ਭਾਰਤ-ਪਾਕਿਸਤਾਨ ਮੈਚ ਤੋਂ ਇੱਕ ਦਿਨ ਪਹਿਲਾਂ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ। ਹਾਲਾਂਕਿ ਇਹ ਦੇਖਣਾ ਬਾਕੀ ਹੈ ਕਿ ਉਹ ਭਾਰਤ-ਪਾਕਿਸਤਾਨ ਮੈਚ ‘ਚ ਖੇਡਣਗੇ ਜਾਂ ਨਹੀਂ, ਜੋ 9 ਜੂਨ ਨੂੰ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਹੋਣ ਵਾਲਾ ਹੈ।
ਦੱਸ ਦਈਏ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨੈੱਟ ਸੈਸ਼ਨ ‘ਚ ਬੱਲੇਬਾਜ਼ੀ ਕਰਦੇ ਹੋਏ ਖੱਬੇ ਹੱਥ ਦੇ ਅੰਗੂਠੇ ‘ਤੇ ਸੱਟ ਲੱਗ ਗਈ। ਹਾਲਾਂਕਿ ਰੋਹਿਤ ਨੇ ਟੀਮ ਦੀ ਮੈਡੀਕਲ ਟੀਮ ਤੋਂ ਡਾਕਟਰੀ ਮਦਦ ਲੈ ਕੇ ਅਭਿਆਸ ਮੁੜ ਸ਼ੁਰੂ ਕਰ ਦਿੱਤਾ। ਨੈੱਟ ਸੈਸ਼ਨ ਦੌਰਾਨ 37 ਸਾਲਾ ਕਪਤਾਨ ਦੇ ਅੰਗੂਠੇ ‘ਤੇ ਸੱਟ ਲੱਗ ਗਈ, ਜਿਸ ਦਾ ਟੀਮ ਦੇ ਮੈਡੀਕਲ ਸਟਾਫ ਨੇ ਤੁਰੰਤ ਇਲਾਜ ਕੀਤਾ।
ਗੇਂਦ ਰੋਹਿਤ ਦੇ ਅੰਗੂਠੇ ‘ਤੇ ਲੱਗਣ ਤੋਂ ਬਾਅਦ, ਉਸ ਨੇ ਸੱਟ ਨੂੰ ਠੀਕ ਕਰਨ ਲਈ ਆਪਣੇ ਦਸਤਾਨੇ ਲਾਹ ਲਏ ਅਤੇ ਸਟਾਫ ਦੀ ਮੈਡੀਕਲ ਟੀਮ ਜਾਂਚ ਕਰਨ ਲਈ ਮੈਦਾਨ ‘ਤੇ ਪਹੁੰਚ ਗਈ। ਚੰਗੀ ਖ਼ਬਰ ਇਹ ਰਹੀ ਕਿ ਚੈਕਅੱਪ ਤੋਂ ਬਾਅਦ ਰੋਹਿਤ ਨੇ ਪੂਰੇ ਜੋਸ਼ ਨਾਲ ਨੈੱਟ ‘ਤੇ ਅਭਿਆਸ ਮੁੜ ਸ਼ੁਰੂ ਕਰ ਦਿੱਤਾ।
----------- Advertisement -----------
ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ! ਭਾਰਤ-ਪਾਕਿ ਮੈਚ ਤੋਂ ਇੱਕ ਦਿਨ ਪਹਿਲਾਂ ਜ਼ਖਮੀ ਹੋਏ ਰੋਹਿਤ ਸ਼ਰਮਾ
Published on
----------- Advertisement -----------
----------- Advertisement -----------