ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਹਮੇਸ਼ਾ ਮੈਦਾਨ ‘ਤੇ ਅਤੇ ਬਾਹਰ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਬੁੱਧਵਾਰ ਨੂੰ ਰਾਵਲਪਿੰਡੀ ‘ਚ ਖੇਡੇ ਜਾ ਰਹੇ ਇੰਟਰਾ ਸਕੁਐਡ ਮੈਚ ਦੌਰਾਨ ਹਸਨ ਅਲੀ ਨੇ ਅੰਪਾਇਰ ਨਾਲ ਮਜ਼ਾਕੀਆ ਹਰਕਤ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦਰਅਸਲ, ਅਭਿਆਸ ਮੈਚ ਵਿੱਚ ਅੰਪਾਇਰ ਦੁਆਰਾ ਐਲਬੀਡਬਲਯੂ ਦੀ ਅਪੀਲ ਨੂੰ ਠੁਕਰਾਏ ਜਾਣ ਤੋਂ ਬਾਅਦ, ਹਸਨ ਅਲੀ ਅੰਪਾਇਰ ਕੋਲ ਗਿਆ ਅਤੇ ਮਜ਼ਾਕ ਵਿੱਚ ਉਸਦੀ ਉਂਗਲ ਫੜ ਕੇ ਆਊਟ ਹੋਣ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਹਸਨ ਅਲੀ ਦੀ ਗੇਂਦ ਸਲਮਾਨ ਅਲੀ ਆਗਾ ਦੇ ਪੈਡ ‘ਤੇ ਲੱਗੀ, ਪਰ ਅੰਪਾਇਰ ਨੇ ਅਪੀਲ ਨੂੰ ਠੁਕਰਾ ਦਿੱਤਾ। ਹਸਨ ਅੰਪਾਇਰ ਕੋਲ ਭੱਜਿਆ ਅਤੇ ਉਸਦੀ ਉਂਗਲੀ ਫੜ ਕੇ ਆਊਟ ਕਰਨ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦੋਵੇਂ ਹੱਸਣ ਲੱਗੇ।
----------- Advertisement -----------
ਵਿਕਟ ਨਾ ਮਿਲਣ ‘ਤੇ ਪਾਕਿਸਤਾਨੀ ਗੇਂਦਬਾਜ਼ ਨੂੰ ਆਇਆ ਗੁੱਸਾ, ਖੁਦ ਹੀ ਅੰਪਾਇਰ ਦੀ ਚੁੱਕਣ ਲੱਗੇ ਉਂਗਲੀ
Published on
----------- Advertisement -----------

----------- Advertisement -----------