- ਗ੍ਰੇਨਾਡਾ ਦੇ ਐਂਡਰਸਨ ਪੀਟਰਸ ਰਹੇ ਪਹਿਲੇ ਸਥਾਨ ‘ਤੇ
ਨਵੀਂ ਦਿੱਲੀ, 15 ਸਤੰਬਰ 2024 – ਨੀਰਜ ਚੋਪੜਾ 2024 ਡਾਇਮੰਡ ਲੀਗ ਫਾਈਨਲ ਵਿੱਚ ਦੂਜੇ ਸਥਾਨ ‘ਤੇ ਰਹੇ। ਨੀਰਜ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 87.86 ਮੀਟਰ ਦਾ ਸਰਵੋਤਮ ਥਰੋਅ ਕੀਤਾ। ਉਹ ਚੈਂਪੀਅਨ ਬਣਨ ਤੋਂ 0.02 ਮੀਟਰ ਦੂਰ ਰਹੇ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 87.87 ਮੀਟਰ ਦੀ ਸਰਵੋਤਮ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.82 ਮੀਟਰ ਦੀ ਥਰੋਅ ਕੀਤੀ ਸੀ। ਜਰਮਨੀ ਦਾ ਜੂਲੀਅਨ ਵੇਬਰ 85.97 ਮੀਟਰ ਦੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ ‘ਤੇ ਰਿਹਾ। ਫਾਈਨਲ ਵਿੱਚ 7 ਜੈਵਲਿਨ ਥ੍ਰੋਅਰਜ਼ ਨੇ ਭਾਗ ਲਿਆ ਸੀ। ਜਿਨ੍ਹਾਂ ਵਿੱਚੋਂ 4 ਥਰੋਅਰ 83 ਮੀਟਰ ਤੱਕ ਵੀ ਥਰੋਅ ਨਹੀਂ ਸੁੱਟ ਸਕੇ।
ਡਾਇਮੰਡ ਲੀਗ ਫਾਈਨਲ 13 ਅਤੇ 14 ਸਤੰਬਰ ਨੂੰ ਬ੍ਰਸੇਲਜ਼, ਬੈਲਜੀਅਮ ਦੇ ਕਿੰਗ ਬੌਡੌਇਨ ਸਟੇਡੀਅਮ ਵਿੱਚ ਹੋਇਆ। ਸ਼ੁੱਕਰਵਾਰ ਨੂੰ ਭਾਰਤ ਦੇ ਅਵਿਨਾਸ਼ ਸਾਬਲ 3000 ਮੀਟਰ ਸਟੀਪਲਚੇਜ਼ ਈਵੈਂਟ ‘ਚ 9ਵੇਂ ਸਥਾਨ ‘ਤੇ ਰਹੇ।
ਜੈਵਲਿਨ ਥਰੋਅ ਈਵੈਂਟ ਸ਼ਨੀਵਾਰ ਰਾਤ 11:52 ਵਜੇ ਸ਼ੁਰੂ ਹੋਇਆ। ਪਹਿਲੀ ਕੋਸ਼ਿਸ਼ ‘ਚ ਨੀਰਜ ਚੋਪੜਾ ਨੇ 86.82 ਮੀਟਰ ਦਾ ਥਰੋਅ ਕੀਤਾ, ਜਿਸ ਕਾਰਨ ਉਹ ਦੂਜੇ ਸਥਾਨ ‘ਤੇ ਪਹੁੰਚ ਗਿਆ। ਗ੍ਰੇਨਾਡਾ ਦਾ ਐਂਡਰਸਨ ਪੀਟਰਸ 87.87 ਮੀਟਰ ਥਰੋਅ ਨਾਲ ਪਹਿਲੇ ਸਥਾਨ ‘ਤੇ ਰਿਹਾ। ਜਰਮਨੀ ਦਾ ਜੂਲੀਅਨ ਵੇਬਰ 85.97 ਮੀਟਰ ਥਰੋਅ ਨਾਲ ਤੀਜੇ ਸਥਾਨ ‘ਤੇ ਰਿਹਾ।
ਨੀਰਜ ਨੇ ਪਹਿਲੀ ਕੋਸ਼ਿਸ਼ ਵਿੱਚ 86.82 ਮੀਟਰ ਥਰੋਅ ਕਰਕੇ ਦੂਜਾ ਸਥਾਨ ਹਾਸਲ ਕੀਤਾ।
ਦੂਜੀ ਕੋਸ਼ਿਸ਼ ਵਿੱਚ ਨੀਰਜ ਨੇ 83.49 ਮੀਟਰ ਦੀ ਦੂਰੀ ਸੁੱਟੀ। ਉਹ ਦੂਜੇ ਸਥਾਨ ‘ਤੇ ਰਿਹਾ।
ਤੀਜੀ ਕੋਸ਼ਿਸ਼ ਵਿੱਚ ਨੀਰਜ ਦਾ ਥਰੋਅ 87.86 ਮੀਟਰ ਚੱਲਿਆ। ਉਹ ਪਹਿਲਾ ਸਥਾਨ ਹਾਸਲ ਕਰਨ ਤੋਂ 0.02 ਮੀਟਰ ਦੂਰ ਰਿਹਾ।
ਚੌਥੀ ਕੋਸ਼ਿਸ਼ ਵਿੱਚ ਨੀਰਜ ਨੇ 82.04 ਮੀਟਰ ਦਾ ਥਰੋਅ ਕੀਤਾ। ਉਹ ਦੂਜੇ ਸਥਾਨ ‘ਤੇ ਰਿਹਾ।
ਨੀਰਜ ਨੇ ਪੰਜਵੀਂ ਕੋਸ਼ਿਸ਼ ਵਿੱਚ 83.30 ਮੀਟਰ ਥਰੋਅ ਕੀਤਾ। ਉਹ ਦੂਜੇ ਸਥਾਨ ‘ਤੇ ਰਿਹਾ।
ਨੀਰਜ ਨੇ ਛੇਵੀਂ ਕੋਸ਼ਿਸ਼ ਵਿੱਚ 86.46 ਮੀਟਰ ਦਾ ਥਰੋਅ ਕੀਤਾ। ਉਹ ਦੂਜੇ ਸਥਾਨ ‘ਤੇ ਰਿਹਾ।