ਪੈਰਿਸ ਪੈਰਾਲੰਪਿਕ ਦੇ ਚੌਥੇ ਦਿਨ ਦੇਰ ਰਾਤ ਭਾਰਤ ਨੇ 2 ਤਗਮੇ ਜਿੱਤੇ। ਰਾਤ 1 ਵਜੇ ਉੱਚੀ ਛਾਲ ਮੁਕਾਬਲੇ ਵਿੱਚ ਨਿਸ਼ਾਦ ਕੁਮਾਰ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਉਹ 2.04 ਮੀਟਰ ਦੀ ਸੀਜ਼ਨ ਦੀ ਸਰਵੋਤਮ ਛਾਲ ਨਾਲ ਦੂਜੇ ਸਥਾਨ ‘ਤੇ ਰਿਹਾ। ਉਸ ਤੋਂ ਪਹਿਲਾਂ ਪ੍ਰੀਤੀ ਪਾਲ ਨੇ ਔਰਤਾਂ ਦੀ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਬੀਤੇ ਐਤਵਾਰ ਨੂੰ ਭਾਰਤ ਵੱਲੋਂ ਸੁਹਾਸ ਯਤੀਰਾਜ ਅਤੇ ਨਿਤੇਸ਼ ਕੁਮਾਰ ਨੇ ਬੈਡਮਿੰਟਨ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਫਾਈਨਲ ਵਿੱਚ ਥਾਂ ਬਣਾਈ। ਜਦੋਂ ਕਿ ਮਹਿਲਾ ਵਿਅਕਤੀਗਤ ਵਿੱਚ ਮਨੀਸ਼ਾ ਰਾਮਦਾਸ ਅਤੇ ਨਿਤਿਆ ਸ਼੍ਰੀਸਿਵਨ ਨੇ ਸੈਮੀਫਾਈਨਲ ਵਿੱਚ ਥਾਂ ਬਣਾਈ। ਰਾਕੇਸ਼ ਕੁਮਾਰ ਕੰਪਾਊਂਡ ਤੀਰਅੰਦਾਜ਼ੀ ਵਿੱਚ ਕਾਂਸੀ ਦੇ ਤਗ਼ਮੇ ਦਾ ਮੈਚ ਹਾਰ ਗਿਆ। ਉਨ੍ਹਾਂ ਤੋਂ ਪਹਿਲਾਂ ਅਵਨੀ ਲੇਖਾਰਾ ਅਤੇ ਸਿਧਾਰਥ ਬਾਬੂ 10 ਮੀਟਰ ਮਿਕਸਡ ਏਅਰ ਰਾਈਫਲ ਵਿੱਚ ਕੁਆਲੀਫਿਕੇਸ਼ਨ ਰਾਊਂਡ ਤੋਂ ਬਾਹਰ ਹੋ ਗਏ।
ਦੱਸ ਦਈਏ ਕਿ ਪੈਰਿਸ ਪੈਰਾਲੰਪਿਕ ‘ਚ ਭਾਰਤ ਨੂੰ ਹੁਣ ਤੱਕ 7 ਮੈਡਲ ਮਿਲ ਚੁੱਕੇ ਹਨ। ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਦੇ ਟੀ-47 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਪ੍ਰੀਤੀ ਪਾਲ ਨੇ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਛੇਵਾਂ ਤਗ਼ਮਾ ਹਾਸਲ ਕੀਤਾ। ਉਸ ਨੇ 100 ਮੀਟਰ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਭਾਰਤ ਨੇ ਹੁਣ ਤੱਕ 7 ਤਗਮੇ ਜਿੱਤੇ ਹਨ। ਸ਼ੂਟਿੰਗ ‘ਚ 4 ਮੈਡਲ ਹਾਸਲ ਕੀਤੇ, ਅਵਨੀ ਲੇਖਰਾ ਨੇ ਸੋਨ ਤਮਗਾ ਜਿੱਤਿਆ। ਮਨੀਸ਼ ਨਰਵਾਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਮੋਨਾ ਅਗਰਵਾਲ ਅਤੇ ਰੁਬੀਨਾ ਫਰਾਂਸਿਸ ਨੇ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।