ਕ੍ਰਿਕੇਟਰ ਸਚਿਨ ਤੇਂਦੁਲਕਰ ਨੂੰ ਉਨ੍ਹਾਂ ਦੇ 50ਵੇਂ ਜਨਮਦਿਨ ‘ਤੇ ਖਾਸ ਤੋਹਫਾ ਮਿਲਣ ਵਾਲਾ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਉਨ੍ਹਾਂ ਦਾ ਬੁੱਤ ਲਗਾਇਆ ਜਾਵੇਗਾ। ਸਚਿਨ ਦੇ ਸੰਨਿਆਸ ਤੋਂ 10 ਸਾਲ ਬਾਅਦ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਮਿਲ ਰਿਹਾ ਹੈ। ਸਚਿਨ ਨੇ ਇਸ ਮੈਦਾਨ ‘ਤੇ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਜਾਣਕਾਰੀ ਮੁਤਾਬਿਕ ਸਚਿਨ ਦੇ ਬੁੱਤ ਦਾ ਉਦਘਾਟਨ 23 ਅਪ੍ਰੈਲ ਨੂੰ ਉਨ੍ਹਾਂ ਦੇ 50ਵੇਂ ਜਨਮ ਦਿਨ ‘ਤੇ ਜਾਂ ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੌਰਾਨ ਕੀਤਾ ਜਾ ਸਕਦਾ ਹੈ।
ਸਚਿਨ ਨੇ ਬੁੱਤ ਲੱਗਣ ਬਾਰੇ ਕਿਹਾ ਕਿ ਇਹ ਉਨ੍ਹਾਂ ਲਈ ਇਕ ਸੁਹਾਵਣਾ ਤੋਹਫਾ ਹੈ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਖੁਦ ਇਸ ਬਾਰੇ ਸੁਣ ਕੇ ਹੈਰਾਨ ਹਨ । ਸਚਿਨ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਇਸ ਮੈਦਾਨ ‘ਤੇ ਹੋਈ ਅਤੇ ਉਨ੍ਹਾਂ ਨੂੰ ਕਈ ਅਭੁੱਲ ਯਾਦਾਂ ਮਿਲੀਆਂ। ਦੱਸ ਦਈਏ ਕਿ ਪਹਿਲੀ ਵਾਰ ਵਾਨਖੇੜੇ ਸਟੇਡੀਅਮ ‘ਚ ਕਿਸੇ ਖਿਡਾਰੀ ਦਾ ਬੁੱਤ ਲਗਾਇਆ ਜਾ ਰਿਹਾ ਹੈ। ਵਾਨਖੇੜੇ ਸਟੇਡੀਅਮ ‘ਚ ਪਹਿਲਾਂ ਹੀ ਸਚਿਨ ਦੇ ਨਾਂ ‘ਤੇ ਸਟੈਂਡ ਹੈ।
----------- Advertisement -----------
ਸਚਿਨ ਨੂੰ 50ਵੇਂ ਜਨਮਦਿਨ ‘ਤੇ ਮਿਲੇਗਾ ਖਾਸ ਤੋਹਫਾ, ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਲਗਾਇਆ ਜਾਵੇਗਾ ਕ੍ਰਿਕੇਟਰ ਦਾ ਬੁੱਤ
Published on
----------- Advertisement -----------
----------- Advertisement -----------