September 8, 2024, 10:15 pm
----------- Advertisement -----------
HomeNewsU19 ਏਸ਼ੀਆ ਕੱਪ ਲਈ ਭਾਰਤ ਦੀ ਪ੍ਰਮੁੱਖ ਟੀਮ ਦਾ ਐਲਾਨ

U19 ਏਸ਼ੀਆ ਕੱਪ ਲਈ ਭਾਰਤ ਦੀ ਪ੍ਰਮੁੱਖ ਟੀਮ ਦਾ ਐਲਾਨ

Published on

----------- Advertisement -----------

ਏਸ਼ੀਆ ਕੱਪ ਲਈ ਭਾਰਤ ਦੀ ਅੰਡਰ-19 ਟੀਮ ਦਾ ਐਲਾਨ ਹੋ ਗਿਆ ਹੈ। ਆਲ ਇੰਡੀਆ ਜੂਨੀਅਰ ਸੇਲੈਕਸ਼ਨ ਕਮੇਟੀ ਨੇ 20 ਮੈਂਬਰੀ ਟੀਮ ਦਾ ਸੰਗ੍ਰਹਿ ਕੀਤਾ ਹੈ। ਅੰਡਰ-19 ਏਸ਼ੀਆ ਕੱਪ ਦਾ ਪ੍ਰਬੰਧ 23 ਦਸੰਬਰ ਤੋਂ ਯੂ ਏ ਈ ਵਿੱਚ ਹੋਵੇਗਾ ਅਤੇ ਇਸਦੇ ਲਈ ਟੀਮ ਨੂੰ ਘੋਸ਼ਣਾ ਹੋ ਗਈ ਹੈ।ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਟੂਰਨਾਮੈਂਟ ਤੋਂ ਪਹਿਲਾਂ ਬੇਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਵਿਚ 11 ਤੋਂ 19 ਦਸੰਬਰ ਦਰਮਿਆਨ ਅਭਿਆਸ ਕੈਂਪ ਲਾਇਆ ਜਾਵੇਗਾ।

ਇਸ ਵਿਚ 25 ਖਿਡਾਰੀ ਭਾਗ ਲੈਣਗੇ, ਜਿਸ ਵਿਚ ਪੰਜ ਸਟੈਂਡਬਾਈ ਖਿਡਾਰੀ ਵੀ ਸ਼ਾਮਲ ਹਨ।ਯਸ਼ ਨੇ ਇਸ ਸਾਲ ਦੇ ਸ਼ੁਰੂ ਵਿਚ ਵੀਨੂ ਮਾਂਕਡ਼ ਟਰਾਫੀ ਵਿਚ 75.50 ਦੀ ਔਸਤ ਨਾਲ 302 ਦੌਡ਼ਾਂ ਬਣਾਈਆਂ ਸੀ। ਬੀਸੀਸੀਆਈ ਨੇ ਕਿਹਾ ਕਿ ਅਗਲੇ ਸਾਲ ਜਨਵਰੀ-ਫਰਵਰੀ ’ਚ ਵੈਸਟਇੰਡੀਜ਼ ਵਿਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਬਾਅਦ ਵਿਚ ਕੀਤੀ ਜਾਵੇਗੀ। ਦੋ ਵਾਰ ਦੇ ਮੌਜੂਦਾ ਚੈਂਪੀਅਨ ਭਾਰਤ ਨੇ ਏਸੀਸੀ ਅੰਡਰ-19 ਏਸ਼ੀਆ ਕੱਪ ਛੇ ਵਾਰ ਜਿੱਤਿਆ ਹੈ, ਜਦੋਂ ਕਿ 2012 ਵਿਚ ਉਸਨੇ ਪਾਕਿਸਤਾਨ ਦੇ ਨਾਲ ਖਿਤਾਬ ਸਾਂਝਾ ਕੀਤਾ ਸੀ। ਭਾਰਤ ਅੰਡਰ-19 ਟੀਮ : ਹਰਨੂਰ ਸਿੰਘ ਪੰਨੂ, ਅੰਗਕ੍ਰਿਸ਼ ਰਘੂਬੰਸ਼ੀ, ਅੰਸ਼ ਗੋਸਾਈ, ਐਸ ਕੇ ਰਾਸ਼ਿਦ, ਜਸ ਢੁਲ (ਕਪਤਾਨ), ਅੰਨੇਸ਼ਵਰ ਗੌਤਮ, ਸਿਧਾਰਥ ਯਾਦਵ, ਕੌਸ਼ਲ ਤਾਂਬੇ, ਨਿਸ਼ਾਂਤ ਸਿੱਧੂ, ਦਿਨੇਸ਼ ਬਾਨਾਨ (ਵਿਕੇਟ ਕੀਪਰ), ਆਰਾਧਿਆ ਯਾਦਵ (ਵਿਕੇਟ ਕੀਪਰ), ਰਾਜੰਗਦ ਬਾਵਾ, ਰਾਜਵਰਧਨ ਹੈਂਗਰਗੇਕਰ, ਗਰਵ ਸਾਂਗਵਾਨ, ਰਵੀ ਕੁਮਾਰ, ਰਿਸ਼ਿਥ ਰੇੱਡੀ, ਮਾਨਵ ਪਾਰੇਖ, ਅਮ੍ਰਿਤ ਰਾਜ ਉਪਾਧਿਆਏ, ਵਿੱਕੀ ਓਸਤਵਾਲ ਅਤੇ ਵਾਸੂ ਬਾਸਤਵ (ਫਿਟ ਹੋਣ ਉੱਤੇ)।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ ‘ਚ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ, 1 ਦੀ ਮੌਤ

