ਆਸਟ੍ਰੇਲੀਆਈ ਟੀਮ ਦੇ ਨਿਯਮਤ ਕਪਤਾਨ ਪੈਟ ਕਮਿੰਸ ਦੀ ਮਾਂ ਮਾਰੀਆ ਕਮਿੰਸ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੂੰ ਛਾਤੀ ਦਾ ਕੈਂਸਰ ਸੀ। ਮਾਰੀਆ ਪਿਛਲੇ ਕੁਝ ਦਿਨਾਂ ਤੋਂ ਪੀਲੀਏਟਿਵ ਕੇਅਰ ‘ਚ ਸੀ। ਇਸ ਕਾਰਨ ਪੈਟ ਕਮਿੰਸ ਭਾਰਤ ਦਾ ਦੌਰਾ ਅੱਧ ਵਿਚਾਲੇ ਛੱਡ ਕੇ ਆਸਟ੍ਰੇਲੀਆ ਆਪਣੀ ਮਾਂ ਕੋਲ ਪਰਤ ਗਏ ਸਨ। ਦੂਜੇ ਟੈਸਟ ਤੋਂ ਬਾਅਦ ਉਹ ਆਪਣੀ ਮਾਂ ਕੋਲ ਵਾਪਸ ਆ ਗਏ ਸਨ। ਕਮਿੰਸ ਦੀ ਮਾਂ ਦੀ ਮੌਤ ‘ਤੇ ਸੋਗ ਮਨਾਉਣ ਲਈ ਆਸਟ੍ਰੇਲੀਆਈ ਬੱਲੇਬਾਜ਼ ਕਾਲੇ ਬਾਂਹ ‘ਤੇ ਪੱਟੀ ਬੰਨ੍ਹ ਕੇ ਖੇਡਣ ਆਏ।
ਦੱਸ ਦਈਏ ਕਿ ਕ੍ਰਿਕਟ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਇਕ ਸੋਸ਼ਲ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਲਿਖਿਆ – “ਅਸੀਂ ਮਾਰੀਆ ਕਮਿੰਸ ਦੀ ਮੌਤ ਤੋਂ ਬਹੁਤ ਦੁਖੀ ਹਾਂ। ਕ੍ਰਿਕੇਟ ਆਸਟ੍ਰੇਲੀਆ ਦੀ ਤਰਫੋਂ, ਅਸੀਂ ਪੈਟ ਕਮਿੰਸ ਦੇ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ।”
----------- Advertisement -----------
ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਦੀ ਮਾਂ ਦਾ ਦਿਹਾਂਤ
Published on
----------- Advertisement -----------
----------- Advertisement -----------












