ਨੀਰਜ ਚੋਪੜਾ ਨੇ ਵੀਰਵਾਰ ਨੂੰ ਜਿਊਰਿਖ ਵਿੱਚ ਡਾਇਮੰਡ ਲੀਗ ਦੇ ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਨੀਰਜ ਚੋਪੜਾ ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਸਨੇ 88.44 ਮੀਟਰ ਜੈਵਲਿਨ ਥਰੋਅ ਵਿੱਚ ਚੈੱਕ ਗਣਰਾਜ ਦੇ ਜੈਕਬ ਵਡਲੇਚੋ ਨੂੰ ਪਛਾੜ ਦਿੱਤਾ। ਉਸ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 86.94 ਮੀਟਰ ਥਰੋਅ ਕੀਤਾ। ਇਸ ਤੋਂ ਪਹਿਲਾਂ ਨੀਰਜ ਨੇ 2017 ਅਤੇ 2018 ਵਿੱਚ ਵੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਹ 2017 ਵਿੱਚ ਸੱਤਵੇਂ ਅਤੇ 2018 ਵਿੱਚ ਚੌਥੇ ਸਥਾਨ ’ਤੇ ਸੀ।
ਜ਼ਿਕਰਯੋਗ ਹੈ ਕਿ ਨੀਰਜ ਦੀ ਸ਼ੁਰੂਆਤ ਬਹੁਤੀ ਵਧੀਆ ਨਹੀਂ ਰਹੀ ਸੀ ਅਤੇ ਉਸ ਦਾ ਪਹਿਲਾ ਥਰੋਅ ਫਾਊਲ ਸੀ। ਉਸ ਨੇ ਇਸ ਤੋਂ ਬਾਅਦ ਦੂਜੀ ਕੋਸ਼ਿਸ਼ ‘ਚ 88.44 ਮੀਟਰ ਸੁੱਟ ਕੇ ਦੂਜੇ ਥਰੋਅਰਾਂ ‘ਤੇ ਬੜ੍ਹਤ ਬਣਾ ਲਈ। ਉਸ ਨੇ ਤੀਜੀ ਕੋਸ਼ਿਸ਼ ਵਿੱਚ 88.00 ਮੀਟਰ, ਚੌਥੀ ਕੋਸ਼ਿਸ਼ ਵਿੱਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਥਰੋਅ ਕੀਤਾ। ਚੈੱਕ ਗਣਰਾਜ ਦੇ ਜੈਕਬ ਵਾਡਲੇਚ 86.94 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਜੇ ਅਤੇ ਜਰਮਨੀ ਦੇ ਜੂਲੀਅਨ ਵੇਬਰ (83.73) ਤੀਜੇ ਸਥਾਨ ‘ਤੇ ਰਹੇ।
----------- Advertisement -----------
ਨੀਰਜ ਚੋਪੜਾ ਨੇ ਰਚਿਆ ਇਤਿਹਾਸ; ਡਾਇਮੰਡ ਲੀਗ ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
Published on
----------- Advertisement -----------
----------- Advertisement -----------