November 8, 2024, 8:16 pm
----------- Advertisement -----------
HomeNewsBreaking Newsਟੀ-20 ਵਿਸ਼ਵ ਕੱਪ 'ਚ ਅੱਤਵਾਦੀ ਹਮਲੇ ਦਾ ਖਤਰਾ, IS ਖੋਰਾਸਾਨ ਨੇ ਮੇਜ਼ਬਾਨ...

ਟੀ-20 ਵਿਸ਼ਵ ਕੱਪ ‘ਚ ਅੱਤਵਾਦੀ ਹਮਲੇ ਦਾ ਖਤਰਾ, IS ਖੋਰਾਸਾਨ ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ ਭੇਜਿਆ ਵੀਡੀਓ ਸੰਦੇਸ਼

Published on

----------- Advertisement -----------



ਪਾਕਿਸਤਾਨ-ਅਫਗਾਨਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਆਈਐਸ ਖੋਰਾਸਾਨ ਨੇ ਟੀ-20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ।

ਦੱਸ ਦਈਏ ਕਿ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕੀਥ ਰਾਉਲੀ ਨੇ ਕਿਹਾ ਕਿ ਅੱਤਵਾਦੀ ਸੰਗਠਨ ਨੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ ਨੂੰ ਵੀਡੀਓ ਸੰਦੇਸ਼ ਭੇਜੇ ਹਨ। ਟੀ-20 ਵਿਸ਼ਵ ਕੱਪ 2 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਸਾਰੇ ਲੀਗ ਮੈਚ ਅਮਰੀਕਾ ਵਿੱਚ ਹੋਣੇ ਹਨ। ਇਸ ਤੋਂ ਬਾਅਦ ਜੇਕਰ ਟੀਮ ਸੁਪਰ-8 ਲਈ ਕੁਆਲੀਫਾਈ ਕਰਦੀ ਹੈ ਤਾਂ ਉਸ ਨੂੰ ਇਹ ਮੈਚ ਵੈਸਟਇੰਡੀਜ਼ ‘ਚ ਖੇਡਣੇ ਹੋਣਗੇ।

ਇਸਲਾਮਿਕ ਸਟੇਟ ਪੱਖੀ ਮੀਡੀਆ ਨੇ ਕਈ ਦੇਸ਼ਾਂ ਵਿੱਚ ਖੇਡ ਸਮਾਗਮਾਂ ਦੌਰਾਨ ਹਿੰਸਾ ਦੀ ਧਮਕੀ ਦਿੱਤੀ ਹੈ। ਆਈਐਸ ਖੁਰਾਸਾਨ ਦੀ ਅਫਗਾਨਿਸਤਾਨ-ਪਾਕਿਸਤਾਨ ਸ਼ਾਖਾ ਨੇ ਪ੍ਰੋਪੇਗੰਡਾ ਚੈਨਲ ਨਸੀਰ-ਏ-ਪਾਕਿਸਤਾਨ ਰਾਹੀਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਸਮਰਥਕਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਹਮਲਿਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।

ਕ੍ਰਿਕੇਟ ਵੈਸਟਇੰਡੀਜ਼ ਦੇ ਸੀਈਓ ਜੌਨੀ ਗ੍ਰੇਵਜ਼ ਨੇ ਕ੍ਰਿਕ ਬਜ਼ ਨੂੰ ਕਿਹਾ, “ਅਸੀਂ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਮੇਜ਼ਬਾਨ ਦੇਸ਼ ਅਤੇ ਸ਼ਹਿਰ ਪੂਰੇ ਵਿਸ਼ਵ ਕੱਪ ਦੌਰਾਨ ਲਗਾਤਾਰ ਨਿਗਰਾਨੀ ਹੇਠ ਰਹਿਣ ਅਤੇ ਅਸੀਂ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਤਿਆਰ ਹਾਂ। .”


