ਭਾਰਤ ਦੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਆਰ ਪ੍ਰਗਿਆਨੰਦ ਨੇ ਨਾਰਵੇ ਸ਼ਤਰੰਜ ਓਪਨ ਦਾ ਖਿਤਾਬ ਜਿੱਤ ਲਿਆ ਹੈ। 16 ਸਾਲਾ ਪ੍ਰਗਿਆਨੰਦ ਨੇ ਓਪਨ ਸ਼ਤਰੰਜ ਟੂਰਨਾਮੈਂਟ ਵਿੱਚ 7.5 ਅੰਕ ਬਣਾਏ ਅਤੇ ਸਾਰੇ ਨੌਂ ਦੌਰ ਵਿੱਚ ਅਜੇਤੂ ਰਿਹਾ। ਪ੍ਰਗਿਆਨੰਦ ਨੇ ਆਖਰੀ ਰਾਊਂਡ ਵਿੱਚ ਇੰਟਰਨੈਸ਼ਨਲ ਮਾਸਟਰ ਵੀ.ਪ੍ਰਣੀਤ ਨੂੰ ਹਰਾਇਆ।
ਪ੍ਰਗਿਆਨੰਦ ਨੇ ਅੱਠਵੇਂ ਗੇੜ ਵਿੱਚ ਵਿਕਟਰ ਮਿਖਾਲੇਵਸਕੀ ਨੂੰ, ਛੇਵੇਂ ਦੌਰ ਵਿੱਚ ਵਿਟਾਲੀ ਕੁਨੇਨ ਨੂੰ, ਚੌਥੇ ਵਿੱਚ ਯਾਰੋਵ ਮੁਖਾਮਦਜ਼ੋਖਿਡ ਨੂੰ, ਦੂਜੇ ਵਿੱਚ ਸੇਮੇਨ ਮੁਤੁਸੋਵ ਨੂੰ ਅਤੇ ਪਹਿਲੇ ਵਿੱਚ ਮੈਥਿਆਸ ਅਨਨੇਲੈਂਡ ਨੂੰ ਹਰਾਇਆ। ਤੀਜੇ, ਪੰਜਵੇਂ ਅਤੇ ਸੱਤਵੇਂ ਦੌਰ ਦੇ ਮੈਚ ਡਰਾਅ ਰਹੇ।
ਦੱਸ ਦਈਏ ਕਿ ਪ੍ਰਗਿਆਨੰਦ ਨੇ ਪਿਛਲੇ ਮਹੀਨੇ ਹੋਏ ਇੱਕ ਆਨਲਾਈਨ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਦੋ ਵਾਰ ਹਰਾਇਆ ਹੈ। ਉਸਨੇ 12 ਸਾਲ ਦੀ ਉਮਰ ਵਿੱਚ 2018 ਵਿੱਚ ਗ੍ਰੈਂਡ ਮਾਸਟਰ ਦਾ ਖਿਤਾਬ ਹਾਸਲ ਕੀਤਾ ਸੀ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਸੀ।
----------- Advertisement -----------
16 ਸਾਲਾ ਪ੍ਰਗਿਆਨੰਦ ਨੇ ਜਿੱਤਿਆ ਨਾਰਵੇ ਸ਼ਤਰੰਜ ਓਪਨ
Published on
----------- Advertisement -----------
----------- Advertisement -----------












