2024 ਅੰਡਰ-19 ਪੁਰਸ਼ ਵਿਸ਼ਵ ਕੱਪ ਸ਼੍ਰੀਲੰਕਾ ਵਿੱਚ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ 2024 ਤੋਂ 2027 ਦਰਮਿਆਨ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਮੇਜ਼ਬਾਨ ਦੇਸ਼ਾਂ ਦਾ ਐਲਾਨ ਕਰ ਦਿੱਤਾ ਹੈ। ਜਦੋਂ ਕਿ 2026 ਦੀ ਮੇਜ਼ਬਾਨੀ ਸਾਂਝੇ ਤੌਰ ‘ਤੇ ਜ਼ਿੰਬਾਬਵੇ ਅਤੇ ਨਾਮੀਬੀਆ ਨੂੰ ਸੌਂਪੀ ਗਈ ਹੈ।2025 ਅੰਡਰ-19 ਮਹਿਲਾ ਵਿਸ਼ਵ ਕੱਪ ਮਲੇਸ਼ੀਆ ਅਤੇ ਥਾਈਲੈਂਡ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ।
ਦੱਸ ਦਈਏ ਕਿ ਆਈਸੀਸੀ ਨੇ 2027 ਵਿੱਚ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫ਼ਿਕੇਸ਼ਨ ਸਪਸ਼ਟ ਕਰ ਦਿੱਤੀ ਹੈ। ਇਸ ਵਿਸ਼ਵ ਕੱਪ ਵਿੱਚ 14 ਟੀਮਾਂ ਹਿੱਸਾ ਲੈਣਗੀਆਂ। ਮੇਜ਼ਬਾਨ ਦੇਸ਼ ਹੋਣ ਕਾਰਨ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਸਿੱਧੇ ਕੁਆਲੀਫਾਈ ਕਰ ਸਕਣਗੇ। ਆਈਸੀਸੀ ਨੇ 2024 ਵਿੱਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ ਟੀਮਾਂ ਦੀ ਕੁਆਲੀਫ਼ਿਕੇਸ਼ਨ ਸਪਸ਼ਟ ਕਰ ਦਿੱਤੀ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਖੇਡਣਗੀਆਂ। ਇਨ੍ਹਾਂ ਵਿੱਚੋਂ 8 ਟੀਮਾਂ 27 ਫਰਵਰੀ 2023 ਨੂੰ ਵਿਸ਼ਵ ਰੈਂਕਿੰਗ ਦੇ ਆਧਾਰ ‘ਤੇ ਸਿੱਧੇ ਤੌਰ ‘ਤੇ ਕੁਆਲੀਫਾਈ ਕਰਨਗੀਆਂ। ਜਦੋਂ ਕਿ 2 ਟੀਮਾਂ ਦੀ ਚੋਣ ਆਈਸੀਸੀ ਦੇ ਗਲੋਬਲ ਕੁਆਲੀਫਾਇਰ ਦੇ ਆਧਾਰ ‘ਤੇ ਕੀਤੀ ਜਾਵੇਗੀ।
----------- Advertisement -----------
ਸ਼੍ਰੀਲੰਕਾ ਵਿੱਚ ਹੋਵੇਗਾ 2024 ਅੰਡਰ-19 ਵਿਸ਼ਵ ਕੱਪ
Published on
----------- Advertisement -----------
----------- Advertisement -----------