ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ‘ਤੇ 50 ਹਜ਼ਾਰ ਯੂਰੋ (42 ਲੱਖ 65 ਹਜ਼ਾਰ ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ਨੂੰ ਇਹ ਸਜ਼ਾ ਫੁੱਟਬਾਲ ਸੰਘ ਨੇ ਸਾਲ ਦੀ ਸ਼ੁਰੂਆਤ ‘ਚ ਇਕ ਪ੍ਰਸ਼ੰਸਕ ਨਾਲ ਦੁਰਵਿਵਹਾਰ ਕਰਨ ‘ਤੇ ਦਿੱਤੀ ਹੈ। 9 ਅਪ੍ਰੈਲ ਨੂੰ, ਰੋਨਾਲਡੋ ਨੇ ਗੋਡੀਸਨ ਪਾਰਕ ਵਿੱਚ ਇੱਕ ਪ੍ਰਸ਼ੰਸਕ ਦਾ ਫੋਨ ਉਸਦੇ ਹੱਥ ਤੋਂ ਖੋਹ ਕੇ ਤੋੜ ਦਿੱਤਾ। ਹਾਲਾਂਕਿ, ਇਹ ਪਾਬੰਦੀ ਵਿਸ਼ਵ ਕੱਪ ‘ਤੇ ਨਹੀਂ, ਸਿਰਫ ਐਫਏ ਟੂਰਨਾਮੈਂਟ ਦੇ ਮੈਚਾਂ ‘ਤੇ ਲਾਗੂ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ 9 ਅਪ੍ਰੈਲ ਨੂੰ, ਰੋਨਾਲਡੋ ਦੀ ਟੀਮ ਗੁਡੀਸਨ ਪਾਰਕ ਵਿਖੇ ਏਵਰਟਨ ਤੋਂ 1-0 ਨਾਲ ਹਾਰ ਗਈ ਸੀ। ਇਸ ਤੋਂ ਬਾਅਦ ਜਦੋਂ ਰੋਨਾਲਡੋ ਮੈਦਾਨ ਤੋਂ ਬਾਹਰ ਆਏ ਤਾਂ ਇਕ ਪ੍ਰਸ਼ੰਸਕ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਸੀ। ਟੀਮ ਦੀ ਹਾਰ ਤੋਂ ਨਾਰਾਜ਼ ਰੋਨਾਲਡੋ ਨੂੰ ਇਹ ਪਸੰਦ ਨਹੀਂ ਆਇਆ। ਉਨ੍ਹਾਂ ਨੇ ਉਸ ਦਾ ਮੋਬਾਈਲ ਖੋਹ ਕੇ ਤੋੜ ਦਿੱਤਾ। ਵਿਵਾਦ ਤੋਂ ਬਾਅਦ ਐਫਏ ਦੁਆਰਾ ਉਸ ‘ਤੇ ਗਲਤ ਵਿਵਹਾਰ ਦਾ ਦੋਸ਼ ਵੀ ਲਗਾਇਆ ਗਿਆ ਹੈ। ਇੱਕ ਸੁਤੰਤਰ ਪੈਨਲ ਨੇ ਉਸ ਨੂੰ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ ਅਤੇ ਜੁਰਮਾਨਾ ਵੀ ਲਗਾਇਆ।
----------- Advertisement -----------
ਫੁੱਟਬਾਲਰ ਰੋਨਾਲਡੋ ਨੂੰ ਦੋ ਮੈਚਾਂ ਲਈ ਕੀਤਾ ਗਿਆ ਮੁਅੱਤਲ ਅਤੇ ਲੱਗਿਆ ਲੱਖਾਂ ਦਾ ਜੁਰਮਾਨਾ, ਜਾਣੋ ਵਜ੍ਹਾ
Published on
----------- Advertisement -----------
----------- Advertisement -----------