ISSF ਵਿਸ਼ਵ ਕੱਪ ‘ਚ ਅਨੀਸ਼ ਭਾਨਵਾਲਾ ਨੇ 12 ਸਾਲਾਂ ਬਾਅਦ ਰੈਪਿਡ ਫਾਇਰ ਪਿਸਟਲ ‘ਚ ਦੇਸ਼ ਨੂੰ ਤਮਗਾ ਦਿਵਾਇਆ ਹੈ। ਉਸ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਰੈਪਿਡ ਫਾਇਰ ਪਿਸਟਲ ਵਿੱਚ ਭਾਰਤ ਲਈ ਸਾਰੇ ਮੈਡਲ ਵਿਜੇ ਕੁਮਾਰ ਨੇ ਜਿੱਤੇ ਸਨ। ਹੁਣ 12 ਸਾਲ ਬਾਅਦ ਅਨੀਸ਼ ਨੇ ਕੋਹਿਰਾ, ਮਿਸਰ ਵਿੱਚ ਵਿਸ਼ਵ ਕੱਪ ਦੇ ਅੰਤਿਮ ਦਿਨ ਪੁਰਸ਼ਾਂ ਦੀ 25 ਮੀਟਰ ਰੈਪਿਡ-ਫਾਇਰ ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਟਲੀ ਦੇ ਮੈਸੀਮੋ ਸਪਿਨੇਲਾ ਨੇ ਫਾਈਨਲ ਮੈਚ ਵਿੱਚ 32 ਹਿੱਟਾਂ ਨਾਲ ਸੋਨ ਤਗਮਾ ਜਿੱਤਿਆ।
ਆਪਣੇ ਕੋਚ ਹਰਪ੍ਰੀਤ ਸਿੰਘ ਨੂੰ ਤਮਗਾ ਸਮਰਪਿਤ ਕਰਦੇ ਹੋਏ ਅਨੀਸ਼ ਨੇ ਕਿਹਾ, “ਭਾਰਤ ਲਈ ਕਈ ਖਿਡਾਰੀ ਫਾਈਨਲ ‘ਚ ਪਹੁੰਚ ਚੁੱਕੇ ਹਨ ਪਰ ਤਮਗਾ ਨਹੀਂ ਜਿੱਤ ਸਕੇ। ਮੈਂ ਇਸ ਤੋਂ ਪਹਿਲਾਂ ਦੋ ਫਾਈਨਲਾਂ ‘ਚ ਪੰਜਵੇਂ ਸਥਾਨ ‘ਤੇ ਆਇਆ ਸੀ ਅਤੇ ਅੱਜ ਮੈਂ ਵਿਸ਼ਵ ਕੱਪ ਤਮਗਾ ਜਿੱਤਣ ਲਈ ਪੂਰੀ ਵਾਹ ਲਾਉਣਾ ਚਾਹੁੰਦਾ ਸੀ।”
----------- Advertisement -----------
ISSF World Cup: ਰੈਪਿਡ ਫਾਇਰ ਪਿਸਟਲ ‘ਚ ਭਾਰਤ ਨੇ 12 ਸਾਲ ਬਾਅਦ ਜਿੱਤਿਆ ਤਮਗਾ
Published on
----------- Advertisement -----------
----------- Advertisement -----------











