ਹਨ। ਜਿਵੇਂ ਕਿ ਨਿਤੀਸ਼ (ਰਾਣਾ) ਨੇ ਕਿਹਾ, ਉਹ ਅਲੱਗ ਤਰ੍ਹਾਂ ਦੇ ਲੈਗ ਸਪਿਨਰ ਹਨ। ਉਹ ਗੁਗਲੀ ਜਿਆਦਾ ਪਾਉਂਦੇ ਹਨ ਪਰ ਉਨ੍ਹਾਂ ਦੇ ਕੋਲ ਗਤੀ ਵੀ ਹੈ। ਅਸੀਂ ਉਨ੍ਹਾਂ ਦਾ ਆਤਮਵਿਸ਼ਵਾਸ ਦੇਖ ਸਕਦੇ ਹਾਂ, ਖਾਸ ਕਰਕੇ ਜਦੋਂ ਉਹ ਕਪਤਾਨ ਨੂੰ ਡੀਆਰਐਸ ਕਾਲ ਦੇ ਲਈ ਕਹਿ ਰਹੇ ਸਨ। ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਨੂੰ ਆਪਣੇ ਉੱਪਰ ਬਹੁਤ ਜਿਆਦਾ ਆਤਮਵਿਸ਼ਵਾਸ ਹੈ। ਉਨ੍ਹਾਂ ਨੇ ਅੰਡਰ-25 ਖੇਡਿਆ ਹੈ, ਪਰ ਫਸਟ ਕਲਾਸ ਕ੍ਰਿਕੇਟ ਨਹੀਂ ਖੇਡੀ, ਨਾ ਤਾਂ ਮੁਸ਼ਤਾਕ ਅਲੀ ਅਤੇ ਨਾ ਹੀ ਵਿਜਯ ਹਜਾਰੇ ਖੇਡੀ ਹੈ ਅਤੇ ਇਹ ਤੱਥ ਹੈ ਕਿ ਉਹ 70,000 ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਿਆ, ਉਹ ਬਹੁਤ ਸ਼ਲਾਘਾਯੋਗ ਹੈ। ਦਬਾਅ ’ਚ ਪ੍ਰਦਰਸ਼ਨ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ।’

ਕੇਕੇਆਰ ਦੇ ਸਪਿਨ ਗੇਂਦਬਾਜਾਂ ਨੇ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੀ ਮਜਬੂਤ ਸ਼ੁਰੂਆਤ ਦੇ ਬਾਅਦ ਮੈਚ ਨੂੰ ਆਪਣੇ ਪੱਖ ’ਚ ਕਰ ਲਿਆ, ਕਿਉਂਕਿ ਦੋਵੇਂ ਓਪਨਰ ਲਗਾਤਾਰ ਓਵਰਾਂ ’ਚ ਬੋਲਡ ਹੋ ਗਏ। ਕੋਹਲੀ ਸੁਨੀ ਨਰਾਇਣ ਦੇ ਸਾਹਮਣੇ ਆਊਟ ਹੋਏ ਅਤੇ ਡੂ ਪਲੇਸਿਸ ਨੂੰ ਵਰੁਣ ਚਕਰਵਰਤੀ ਨੇ ਆਪਣਾ ਸ਼ਿਕਾਰ ਬਣਾਇਆ। ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਚਕਰਵਰਤੀ ਦੇ ਆਤਮਵਿਸ਼ਵਾਸ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਅੱਜ, ਸਾਨੂੰ ਉਨ੍ਹਾਂ ਦੀ (ਵਰੁਣ) ਗੇਂਦਬਾਜੀ ’ਚ ਵਧੀਆ ਸਟੀਕਤਾ ਦੇਖਣ ਨੂੰ ਮਿਲੀ ਅਤੇ ਉਸ ’ਚ ਗਤੀ ਵੀ ਸੀ। ਪਿਛਲੇ ਸਾਲ ਦੇ ਦੌਰਾਨ ਅਸੀਂ ਓਨੀ ਗਤੀ ਨਹੀਂ ਦੇਖੀ ਕਿਉਂਕਿ ਗੇਂਦ ਵਿਕੇਟ ਤੋਂ ਨਹੀਂ ਜਾਂਦੀ ਸੀ। ਉਨ੍ਹਾਂ ਦੇ ਮੋਢੇ ਅਤੇ ਗੋਡੇ ’ਚ ਸੱਟ ਸੀ ਜਿਸ ਤੋਂ ਉਭਰਣ ਦੇ ਬਾਅਦ ਉਹ ਵਾਪਸ ਆਏ ਸਨ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਕੈਚ ਫੜਿਆ, ਇਸਦੇ ਅਧਾਰ ’ਤੇ ਉਨ੍ਹਾਂ ਦੀ ਫਿਟਨੇਸ ਕਾਫੀ ਵਧੀਆ ਦਿਸ ਰਹੀ ਹੈ। ਜਦੋਂ ਤੁਸੀਂ ਸੱਟ ਤੋਂ ਵਾਪਸੀ ਕਰਦੇ ਹੋ ਅਤੇ ਟੂਰਨਾਮੈਂਟ ਦੀ ਸ਼ੁਰੂਆਤ ’ਚ ਵਧੀਆ ਪ੍ਰਦਰਸ਼ਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਆਤਮਵਿਸ਼ਵਾਸ ਵਧ ਜਾਂਦਾ ਹੈ।’

ਪਾਰਥਿਵ ਪਟੇਲ ਕਾਗਜ ’ਤੇ ਮਜਬੂਤ ਆਪਣੀ ਸਾਬਕਾ ਟੀਮ ਬੰਗਲੌਰ ਦੀ ਜਿੱਤ ਦੀ ਕਲਪਨਾ ਦੇ ਨਾਲ ਮੈਚ ਦੇਖਣ ਆਏ ਸਨ, ਪਰ ਕੇਕੇਆਰ ਨੇ ਅੱਜ ਰਾਤ ਖੁਦ ਨੂੰ ਬਿਹਤਰ ਸਾਬਤ ਕੀਤਾ। ਉਨ੍ਹਾਂ ਨੇ ਕਿਹਾ, ‘ਮੈਂ ਅੱਜ ਰਾਤੀ ਆਰਸੀਬੀ ਦਾ ਸਮਰਥਨ ਕਰ ਰਿਹਾ ਸੀ ਅਤੇ ਉਸਨੂੰ ਜਿੱਤਦੇ ਦੇਖਣਾ ਚਾਹੁੰਦਾ ਸੀ। ਜੇਕਰ ਤੁਸੀਂ ਇੱਕ-ਇੱਕ ਖਿਡਾਰੀ ਦੀ ਤੁਲਨਾਂ ਕਰੋ ਤਾਂ ਆਰਸੀਬੀ ਮਜਬੂਤ ਟੀਮ ਹੈ। ਪਰ ਕਲਕੱਤਾ ਨਾਈਟ ਰਾਈਡਰਸ ਜਿਸ ਤਰ੍ਹਾਂ ਖੇਡੀ, ਮੈਨੂੰ ਉਨ੍ਹਾਂ ਦੀ ਤਾਰੀਫ ਕਰਨੀ ਹੋਵੇਗੀ। ਸ਼ੁਰੂਆਤ ’ਚ ਆਰਸੀਬੀ ਉਨ੍ਹਾਂ ’ਤੇ ਭਾਰੀ ਪਈ ਅਤੇ ਕੇਕੇਆਰ ਨੇ ਵਾਪਸੀ ਕੀਤੀ। ਅਸੀਂ ਇੱਥੇ ਪਿੱਚ ਦੇ ਪੇਚੀਦਾ ਮਿਜਾਜ ਅਤੇ ਕੇਕੇਆਰ ਦੇ ਸਪਿਨਰਾਂ ਦੀ ਗੇਂਦਬਾਜੀ ਦੇ ਬਾਰੇ ’ਚ ਗੱਲ ਕਰਦੇ ਰਹੇ, ਪਰ ਆਰਸੀਬੀ ਦੇ ਬੱਲਬੇਾਜਾਂ ਦੇ ਸ਼ਾਟ ਚੋਣ ਨਾਲ ਉਨ੍ਹਾਂ ਨੂੰ ਮੰਨਣਾ ਪਵੇਗਾ ਕਿ ਉਨ੍ਹਾਂ ਨੇ ਸ਼ਹੀ ਸ਼ਾਟ ਚੁਣੇ। ਆਰਸੀਬੀ ਨੂੰ ਹਾਰਦਾ ਦੇਖਣਾ ਨਿਸ਼ਚਿਤ ਰੂਪ ਨਾਲ ਦੁਖਦਾਈ ਹੈ।’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...