ਵਿਸ਼ਵ ਕੱਪ 2023 ਦੇ 22ਵੇਂ ਮੈਚ ‘ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 283 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 282 ਦੌੜਾਂ ਬਣਾਈਆਂ।
ਚੇਨਈ ਦੇ ਚੇਪੌਕ ਸਟੇਡੀਅਮ ‘ਚ ਪਾਕਿਸਤਾਨੀ ਟੀਮ ਲਈ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਨੇ 58 ਦੌੜਾਂ ਦਾ ਅਰਧ ਸੈਂਕੜਾ ਅਤੇ ਕਪਤਾਨ ਬਾਬਰ ਆਜ਼ਮ ਨੇ 74 ਦੌੜਾਂ ਬਣਾਈਆਂ, ਜਦਕਿ ਇਫਤਿਖਾਰ ਅਹਿਮਦ ਨੇ 27 ਗੇਂਦਾਂ ‘ਤੇ 40 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਦੌਰਾਨ ਸਾਊਦ ਸ਼ਕੀਲ ਨੇ 25 ਅਤੇ ਸ਼ਾਦਾਬ ਖਾਨ ਨੇ 32 ਦੌੜਾਂ ਦੀ ਪਾਰੀ ਖੇਡੀ। ਅਫਗਾਨਿਸਤਾਨ ਲਈ ਨੂਰ ਅਹਿਮਦ ਨੇ 3 ਵਿਕਟਾਂ ਲਈਆਂ। ਨਵੀਨ-ਉਲ-ਹੱਕ ਨੇ 2 ਵਿਕਟਾਂ ਲਈਆਂ। ਮੁਹੰਮਦ ਨਬੀ ਨੇ ਇਕ ਵਿਕਟ ਲਈ।