ਵੈਸਟਇੰਡੀਜ਼ ਵਿੱਚ ਵਿਸ਼ਵ ਕੱਪ ਦੇ ਮੈਚ ਐਂਟੀਗੁਆ ਅਤੇ ਬਰਬੁਡਾ, ਬਾਰਬਾਡੋਸ, ਗੁਆਨਾ, ਸੇਂਟ ਲੂਸੀਆ, ਸੇਂਟ ਵਿਨਸੇਂਟ, ਗ੍ਰੇਨਾਡਾਈਨਜ਼, ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਹੋਣਗੇ। ਅਮਰੀਕਾ ਵਿਚ ਫਲੋਰੀਡਾ, ਨਿਊਯਾਰਕ ਅਤੇ ਟੈਕਸਾਸ ਵਿਚ ਮੈਚ ਖੇਡੇ ਜਾਣਗੇ। ਖਬਰਾਂ ਮੁਤਾਬਕ ਅਮਰੀਕਾ ‘ਚ ਵਿਸ਼ਵ ਕੱਪ ਦੌਰਾਨ ਕਿਸੇ ਹਮਲੇ ਦੇ ਖਤਰੇ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਟੀਮ ਇੰਡੀਆ ਗਰੁੱਪ ਏ ‘ਚ ਸ਼ਾਮਲ ਹੈ। ਇਸ ਗਰੁੱਪ ਵਿੱਚ ਕੈਨੇਡਾ, ਅਮਰੀਕਾ, ਪਾਕਿਸਤਾਨ ਅਤੇ ਆਇਰਲੈਂਡ ਸ਼ਾਮਲ ਹਨ। ਇਸ ਗਰੁੱਪ ਦੇ ਸਾਰੇ ਲੀਗ ਮੈਚ ਅਮਰੀਕਾ ਵਿੱਚ ਹੋਣਗੇ। ਜੇਕਰ ਟੀਮ ਇੰਡੀਆ ਇਸ ਗਰੁੱਪ ‘ਚ ਪਹਿਲੇ ਜਾਂ ਦੂਜੇ ਸਥਾਨ ‘ਤੇ ਰਹਿੰਦੀ ਹੈ ਤਾਂ ਉਹ ਸੁਪਰ 8 ਮੈਚਾਂ ਲਈ ਕੁਆਲੀਫਾਈ ਕਰ ਲਵੇਗੀ।

ਸੁਪਰ 8 ਦੇ ਸਾਰੇ ਮੈਚ ਵੈਸਟਇੰਡੀਜ਼ ਵਿੱਚ ਹੋਣਗੇ। ਇਸ ਤੋਂ ਬਾਅਦ 2 ਸੈਮੀਫਾਈਨਲ ਅਤੇ ਫਾਈਨਲ ਵੀ ਵੈਸਟਇੰਡੀਜ਼ ‘ਚ ਖੇਡੇ ਜਾਣਗੇ।ਟੀ-20 ਵਿਸ਼ਵ ਕੱਪ 2024 ਵਿੱਚ ਗਰੁੱਪ, ਨਾਕਆਊਟ ਅਤੇ ਫਾਈਨਲ ਸਮੇਤ ਕੁੱਲ 55 ਮੈਚ ਖੇਡੇ ਜਾਣਗੇ। ਇਨ੍ਹਾਂ ‘ਚੋਂ 39 ਮੈਚ ਵੈਸਟਇੰਡੀਜ਼ ‘ਚ ਅਤੇ 16 ਅਮਰੀਕਾ ‘ਚ ਹੋਣਗੇ। ਸਾਰੇ ਨਾਕਆਊਟ ਅਤੇ ਫਾਈਨਲ ਮੈਚ ਵੈਸਟਇੰਡੀਜ਼ ਵਿੱਚ ਖੇਡੇ ਜਾਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਹੋਈ ਵਾਰਦਾਤ, ਬੀ.ਐਸ.ਐਫ ਨੇ ਮਾਰਿਆ ਘੁਸਪੈਠੀਏ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਇਹ...

 ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ

ਫਾਜ਼ਿਲਕਾ ਵਿੱਚ ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ...

ਅੰਮ੍ਰਿਤਸਰ ਪੁਲਿਸ ਨੇ ਕੀਤੀ32 ਕਰੋੜ ਦੀ ਹੈਰੋਇਨ ਬਰਾਮਦ, ਔਰਤ  ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੇ 32 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਔਰਤ ਨੂੰ ਪੁਲਿਸ ਨੇ...

ਐੱਸ.ਜੀ.ਪੀ.ਸੀ.ਚੋਣਾਂ ਸਬੰਧੀ ਸੋਧਿਆ ਸ਼ਡਿਊਲ ਜਾਰੀ

ਫਰੀਦਕੋਟ 17 ਸਤੰਬਰ - ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ ਹੋਈ ਤੈਅ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ।...

ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ

ਬਠਿੰਡਾ, 17 ਸਤੰਬਰ 2024:ਐਨ ਐਚ ਐਮ ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਨੇ ਆਪਣੀਆਂ...

ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਅਫ਼ਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2024 - ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ...

ਬਜ਼ੁਰਗ ਔਰਤ ਨੇ ਦਿਖਾਈ ਚਲਾਕੀ: ਔਰਤ ਨਾਲ ਗੱਲਾਂ ਕਰਦੀ-ਕਰਦੀ ਗਾਇਬ ਕਰ ਗਈ ਪਰਸ

ਗੁਰਦਾਸਪੁਰ, 17 ਸਤੰਬਰ 2024 - ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜੀ ਨਾਲ ਵਾਇਰਲ ਹੋ ਰਹੀ...