ਮੁੰਬਈ ਇੰਡੀਅੰਸ ਨੇ ਮੰਗਲਵਾਰ ਰਾਤ ਨੂੰ ਟਾਟਾ ਆਈਪੀਐਲ 2023 ਦੇ ਮੈਚ ਨੰਬਰ 25 ’ਚ ਮੇਜਬਾਨ ਸਨਰਾਈਜਰਸ ਹੈਦਰਾਬਾਦ ’ਤੇ 14 ਰਨਾਂ ਦੀ ਮਹੱਤਵਪੂਰਣ ਜਿੱਤ ਦਰਜ ਕੀਤੀ। ਕੈਮਰਨ ਗ੍ਰੀਨ ਦੇ 40 ਬਾਲਾਂ (6X4, 2X6) ਰਨਾਂ ਦੀ ਮਦਦ ਨਾਲ ਐਮਆਈ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਪੰਜ ਵਿਕਟਾਂ ’ਤੇ 192 ਰਨਾਂ ਦਾ ਚੁਣੌਤੀ ਭਰਿਆ ਸਕੋਰ ਖੜਾ ਕੀਤਾ। ਇਸ ’ਚ ਤਿਲਕ ਵਰਮਾ (37 ਰਨ, 17 ਬਾਲਾਂ, 2X4, 4X6) ਅਤੇ ਇਸ਼ਾਨ ਕਿਸ਼ਨ (38 ਰਨ, 31 ਬਾਲਾਂ, 3X4, 2X6) ਦੀਆਂ ਉਪਯੋਗੀ ਪਾਰੀਆਂ ਵੀ ਸ਼ਾਮਲ ਹਨ। ਐਸਆਰਐਚ ਨੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਦੇ (48 ਰਨਾਂ, 41 ਬਾਲਾਂ, 4X4, 1X6) ਦੇ ਦਮ ’ਤੇ ਟਾਰਗੇਟ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਵਿਕਟ ਡਿੱਗਣ ਕਾਰਨ ਮੇਜਬਾਨ ਟੀਮ ਆਖਿਰਕਾਰ ਟਾਰਗੇਟ ਤੋਂ ਦੂਰ ਰਹਿ ਗਈ। ਇਸ ਦੌਰਾਨ ਤੇਜ ਗੇਂਦਬਾਜ ਅਰਜੁਨ ਤੇਂਦੂਲਕਰ ਨੇ ਆਪਣਾ ਪਹਿਲਾ ਟਾਟਾ ਆਈਪੀਐਲ ਵਿਕਟ ਲਿਆ, ਜਦੋਂ ਉਨ੍ਹਾਂ ਨੇ ਭੁਵਨੇਸ਼ਵਰ ਕੁਮਾਰ ਨੂੰ ਆਊਟ ਕਰਕੇ ਐਸਆਰਐਚ ਦੀ ਪਾਰੀ 19.5 ਓਵਰਾਂ ’ਚ 178 ਰਨਾਂ ’ਤੇ ਸਮੇਟ ਦਿੱਤੀ।
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪ੍ਰਗਿਆਨ ਓਝਾ ਨੇ ਉਨ੍ਹਾਂ ਦੀ ਬਾਲੰਗ ਤੇ ਟਿੱਪਣੀ ਕੀਤੀ ਅਤੇ ਇਸ ਗੱਲ ਦੀ ਚਰਚਾ ਕੀਤੀ ਕਿ ਅਰਜੁਨ ਦੇ ਪਿਤਾ ਸਚਿਨ ਤੇਂਦੂਲਕਰ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋਣਗੇ। ਉਨ੍ਹਾਂ ਨੇ ਕਿਹਾ, ‘ਅਸੀਂ ਸਚਿਨ ਤੇਂਦੂਲਕਰ ਨੂੰ ਖਿਡਾਰੀ ਦੇ ਤੌਰ ’ਤੇ ਜਸ਼ਨ ਮਨਾਉਂਦੇ ਦੇਖਿਆ ਹੈ। ਹੁਣ ਸਚਿਨ ਤੇਂਦੂਲਕਰ ਨੂੰ ਪਿਤਾ ਦੇ ਰੂਪ ’ਚ ਜਸ਼ਨ ਮਨਾਉਂਦੇ ਦੇਖ ਰਹੇ ਹਾਂ। ਇਹ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਦੇ ਲਈ ਬਹੁਤ ਮਹੱਤਵਪੂਰਣ ਓਵਰ ਸੀ। ਹਰ ਕੋਈ ਕਹਿ ਰਿਾ ਹੈ ਕਿ ਉਨ੍ਹਾਂ ਨੇ ਉਸਨੂੰ ਯਾਰਕਰ ਸੁੱਟਦੇ ਦੇਖਿਆ, ਜਿਵੇਂ ਕਿ ਜਾਕ ਭਰਾ ਨੇ ਕਿਹਾ, ਉਸਨੇ ਬਾਲ ਨੂੰ ਸਵਿੰਗ ਕਰਵਾਇਆ, ਪਰ ਉਸਨੇ ਆਪਣੇ ਦੂਜੇ ਮੈਚ ’ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਹ ਅਸਾਨ ਨਹੀਂ ਹੈ। ਚਾਹੇ ਉਨ੍ਹਾਂ ਨੇ ਭੁਵਨੇਸ਼ਵਰ ਕੁਮਾਰ ਨੂੰ ਬਾÇਲੰਗ ਕੀਤੀ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜਬਰਦਸਤ ਆਤਮਵਿਸ਼ਵਾਸ ਦਿਖਾਇਆ।
