ਅੱਜ ਤੋਂ IPL 2024 ਦਾ 17ਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ।ਇਸ ਸੀਜ਼ਨ ਦਾ ਪਹਿਲਾ ਮੈਚ ਚੇਪੌਕ ਸਟੇਡੀਅਮ ‘ਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਖੇਡਿਆ ਜਾ ਰਿਹਾ ਹੈ।। RCB ਨੇ CSK ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਰੁਤੁਰਾਜ ਗਾਇਕਵਾੜ ਇਸ ਲੀਗ ਵਿੱਚ ਆਪਣੇ ਪਹਿਲੇ ਮੈਚ ਵਿੱਚ ਕਪਤਾਨੀ ਕਰ ਰਹੇ ਹਨ।
ਇਸ ਤੋਂ ਪਹਿਲਾ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੀਜ਼ਨ-17 ਦੇ ਉਦਘਾਟਨੀ ਸਮਾਰੋਹ ‘ਚ ਬਾਲੀਵੁੱਡ ਸਿਤਾਰਿਆਂ ਅਤੇ ਗਾਇਕਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ।ਸਟੇਡੀਅਮ ਵਿੱਚ ਲਗਭਗ 40 ਮਿੰਟ ਤੱਕ ਚੱਲੇ ਇਸ ਸਮਾਰੋਹ ਵਿੱਚ ਏ.ਆਰ.ਰਹਿਮਾਨ, ਸੋਨੂੰ ਨਿਗਮ, ਮੋਹਿਤ ਚੌਹਾਨ ਅਤੇ ਨੀਤੀ ਮੋਹਨ ਵਰਗੇ ਗਾਇਕਾਂ ਨੇ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਸਮਾਗਮ ਦੀ ਸ਼ੁਰੂਆਤ ਅਕਸ਼ੈ ਕੁਮਾਰ ਨੇ ਕੀਤੀ। ਇਸ ਤੋਂ ਬਾਅਦ ਟਾਈਗਰ ਸ਼ਰਾਫ ਨੇ ਜੈ ਜੈ ਸ਼ਿਵ ਸ਼ੰਕਰ ਗੀਤ ‘ਤੇ ਡਾਂਸ ਕੀਤਾ। ਸੋਨੂੰ ਤੋਂ ਬਾਅਦ ਏਆਰ ਰਹਿਮਾਨ ਨੇ ਮਾਂ ਤੁਝੇ ਸਲਾਮ ਅਤੇ ਨੀਤੀ ਮੋਹਨ ਨੇ ਬਰਸੋ ਰੇ ਮੇਘਾ ਗਾਇਆ। ਅੰਤ ਵਿੱਚ ਏ.ਆਰ ਰਹਿਮਾਨ ਨੇ ‘ਜੈ ਹੋ’ ਗੀਤ ਨਾਲ ਸਮਾਗਮ ਦੀ ਸਮਾਪਤੀ ਕੀਤੀ।
CSK ਅਤੇ RCB ਦੇ ਸੰਭਾਵਿਤ ਪਲੇਇੰਗ ਇਲੈਵਨ –
ਚੇਨਈ ਸੁਪਰ ਕਿੰਗਜ਼: ਰਚਿਨ ਰਵਿੰਦਰ, ਰੁਤੁਰਾਜ ਗਾਇਕਵਾੜ (ਕਪਤਾਨ), ਅਜਿੰਕਯ ਰਹਾਣੇ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਡੇਰਿਲ ਮਿਸ਼ੇਲ, ਮਹਿੰਦਰ ਸਿੰਘ ਧੋਨੀ, ਮਿਸ਼ੇਲ ਸੈਂਟਨਰ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ।
ਰਾਇਲ ਚੈਲੇਂਜਰਜ਼ ਬੰਗਲੁਰੂ: ਵਿਰਾਟ ਕੋਹਲੀ, ਫਾਫ ਡੁਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਸੁਯਸ਼ ਪ੍ਰਭੂਦੇਸਾਈ, ਦਿਨੇਸ਼ ਕਾਰਤਿਕ, ਕੈਮਰਨ ਗ੍ਰੀਨ, ਮਹੀਪਾਲ ਲੋਮਰੋਰ, ਰੀਸ ਟੋਪਲੇ, ਮੁਹੰਮਦ ਸਿਰਾਜ, ਕਰਨ ਸ਼ਰਮਾ।
----------- Advertisement -----------
IPL 2024- RCB ਨੇ CSK ਖਿਲਾਫ ਜਿੱਤਿਆ ਟਾਸ; ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫੈਸਲਾ
Published on
----------- Advertisement -----------
----------- Advertisement -----------











