September 22, 2026, 4:37 am
----------- Advertisement -----------
HomeNewsBreaking Newsਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ,...

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ, ਭਾਰਤ 1-0 ਨਾਲ ਪਿੱਛੇ

Published on

----------- Advertisement -----------

ਨਵੀਂ ਦਿੱਲੀ, 7 ਅਗਸਤ 2024 – ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਕੋਲੰਬੋ ‘ਚ ਖੇਡਿਆ ਜਾਵੇਗਾ। ਮੈਚ ਆਰ ਪ੍ਰੇਮਦਾਸਾ ਸਟੇਡੀਅਮ ‘ਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਸ਼੍ਰੀਲੰਕਾ ਨੇ ਦੂਜਾ ਵਨਡੇ ਜਿੱਤ ਕੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ, ਪਹਿਲਾ ਵਨਡੇ ਟਾਈ ਰਿਹਾ ਸੀ। ਜੇਕਰ ਸ਼੍ਰੀਲੰਕਾ ਅੱਜ ਜਿੱਤਦਾ ਹੈ ਤਾਂ ਟੀਮ ਭਾਰਤ ਨੂੰ 27 ਸਾਲ ਬਾਅਦ ਵਨਡੇ ਸੀਰੀਜ਼ ‘ਚ ਹਰਾਏਗੀ।

ਸ਼੍ਰੀਲੰਕਾ ਨੇ ਆਖਰੀ ਵਾਰ 1997 ‘ਚ ਭਾਰਤ ਨੂੰ 4 ਮੈਚਾਂ ਦੀ ਵਨਡੇ ਸੀਰੀਜ਼ ‘ਚ 3-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ 11 ਵਨਡੇ ਸੀਰੀਜ਼ ਜਿੱਤੀ। ਜੇਕਰ ਭਾਰਤ ਜਿੱਤਦਾ ਹੈ ਤਾਂ ਇਹ ਸ਼੍ਰੀਲੰਕਾ ‘ਤੇ ਟੀਮ ਦੀ 100ਵੀਂ ਵਨਡੇ ਜਿੱਤ ਹੋਵੇਗੀ।

ਅੱਜ ਫਿਰ ਭਾਰਤ ਕੋਲ ਸ਼੍ਰੀਲੰਕਾ ‘ਤੇ ਆਪਣੀ 100ਵੀਂ ਵਨਡੇ ਜਿੱਤ ਦਰਜ ਕਰਨ ਦਾ ਮੌਕਾ ਹੈ। ਦੋਵਾਂ ਵਿਚਾਲੇ 170 ਵਨਡੇ ਖੇਡੇ ਗਏ, ਜਿਨ੍ਹਾਂ ‘ਚ ਭਾਰਤ ਨੇ 99 ਅਤੇ ਸ਼੍ਰੀਲੰਕਾ ਨੇ 58 ਜਿੱਤੇ। ਇਸ ਦੌਰਾਨ 2 ਵਨਡੇ ਬਰਾਬਰ ਰਹੇ ਅਤੇ 11 ਬੇਨਤੀਜਾ ਰਹੇ। ਭਾਰਤ ਇਹ ਰਿਕਾਰਡ ਪਹਿਲੇ ਦੋ ਵਨਡੇ ਮੈਚਾਂ ਵਿੱਚ ਵੀ ਹਾਸਲ ਕਰ ਸਕਦਾ ਸੀ ਪਰ ਪਹਿਲਾ ਮੈਚ ਟਾਈ ਰਿਹਾ ਅਤੇ ਦੂਜਾ ਸ੍ਰੀਲੰਕਾ ਜਿੱਤ ਗਿਆ।

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲੀ ਵਨਡੇ ਸੀਰੀਜ਼ 1982 ‘ਚ ਖੇਡੀ ਗਈ ਸੀ, ਜਿਸ ‘ਚ ਭਾਰਤ ਨੇ 3-0 ਨਾਲ ਜਿੱਤ ਦਰਜ ਕੀਤੀ ਸੀ। ਫਿਰ 1997 ਤੱਕ ਦੋਵਾਂ ਨੇ 7 ਹੋਰ ਸੀਰੀਜ਼ ਖੇਡੀਆਂ, 2 ‘ਚ ਸ਼੍ਰੀਲੰਕਾ ਅਤੇ 3 ‘ਚ ਭਾਰਤ ਜਿੱਤਿਆ। ਜਦਕਿ 2 ਸੀਰੀਜ਼ ਡਰਾਅ ਰਹੀਆਂ।

1997 ਤੋਂ ਬਾਅਦ, ਦੋਵਾਂ ਨੇ 2 ਤੋਂ ਵੱਧ ਮੈਚਾਂ ਦੀ 11 ਵਨਡੇ ਲੜੀ ਖੇਡੀ, ਭਾਰਤ ਨੇ ਉਹ ਸਾਰੀਆਂ ਜਿੱਤੀਆਂ। ਹੁਣ ਸ਼੍ਰੀਲੰਕਾ ਨੇ 3 ਵਨਡੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਨਾਲ ਇਹ ਵੀ ਪੱਕਾ ਹੋ ਗਿਆ ਕਿ ਸ਼੍ਰੀਲੰਕਾ ਸੀਰੀਜ਼ ਨਹੀਂ ਹਾਰ ਸਕਦਾ। ਜੇਕਰ ਭਾਰਤ ਅੱਜ ਜਿੱਤਦਾ ਹੈ ਤਾਂ ਸੀਰੀਜ਼ 1-1 ਨਾਲ ਡਰਾਅ ਹੋ ਜਾਵੇਗੀ। ਦੋਵਾਂ ਵਿਚਾਲੇ ਵਨਡੇ ਸੀਰੀਜ਼ ਵੀ 27 ਸਾਲ ਬਾਅਦ ਹੀ ਡਰਾਅ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ

ਚੰਡੀਗੜ੍ਹ 21 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਚੰਡੀਗੜ੍ਹ, 21 ਸਤੰਬਰ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ...

ਜਲੰਧਰ ‘ਚ ਮਸ਼ਹੂਰ YouTuber ਮਨੀ ਸ਼ੋਕਰ ਗ੍ਰਿਫ਼ਤਾਰ, 5 ਵਿਦੇਸ਼ੀ ਪਿਸਤੌਲ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨੀ ਸ਼ੋਕਰ ਅਤੇ ਉਸਦੇ ਦੋ ਸਾਥੀਆਂ ਨੂੰ...

ਏਸ਼ਿਆਈ ਖੇਡਾਂ ‘ਚ ਭਾਰਤ ਨੇ ਜਿੱਤੇ 6 ਮੈਡਲ, ਸ਼ੂਟਿੰਗ ‘ਚ ਆਏ 5 ਤਗਮੇ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਹੁਣ ਤੱਕ...

‘ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ’ Afsana Khan ‘ਤੇ ਭੜਕਿਆ ਬਿੱਲਾ ਸਿੱਧੂ ਘੁੰਮਣ

ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ...

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...