ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ‘ਚ ਸ਼ੁੱਕਰਵਾਰ ਦੇਰ ਰਾਤ ਸੋਨ ਤਗਮਾ ਜਿੱਤਿਆ। ਸਵਿਟਜ਼ਰਲੈਂਡ ਦੇ ਸ਼ਹਿਰ ਲੁਸਾਨੇ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਨੀਰਜ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ। ਉਸ ਨੇ 5ਵੀਂ ਕੋਸ਼ਿਸ਼ ਵਿੱਚ 87.66 ਮੀਟਰ ਜੈਵਲਿਨ ਸੁੱਟਿਆ ਅਤੇ ਇਸ ਸਕੋਰ ਨੇ ਉਸ ਨੂੰ ਸੋਨ ਤਗ਼ਮਾ ਦਿਵਾਇਆ। ਦੂਜੇ ਸਥਾਨ ‘ਤੇ ਰਹੇ ਜਰਮਨੀ ਦੇ ਜੂਲੀਅਨ ਵੇਬਰ ਨੇ 87.03 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਤੀਜੇ ਨੰਬਰ ‘ਤੇ ਚੈੱਕ ਗਣਰਾਜ ਦੇ ਜੈਕਬ ਵਡਲੇਜ ਹਨ। ਉਸ ਨੇ 86.13 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਸਾਲ ਯਾਨੀ 2023 ‘ਚ ਨੀਰਜ ਦਾ ਇਹ ਦੂਜਾ ਸੋਨ ਤਗਮਾ ਹੈ। ਉਹ ਮਈ ਵਿੱਚ ਦੋਹਾ ਡਾਇਮੰਡ ਲੀਗ ਵਿੱਚ ਵੀ ਗੋਲਡ ਮੈਡਲ ਜਿੱਤ ਚੁਕੇ ਹਨ। ਨੀਰਜ ਦਾ ਇਹ 8ਵਾਂ ਅੰਤਰਰਾਸ਼ਟਰੀ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਨੀਰਜ ਏਸ਼ਿਆਈ ਖੇਡਾਂ, ਦੱਖਣੀ ਏਸ਼ਿਆਈ ਖੇਡਾਂ, ਓਲੰਪਿਕ ਅਤੇ ਡਾਇਮੰਡ ਲੀਗ ਵਿੱਚ ਵੀ ਗੋਲਡ ਜਿੱਤ ਚੁੱਕੇ ਹਨ।
ਦੱਸ ਦਈਏ ਕਿ ਨੀਰਜ ਤੋਂ ਇਲਾਵਾ ਇੱਕ ਹੋਰ ਭਾਰਤੀ ਲੰਬੀ ਛਾਲ ਮਾਰਨ ਵਾਲੇ ਮੁਰਲੀ ਸ਼੍ਰੀਸ਼ੰਕਰ ਨੇ ਵੀ ਡਾਇਮੰਡ ਲੀਗ ਵਿੱਚ ਹਿੱਸਾ ਲਿਆ। ਉਸਨੇ ਪਹਿਲੀਆਂ 5 ਕੋਸ਼ਿਸ਼ਾਂ ਵਿੱਚ 7.75, 7.63, 7.88, 7.59 ਅਤੇ 7.66 ਮੀਟਰ ਦੀ ਛਾਲ ਮਾਰੀ। ਪਰ ਇਹ ਸਕੋਰ ਮੈਡਲ ਜਿੱਤਣ ਲਈ ਕਾਫੀ ਨਹੀਂ ਸੀ, ਉਹ ਪੰਜਵੇਂ ਸਥਾਨ ‘ਤੇ ਰਿਹਾ।
----------- Advertisement -----------
Lausanne Diamond league 2023: ਨੀਰਜ ਚੋਪੜਾ ਨੇ ਭਾਰਤ ਦੀ ਝੋਲੀ ਪਾਇਆ ਇਕ ਹੋਰ ਮੈਡਲ
Published on
----------- Advertisement -----------
----------- Advertisement -----------