ਚੰਡੀਗੜ੍ਹ, 9 ਅਪ੍ਰੈਲ 2023 – ਬੁੱਢੇ ਸ਼ੇਰਾਂ ਅਜਿੰਕਯ ਰਾਹਣੇ (61 ਰਨ, 27 ਬਾਲਾਂ 7X4, 3X6) ਅਤੇ ਰਵਿੰਦਰ ਜਡੇਜਾ (4-0-20-3) ਦੀਆਂ ਸ਼ਾਨਦਾਰ ਸਾਂਝੀਆਂ ਕੋਸ਼ਿਸ਼ਾਂ ਦੀ ਮਦਦ ਨਾਲ ਚੇਨੰਈ ਸੂਪਰ ਕਿੰਗਸ ਨੇ 2023 ਟਾਟਾ ਆਈਪੀਐਲ ਦੀ ਇੱਕ ਮਾਰਕੀ ਲੀਗ ਮੈਚ ’ਚ ਮੁੰਬਈ ਇੰਡੀਅੰਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼ਨੀਵਾਰ ਦੀ ਉਮਸ ਭਰੀ ਰਾਤ ਨੂੰ ਖਚਾਖਚ ਭਰੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਮੈਚ ’ਚ 158 ਰਨਾਂ ਦੇ ਮਾਮੂਲੀ ਟੀਚੇ ਨੂੰ ਸੀਐਸਕੇ ਨੇ 11 ਬਾਲਾਂ ਬਾਕੀ ਰਹਿੰਦੇ ਹਾਸਲ ਕਰਕੇ ਜਿੱਤ ਆਪਣੇ ਨਾਮ ਕੀਤੀ।
ਕੁਝ ਸਾਲਾਂ ਤੋਂ ਕਈ ਆਈਪੀਐਲ ਟੀਮਾਂ ਦੀ ਅਗਵਾਈ ਕਰ ਚੁੱਕੇ ਅਨੁਭਵੀ ਰਹਾਣੇ ਸਿਰਫ 19 ਬਾਲਾਂ ’ਚ ਅਰਧ ਸੈਂਕੜਾਂ ਲਗਾ ਕੇ ਆਪਣੀ ਪੁਰਾਣੀ ਰੰਗਤ ’ਚ ਨਜਰ ਆਏ, ਜਿਹੜਾ ਕਿ ਇਸ ਸੀਜਨ ਦਾ ਸਭ ਤੋਂ ਤੇਜ ਅਰਧ ਸੈਂਕੜਾ ਹੈ। ਫਾਰਮ ’ਚ ਚੱਲ ਰਹੇ ਹੋਰ ਬੱਲੇਬਾਜ ਰਿਤੂਰਾਜ ਗਾਇਕਵਾੜ ਨੇ ਸਾਵਧਾਨੀ ਨਾਲ ਬੱਲੇਬਾਜੀ ਕਰਦੇ ਹੋਏ ਨਾਟ ਆਊਟ 40 ਰਨ (36 ਬਾਲਾਂ 2X4, 1X6) ਬਣਾਏ। ਇਸ ਨਤੀਜੇ ਨੇ ਸੀਐਸਕੇ ਨੂੰ ਤਿੰਨ ਮੈਚਾਂ ’ਚ ਦੂਜੀ ਜਿੱਤ ਦਵਾਈ, ਜਦੋਂ ਕਿ ਪੰਜ ਵਾਰ ਦੇ ਆਈਪੀਐਲ ਚੈਂਪੀਅਨ ਐਮਆਈ ਨੂੰ ਲਗਾਤਾਰ ਹਾਰ ਦੇ ਬਾਅਦ ਲੜੀ ’ਚ ਆਪਣਾ ਖਾਤਾ ਖੋਲ੍ਹਣਾ ਹਾਲੇ ਬਾਕੀ ਹੈ।
