ਦਿੱਲੀ ਕੈਪੀਟਲਸ ਦੇ ਚੇਨਈ ਸੁਪਰ ਕਿੰਗਜ਼ ਦੇ ਨਾਲ ਮੈਚ ਤੋਂ ਪਹਿਲਾਂ ਦਿੱਲੀ ਦਾ ਇੱਕ ਖਿਡਾਰੀ ਕੋਰੋਨਾ ਸੰਕਰਮਿਤ ਹੋ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਕੈਪੀਟਲਜ਼ ਟੀਮ ਦੇ ਨਾਲ ਮੌਜੂਦ ਇੱਕ ਨੈੱਟਬਾਲਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਉਸ ਖਿਡਾਰੀ ਦੇ ਨਾਲ ਹੋਟਲ ਦੇ ਕਮਰੇ ਵਿੱਚ ਰਹਿਣ ਵਾਲੇ ਇੱਕ ਹੋਰ ਖਿਡਾਰੀ ਨੂੰ ਕੁਆਰੰਟੀਨ ਕੀਤਾ ਗਿਆ ਹੈ। ਦਿੱਲੀ ਦੇ ਅੱਜ ਦੇ ਮੈਚ ਸਮੇਤ 4 ਮੈਚ ਬਾਕੀ ਹਨ।
ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਦੇ ਇਸ ਤੋਂ ਪਹਿਲਾਂ ਕੋਚਿੰਗ ਸਟਾਫ ਦੇ ਚਾਰ ਮੈਂਬਰਾ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਚੁੱਕਾ ਹੈ ਜਿਨ੍ਹਾਂ ਵਿੱਚ ਦੋ ਵਿਦੇਸ਼ੀ ਖਿਡਾਰੀ ਟਿਮ ਸੀਫਰਟ ਅਤੇ ਦਿੱਲੀ ਕੈਪੀਟਲਜ਼ ਦੇ ਮਿਸ਼ੇਲ ਮਾਰਸ਼ ਸ਼ਾਮਲ ਹਨ। ਦਿੱਲੀ ਕੈਪੀਟਲਜ਼ ਦੇ 2 ਖਿਡਾਰੀਆਂ ਅਤੇ 4 ਹੋਰ ਮੈਂਬਰਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਦਿੱਲੀ ਦੀ ਪੂਰੀ ਟੀਮ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਡਬਲ ਹੈਡਰ ਐਤਵਾਰ ਦਾ ਦੂਜਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਦਿੱਲੀ 10 ਮੈਚਾਂ ‘ਚ 5 ਜਿੱਤਾਂ ਨਾਲ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਹੈ। ਜਦ ਕਿ ਚੇਨਈ ਸੁਪਰ ਕਿੰਗਜ਼ ਲਈ ਇਹ ਪੂਰਾ ਸੀਜ਼ਨ ਇੱਕ ਬੁਰੇ ਸੁਪਨੇ ਵਰਗਾ ਰਿਹਾ ਹੈ। ਸੀਜ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਧੋਨੀ ਨੇ ਜਡੇਜਾ ਨੂੰ ਕਪਤਾਨੀ ਦੇ ਦਿਤੀ ਜੋ ਕਿ ਟੀਮ ਦੇ ਖਿਲਾਫ ਸਾਬਿਤ ਹੋਈ। ਚੇਨਈ 10 ਮੈਚਾਂ ‘ਚੋਂ ਸਿਰਫ 3 ਮੈਚ ਜਿੱਤੀ ਹੈ।
----------- Advertisement -----------
ਦਿੱਲੀ-ਚੇਨਈ ਦੇ ਅੱਜ ਦੇ ਮੈਚ ਤੋਂ ਪਹਿਲਾਂ ਡੀ.ਸੀ ਦਾ ਟੀਮ ਮੈਂਬਰ ਕਰੋਨਾ ਪਾਜ਼ੀਟਿਵ
Published on
----------- Advertisement -----------
----------- Advertisement -----------











