ਟੀਮ ਇੰਡੀਆ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 212 ਦੌੜਾਂ ਦਾ ਟੀਚਾ ਦਿੱਤਾ ਹੈ। ਕੇਬੇਰਾ ਦੇ ਸੇਂਟ ਜਾਰਜ ਪਾਰਕ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ 46.1 ਓਵਰਾਂ ‘ਚ 212 ਦੌੜਾਂ ‘ਤੇ ਆਲ ਆਊਟ ਹੋ ਗਈ।
ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ (62 ਦੌੜਾਂ) ਅਤੇ ਕਪਤਾਨ ਕੇਐਲ ਰਾਹੁਲ (56 ਦੌੜਾਂ) ਨੇ ਅਰਧ ਸੈਂਕੜੇ ਲਗਾਏ। ਬਾਕੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਨੰਦਰੇ ਬਰਗਰ ਨੇ 3 ਵਿਕਟਾਂ ਲਈਆਂ। ਬਾਇਰਨ ਹੈਂਡਰਿਕਸ ਅਤੇ ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਹਾਸਲ ਕੀਤੀਆਂ।