ਰਹਾਣੇ ਆਪਣੀ ਬੱਲੇਬਾਜੀ ਨਾਲ ਰੋਮਾਂਚਿਤ ਸਨ ਅਤੇ ਉਨ੍ਹਾਂ ਨੇ ਜਿਓਸਿਨੇਮਾ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਇਹ ਰਨ ਬਣਾਉਣ ਦੀ ਬੇਤਾਬੀ ਸੀ ਕਿ ਤੁਸੀਂ ਕਿੰਨਾ ਜਬਰਦਸਤ ਖੇਡਣਾ ਚਾਹੁੰਦੇ ਹੋ ਅਤੇ ਤੁਹਾਡੇ ’ਚ ਕਿੰਨੀ ਭੁੱਖ ਹੈ। ਮੈਂ ਹਮੇਸ਼ਾ ਖੇਡਣ ਅਤੇ ਆਪਣੀ ਟੀਮ ਦੇ ਲਈ ਯੋਗਦਾਨ ਦੇਣ ਦਾ ਟੀਚਾ ਰੱਖਦਾ ਹਾਂ। ਖਾਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਸੀਐਸਕੇ ਨੇ ਮੇਰੇ ਲਈ ਬੋਲੀ ਲਗਾਈ ਤਾਂ ਮੈਂ ਖੁਸ਼ ਹੋ ਗਿਆ। ਮੈਂ ਡਰੈਸਿੰਗ ਰੂਮ ’ਚ ਮਾਹੌਲ ਦੇ ਬਾਰੇ ’ਚ ਕਾਫੀ ਕੁਝ ਸੁਣਿਆ ਸੀ ਪਰ ਇੱਥੇ ਆਉਣ ਦੇ ਬਾਅਦ ਮੈਂ ਸਚਮੁਚ ਇਸਦਾ ਅਨੁਭਵ ਕੀਤਾ। ਇੱਥੋਂ ਦਾ ਵਾਤਾਵਰਣ ਇਕਦਮ ਅਦਭੁਤ ਹੈ। ਇਸ ਨਾਲ ਖਿਡਾਰੀ ਨੂੰ ਅਰਾਮ ਮਿਲਦਾ ਹੈ। ਮਾਹੀ ਭਰਾ (ਐਮ ਐਸ ਧੋਨੀ) ਹਰ ਖਿਡਾਰੀ ਨੂੰ ਖੇਡਣ ਦੀ ਅਜਾਦੀ ਦਿੰਦੇ ਹਨ।’
ਸੀਐਸਕੇ ਦੇ ਸਾਬਕਾ ਮਹਾਨ ਖਿਡਾਰੀਆਂ ’ਚੋਂ ਇੱਕ ਅਤੇ ਇਸ ਸੀਜਨ ’ਚ ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਰਹਾਣੇ ਦੀ ਬੱਲੇਬਾਜੀ ਦੇ ਬਾਰੇ ’ਚ ਬੋਲਦੇ ਹੋਏ ਕਿਹਾ, ‘ਇਹ ਯੈਲੋ ਜਰਸੀ ਦੀ ਤਾਕਤ ਹੈ! ਜਿਵੇਂ ਕਿ ਅਸੀਂ ਮੱਧ ਪਾਰੀ ਦੀ ਚਰਚਾ ਕੀਤੀ, ਰਹਾਣੇ ਅਤੇ ਰਿਤੂਰਾਤ ਦੋਵੇਂ ਲੜੀਵਾਰ ਮੁੰਬਈ ਅਤੇ ਮਹਾਰਾਸ਼ਟਰ ਦੇ ਖਿਡਾਰੀ ਹਨ ਅਤੇ ਇਨ੍ਹਾਂ ਪਿੱਚਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਲਈ, ਦੋਵਾਂ ਨੇ ਮੌਕੇ ਦਾ ਬਹੁਤ ਵਧੀਆ ਉਪਯੋਗ ਕੀਤਾ। ਜਦੋਂ ਮੋਇਨ ਅਲੀ ਟੀਮ ’ਚ ਵਾਪਸੀ ਕਰਨਗੇ ਤਾਂ ਮਾਹੀ ਭਰਾ ਦੇ ਲਈ ਇਹ ਇੱਕ ਮਿੱਠਾ ਸਿਰਦਰਦ ਹੋਵੇਗਾ।’
ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਕਿਹਾ, ‘ਕਿਸੇ ਨੇ ਵੀ ਆਸ ਨਹੀਂ ਕੀਤੀ ਹੋਵੇਗੀ ਕਿ ਆਈਪੀਐਲ ਦਾ ਸਭ ਤੋਂ ਤੇਜ ਅਰਧ ਸੈਂਕੜਾ ਅਜਿੰਕਯ ਰਹਾਣੇ ਦੇ ਬੱਲੇ ਤੋਂ ਆਵੇਗਾ, ਚਾਹੇ ਉਨ੍ਹਾਂ ਦੇ ਕੋਲ ਬੱਲੇਬਾਜੀ ਦੀ ਸਮਰੱਥਾ ਹੈ ਅਤੇ ਅਸਲ ’ਚ ਉਹ ਵਧੀਆ ਬੱਲੇਬਾਜੀ ਕਰਦੇ ਹਨ। ਪਰ 19 ਬਾਲਾਂ ’ਚ 50 ਰਨ ਕੁਝ ਅਜਿਹਾ ਹੈ ਜਿਸਦੇ ਬਾਰੇ ’ਚ ਕਿਸੇ ਨੇ ਨਹੀਂ ਸੋਚਿਆ ਹੋਵੇਗਾ, ਖਾਸ ਕਰਕੇ ਪਿਛਲੇ ਕੁਝ ਸਾਲਾਂ ’ਚ ਉਨ੍ਹਾਂ ਨੇ ਜਿਸ ਤਰ੍ਹਾਂ ਦੀ ਬੱਲੇਬਾਜੀ ਕੀਤੀ ਹੈ। ਅੱਜ ਅਰਸ਼ਦ ਖਾਨ ਦੇ ਉਸ ਓਵਰ ’ਚ ਉਨ੍ਹਾਂ ਨੇ 6, 4, 4, 4, 4 ਰਨ ਬਣਾਉਂਦੇ ਹੋਏ ਜੰਮ ਕੇ ਧੁਲਾਈ ਕੀਤੀ, ਸਾਨੂੰ ਉਨ੍ਹਾਂ ਕੋਲੋਂ ਹਰ ਤਰ੍ਹਾਂ ਦੇ ਸ਼ਾਟ ਦੇਖਣ ਨੂੰ ਮਿਲੇ। ਜੇਕਰ ਤੁਸੀਂ ਉਨ੍ਹਾਂ ਦੇ ਵੈਗਨ ਵਹੀਲ ਨੂੰ ਵੀ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਉਨ੍ਹਾਂ ਨੇ ਪੂਰੇ ਮੈਦਾਨ ’ਚ ਹਰ ਦਿਸ਼ਾ ’ਚ ਸ਼ਾਟ ਮਾਰੇ।’
ਪਟੇਲ ਪਿਛਲੇ ਕੁਝ ਸਾਲਾਂ ’ਚ ਆਈਪੀਐਲ ਦੇ ਦੌਰਾਨ ਰਹਾਣੇ ਦੇ ਸੰਘਰਸ਼ਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ‘ਪੂਰੀ ਪਾਰੀ ਦੇ ਦੌਰਾਨ ਅਜਿਹਾ ਕਦੇ ਨਹੀਂ ਲੱਗਿਆ ਕਿ ਰਹਾਣੇ ਖਤਰਾ ਚੁੱਕ ਰਹੇ ਹਨ। ਉਹ ਹਮੇਸ਼ਾ ਕੰਟਰੋਲ ’ਚ ਦਿਖਾਈ ਦਿੱਤੇ। ਉਹ ਅਸਲ ’ਚ ਖੁਸ਼ ਹੋਣਗੇ ਕਿਉਂਕਿ ਉਨ੍ਹਾਂ ਦੇ ਉੱਪਰ ਇੱਕ ਤਰ੍ਹਾਂ ਦਾ ਠੱਪਾ ਲੱਗਿਆ ਸੀ ਕਿ ਉਹ ਟੀ20 ਫਾਰਮੇਟ ’ਚ ਬੱਲੇਬਾਜੀ ਨਹੀਂ ਕਰ ਸਕਦੇ। ਕਿਉਂਕਿ ਪਿਛਲੇ ਦੋ ਸਾਲਾਂ ’ਚ ਇੱਕ ਵਾਰ ਉਹ ਅਨਸੋਲਡ ਰਹੇ ਅਤੇ ਦਿੱਲੀ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਰਿਲੀਜ ਕਰ ਕੀਤਾ। ਲਿਹਾਜਾ, ਇਸ ਸੰਦਰਭ ’ਚ ਉਹ ਆਪਣੇ ਪ੍ਰਦਰਸ਼ਨ ਨਾਲ ਰੋਮਾਂਚਿਤ ਹੋਣਗੇ।’
ਰੈਨਾ ਨੇ ਮੈਨ ਆਫ ਦਿ ਮੈਚ ਜਡੇਜਾ ਅਤੇ ਉਨ੍ਹਾਂ ਦੇ ਸਪਿਨ ਜੋੜੀਦਾਰ ਮਿਚੇਚ ਸੈਂਟਨਰ (2/28) ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਜਡੇਜਾ ਖੇਡ ’ਚ ਆਪਣੇ ਅਨੁਭਵ ਦੀ ਪੂਰੀ ਵਰਤੋਂ ਕਰ ਰਹੇ ਹਨ। ਸੈਂਟਨਰ ਦੇ ਨਾਲ ਉਨ੍ਹਾਂ ਦੀ ਜੁਗਲਬੰਦੀ ’ਚ ਜਿਹੜੀ ਪਾਰਟਨਰਸ਼ਿਪ ਹੋਈ ਹੈ ਉਹ ਕਾਫੀ ਮਜਬੂਤ ਨਜਰ ਆ ਰਹੀ ਹੈ। ਜਡੇਜਾ ਨੇ ਜਿਸ ਤਰ੍ਹਾਂ ਨਾਲ ਤਿਲਕ ਵਰਮਾ ਨੂੰ ਆਊਟ ਕੀਤਾ, ਉਸ ਨਾਲ ਪਤਾ ਲੱਗਦਾ ਹੈ ਕਿ ਉਹ ਅਨੁਸ਼ਾਸਨ ਦੇ ਨਾਲ ਗੇਂਦਬਾਜੀ ਕਰ ਰਹੇ ਹਨ। ਨਾਲ ਹੀ, ਉਨ੍ਹਾਂ ਨੇ ਜਿਹੜਾ ਕੈਚ ਫੜ੍ਹਿਆ, ਉਸ ਨਾਲ ਪਤਾ ਲੱਗਦਾ ਹੈ ਕਿ ਅੱਜ ਉਹ ਰਚਨਾਤਮਕ ਸੋਚ ਦੇ ਨਾਲ ਉੱਤਰੇ ਹਨ।’
ਗੁਜਰਾਤ ਟਾਇਟੰਸ ਐਤਵਾਰ ਦੁਪਿਹਰ 3:30 ਵਜੇ ਕੇਕੇਆਰ ਨਾਲ ਭਿੜੇਗੀ ਜਦੋਂ ਕਿ ਸਨਰਾਈਜਰਸ ਹੈਦਰਾਬਾਦ ਦਾ ਸਾਹਮਣਾ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦੇ ਨਾਲ ਹੋਵੇਗਾ।