ਫਗਵਾੜਾ ਰੋਡ 'ਤੇ ਕਸਬਾ ਬੰਗਾ ਨੇੜੇ ਪਿੰਡ ਭੁੱਟਾ ਮੋੜ ਵਿਖੇ ਇੱਕ ਕਾਰ ਨੇ ਈ-ਰਿਕਸ਼ਾ...

ਪੰਚਕੂਲਾ ‘ਚ ਵੱਡੇ ਪੱਧਰ ‘ਤੇ ਛਾਪੇਮਾਰੀ, 18 ਲੋਕ ਗ੍ਰਿਫਤਾਰ

ਹਰਿਆਣਾ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਆਪਣੀ ਮੁਹਿੰਮ ਤੇਜ਼ ਕਰਦਿਆਂ ਪੰਚਕੂਲਾ 'ਚ ਆਪ੍ਰੇਸ਼ਨ ਇਨਵੈਸ਼ਨ-14...

ਤਰਨਤਾਰਨ ‘ਚ 3 ਲੁਟੇਰੇ ਕਾਬੂ, 2 ਆਈਫੋਨ, 2 ਮੋਟਰਸਾਈਕਲ ਬਰਾਮਦ

ਤਰਨਤਾਰਨ ਪੁਲਿਸ ਨੇ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ...

ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਮੁਕੰਮਲ ,ਫੁੱਲਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

ਬਾਬੇ ਨਾਨਕ ਦੀ ਨਗਰੀ ਵਜੋਂ ਜਾਣੇ ਜਾਂਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੂੰ ਰੂਹਾਨੀਅਤ ਦੇ...

ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ...

ਸੋਮਵਾਰ ਤੋਂ ਪੰਜਾਬ ‘ਚ ਡਾਕਟਰਾਂ ਦੀ ਹੜਤਾਲ, ਓਪੀਡੀ ਰਹੇਗੀ ਬੰਦ

ਪੰਜਾਬ ਵਿੱਚ 9 ਸਤੰਬਰ ਤੋਂ ਡਾਕਟਰ ਹੜਤਾਲ ਕਰਨ ਜਾ ਰਹੇ ਹਨ। ਜਿਸ ਕਾਰਨ ਭਲਕੇ...

ਬਠਿੰਡਾ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਏ MLA ਗੋਲਡੀ ਕੰਬੋਜ

ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਬਠਿੰਡਾ ਥਰਮਲ...

ਅੰਮ੍ਰਿਤਸਰ ‘ਚ ਆਇਆ ਹੈਰਾਨੀਜਨਕ ਮਾਮਲਾ ਸਾਹਮਣੇ, ਬਰਗਰ ਮੰਗਣ ‘ਤੇ ਚੱਲੀ ਗੋਲੀ

ਅੰਮ੍ਰਿਤਸਰ 'ਚ ਇਕ ਰੈਸਟੋਰੈਂਟ ਦੇ ਮੈਨੇਜਰ ਵੱਲੋਂ ਬਰਗਰ ਮੰਗਣ 'ਤੇ ਗੋਲੀ ਚਲਾਉਣ ਦਾ ਮਾਮਲਾ...

ਡਸਟਰ ਕਾਰ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਹੋਈ ਭਿਆਨਕ ਟੱਕਰ, ਹਾਈਵੇ ’ਤੇ ਲੱਗਿਆ ਜਾਮ

ਲੁਧਿਆਣਾ 'ਚ ਅੱਜ ਸ਼ੇਰਪੁਰ ਚੌਕ 'ਤੇ ਡਸਟਰ ਕਾਰ ਆਪਣਾ ਸੰਤੁਲਨ ਗੁਆ ​​ਬੈਠੀ, ਜਿਸ ਤੋਂ...