ਇਸ ਦੌਰਾਨ, ਗ੍ਰੀਨ ਨੂੰ ਪਲੇਅਰ ਆਫ ਦਿ ਮੈਚ ਦਾ ਅਵਾਰਡ ਦਿੱਤਾ ਗਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਬਹੁਤ ਜਿਆਦਾ ਉਮੀਦਾਂ ’ਤੇ ਖਰਾ ਉਤਰਣ ਦੇ ਲਈ ਆਸਟ੍ਰੇਲੀਆਈ ਆਲਰਾਊਂਡਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਹਰ ਕੋਈ ਜਾਣਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਖਿਡਾਰੀ ਹਨ ਅਤੇ ਅੱਜ ਉਨ੍ਹਾਂ ਨੇ ਭਰਪੂਰ ਤਾਕਤ ਦੇ ਨਾਲ ਆਪਣੇ ਸ਼ਾਟਸ ਪੂਰੇ ਮੈਦਾਨ ’ਚ ਖੇਡੇ। ਜੇਕਰ ਵਿਰੋਧੀ ਆਫ ਸਟੰਪ ਦੇ ਬਾਹਰ ਬਾÇਲੰਗ ਕਰਦੇ ਸਨ, ਤਾਂ ਉਹ ਉੱਥੇ ਤੱਕ ਪਹੁੰਚ ਕੇ ਉਸਨੂੰ ਹਿੱਟ ਕਰ ਰਹੇ ਸਨ। ਜੇਕਰ ਬਾਲ ਸਿੱਧੀ ਆ ਰਹੀ ਸੀ, ਤਾਂ ਸਾਨੂੰ ਹੋਰ ਸ਼ਾਟ ਦੇਖਣ ਨੂੰ ਮਿਲੇ। ਜਦੋਂ ਸ਼ਾਰਟ ਪਿੱਚ ਗੇਂਦ ਆਈ ਤਾਂ ਅਸੀਂ ਉਨ੍ਹਾਂ ਦੇ ਪੁੱਲ ਸ਼ਾਟ ਦੇਖੇ। ਲੋਕ ਜਿਸ ਤਰ੍ਹਾਂ ਨਾਲ ਕੈਮਰਨ ਗ੍ਰੀਨ ਦੇ ਪੱਧਰ ਦੇ ਬਾਰੇ ’ਚ ਗੱਲਬਾਤ ਕਰਦੇ ਹਨ, ਅੱਜ ਦੇ ਪ੍ਰਦਰਸ਼ਨ ’ਚ ਉਹ ਸਾਰਿਆਂ ਨੂੰ ਦਿਖਾਈ ਦਿੱਤਾ ਹੈ। ਉਹ ਇੱਥੋਂ ਕਿੰਨਾ ਅੱਗੇ ਵਧ ਸਕਦੇ ਹਨ ਅਤੇ ਉਹ ਨਿਰੰਤਰਤਾ ਦਿਖਾਉਣ ’ਤੇ ਵੀ ਨਿਰਭਰ ਕਰਨ ਵਾਲਾ ਹੈ।’
ਮੁੰਬਈ ਨੇ ਸੀਜਨ ਦੀ ਸ਼ੁਰੂਆਤ 0-2 ਨਾਲ ਕਰਨ ਦੇ ਬਾਅਦ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ। ਪਟੇਲ ਨੇ ਉਸ ਲਯ ਤੇ ਗੱਲਬਾਤ ਕੀਤੀ ਜਿਸਦੇ ਬਣੇ ਰਹਿਣ ਦੀ ਆਸ ਐਮਆਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ‘ਜੇਕਰ ਕੋਈ ਟੀਮ ਇੱਕ ਜਾਂ ਦੋ ਮੁਕਾਬਲੇ ਜਿੱਤ ਜਾਂਦੀ ਹੈ, ਤਾਂ ਉਹ ਉਸ ਲਯ ਨੂੰ ਜਿੱਥੋਂ ਤੱਕ ਹੋ ਸਕੇ ਸੰਭਵ ਬਣਾਉਣ ਦੀ ਆਸ ਕਰਦੀ ਹੈ। ਇੱਕ ਅਜਿਾ ਦੌਰ ਵੀ ਆਵੇਗਾ ਜਦੋਂ ਉਹ ਇੱਕ ਜਾਂ ਦੋ ਮੈਚ ਹਾਰਣਗੇ। ਲਿਹਾਜਾ ਜੇਕਰ ਤੁਸੀਂ ਵਧੀਆ ਖੇਡ ਰਹੇ ਹੋ, ਤਾਂ ਜਿਆਦਾ ਤੋਂ ਜਿਆਦਾ ਮੁਕਾਬਲੇ ਜਿੱਤਣ ਦੀ ਕੋਸ਼ਿਸ਼ ਕਰਦੇ ਹੋ।