July 22, 2026, 9:58 pm
----------- Advertisement -----------
HomeNewsLatest Newsਨਿਖਤ ਜ਼ਰੀਨ ਨੇ ਵਿਸ਼ਵ ਮੁੱਕੇਬਾਜ਼ੀ 'ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਿਆ: ਦੋ...

ਨਿਖਤ ਜ਼ਰੀਨ ਨੇ ਵਿਸ਼ਵ ਮੁੱਕੇਬਾਜ਼ੀ ‘ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਿਆ: ਦੋ ਵਾਰ ਦੀ ਏਸ਼ੀਅਨ ਚੈਂਪੀਅਨ Nguyen Thi Tam ਨੂੰ 5-0 ਨਾਲ ਹਰਾਇਆ

Published on

----------- Advertisement -----------

ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਦਿੱਲੀ ਵਿੱਚ ਚੱਲ ਰਹੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ ਹੈ। ਅਜਿਹਾ ਕਰਨ ਵਾਲੀ ਉਹ ਦੂਜੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। 50 ਕਿਲੋਗ੍ਰਾਮ ਭਾਰ ਵਰਗ ‘ਚ ਡਿਫੈਂਡਿੰਗ ਚੈਂਪੀਅਨ ਦੇ ਰੂਪ ‘ਚ ਪ੍ਰਵੇਸ਼ ਕਰਨ ਵਾਲੇ 26 ਸਾਲਾ ਨਿਖਤ ਨੇ ਵੀਅਤਨਾਮ ਦੇ ਦੋ ਵਾਰ ਦੇ ਏਸ਼ੀਆਈ ਚੈਂਪੀਅਨ ਨਗੁਏਨ ਥੀ ਟਾਮ ਨੂੰ 5-0 ਨਾਲ ਹਰਾਇਆ। 75 ਕਿਲੋ ਵਰਗ ਵਿੱਚ ਲਵਲੀਨਾ ਬੋਰਗੋਹੇਨ ਦਾ ਬਾਊਟ ਵੀ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ।

ਇਸ ਤੋਂ ਇਕ ਦਿਨ ਪਹਿਲਾਂ ਨੀਤੂ ਘੰਘਾਸ ਅਤੇ ਸਵੀਟੀ ਬੂਰਾ ਨੇ ਵੀ ਸੋਨ ਤਮਗਾ ਜਿੱਤਿਆ ਸੀ। ਸਵੀਟੀ ਨੇ 81 ਕਿਲੋ ਭਾਰ ਵਰਗ ਵਿੱਚ ਚੀਨ ਦੀ ਵਾਂਗ ਲੀ ਨੂੰ 4-3 ਨਾਲ ਹਰਾਇਆ। ਮੈਚ ਖਤਮ ਹੋਣ ਤੋਂ ਬਾਅਦ ਉਸ ਨੂੰ ਸਮੀਖਿਆ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ, ਪਰ ਸਵੀਟੀ ਅੰਤ ‘ਚ ਜੇਤੂ ਰਹੀ, ਜਿਸ ਨਾਲ ਭਾਰਤ ਨੂੰ ਦੂਜਾ ਸੋਨ ਤਮਗਾ ਦਿਵਾਇਆ। ਇਸ ਤੋਂ ਪਹਿਲਾਂ ਹਰਿਆਣਾ ਦੀ ਮੁੱਕੇਬਾਜ਼ ਨੀਤੂ ਨੇ 48 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨੀਤੂ ਨੇ ਸ਼ਨੀਵਾਰ ਨੂੰ ਫਾਈਨਲ ਵਿੱਚ 2022 ਏਸ਼ੀਅਨ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਮੰਗੋਲੀਆ ਦੀ ਲੁਤਸੇਖਾਨ ਅਲਟੈਂਟਸੇਗ ਨੂੰ ਹਰਾਇਆ। ਨੀਤੂ ਨੇ ਲੁਤਸੇ ਖਾਨ ਅਲਟੈਂਟਸੇਗ ਨੂੰ 5-0 ਨਾਲ ਹਰਾ ਕੇ ਇਕਪਾਸੜ ਫਾਈਨਲ ਜਿੱਤਿਆ।

ਇਸ ਜਿੱਤ ਨਾਲ ਹਰਿਆਣਾ ਦੀ 22 ਸਾਲਾ ਨੀਤੂ ਵਿਸ਼ਵ ਚੈਂਪੀਅਨ ਬਣਨ ਵਾਲੀ ਛੇਵੀਂ ਭਾਰਤੀ ਮੁੱਕੇਬਾਜ਼ (ਪੁਰਸ਼ ਅਤੇ ਮਹਿਲਾ) ਬਣ ਗਈ ਹੈ। ਇਸ ਤੋਂ ਪਹਿਲਾਂ ਛੇ ਵਾਰ ਦੀ ਚੈਂਪੀਅਨ ਮੈਰੀਕਾਮ (2002, 2005, 2006, 2008, 2010 ਅਤੇ 2018), ਸਰਿਤਾ ਦੇਵੀ (2006), ਜੇਨੀ (2006), ਲੇਖਾ ਕੇਸੀ (2006) ਅਤੇ ਨਿਖਤ ਜ਼ਰੀਨ (2022) ਇਹ ਕਾਰਨਾਮਾ ਕਰ ਚੁੱਕੀਆਂ ਹਨ। ਨੀਤੂ ਦੇ ਤਗਮੇ ਤੋਂ ਬਾਅਦ, ਭਾਰਤ ਦੇ ਕੋਲ ਹੁਣ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕੁੱਲ 11 ਸੋਨ ਤਗਮੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਛੇ ਐੱਮਸੀ ਮੈਰੀਕਾਮ ਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...