ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਮਹਿਲਾ ਪ੍ਰੀਮੀਅਰ ਲੀਗ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦਾ ਮੈਂਟਰ ਨਿਯੁਕਤ ਕੀਤਾ ਗਿਆ ਹੈ। RCB ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਸ ਦੀ ਪੁਸ਼ਟੀ ਕੀਤੀ। ਇਸ ‘ਤੇ ਟੈਨਿਸ ਖਿਡਾਰਨ ਸਾਨੀਆ ਨੇ ਕਿਹਾ ਕਿ ਉਹ ਖੁਦ ਹੈਰਾਨ ਸੀ ਕਿ ਉਸ ਨੂੰ ਕ੍ਰਿਕਟ ਟੀਮ ਦਾ ਮੈਂਟਰ ਬਣਨ ਦਾ ਆਫਰ ਮਿਲਿਆ ਪਰ ਬਾਅਦ ‘ਚ ਉਸ ਨੇ ਸਵੀਕਾਰ ਕਰ ਲਿਆ।
RCB ਦੇ ਟਵਿੱਟਰ ਹੈਂਡਲ ‘ਤੇ ਲਿਖਿਆ ਹੈ, “ਮਹਿਲਾਵਾਂ ਲਈ ਭਾਰਤੀ ਖੇਡਾਂ ਵਿੱਚ ਇੱਕ ਯੁਵਾ ਪ੍ਰਤੀਕ ਜਿਸ ਨੇ ਆਪਣੇ ਪੂਰੇ ਕਰੀਅਰ ਵਿੱਚ ਨਿਡਰ ਹੋ ਕੇ ਅਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਮੈਦਾਨ ਦੇ ਅੰਦਰ ਅਤੇ ਬਾਹਰ ਇੱਕ ਚੈਂਪੀਅਨ ਹੈ। ਸਾਨੂੰ ਆਰਸੀਬੀ ਮਹਿਲਾ ਕ੍ਰਿਕਟ ਟੀਮ ਦੀ ਮੈਂਟਰ ਵਜੋਂ ਸਾਨੀਆ ਮਿਰਜ਼ਾ ਦਾ ਸੁਆਗਤ ਕਰਦੇ ਹੋਏ ਮਾਣ ਹੈ।”
ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੀ ਮੈਂਟਰ ਬਣਨ ਤੋਂ ਬਾਅਦ ਸਾਨੀਆ ਨੇ ਟੀਮ ਇੰਟਰਵਿਊ ‘ਚ ਕਿਹਾ, ”ਮੈਂ ਥੋੜੀ ਹੈਰਾਨ ਸੀ, ਪਰ ਮੈਂ ਉਤਸ਼ਾਹਿਤ ਸੀ। ਖੁਸ਼ਕਿਸਮਤੀ ਨਾਲ ਜਾਂ ਬਦਕਿਸਮਤੀ ਨਾਲ, ਮੈਂ 20 ਸਾਲਾਂ ਤੋਂ ਪੇਸ਼ੇਵਰ ਐਥਲੀਟ ਹਾਂ। ਮੇਰਾ ਅਗਲਾ ਕੰਮ ਨੌਜਵਾਨ ਔਰਤਾਂ ਅਤੇ ਨੌਜਵਾਨ ਕੁੜੀਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਖੇਡਾਂ ਉਨ੍ਹਾਂ ਲਈ ਕਰੀਅਰ ਦੇ ਪਹਿਲੇ ਵਿਕਲਪਾਂ ਵਿੱਚੋਂ ਇੱਕ ਹੋ ਸਕਦੀਆਂ ਹਨ।”
----------- Advertisement -----------
ਹੁਣ ਸਾਨੀਆ ਮਿਰਜ਼ਾ ਦੇਵੇਗੀ ਮਹਿਲਾ ਕ੍ਰਿਕਟਰਾਂ ਨੂੰ ਟ੍ਰੇਨਿੰਗ, RCB ਦੀ Mentor ਨੇ ਕਿਹਾ- ਆਫਰ ਪਾ ਕੇ ਹੈਰਾਨ ਹਾਂ
Published on
----------- Advertisement -----------
----------- Advertisement -----------