ਸਾਬਕਾ ਅਮਰੀਕੀ ਕਪਤਾਨ ਅਲੈਕਸ ਮੋਰਗਨ ਨੇ ਸੰਨਿਆਸ ਲੈ ਲਿਆ ਹੈ। ਇੱਕ ਦਿਨ ਪਹਿਲਾਂ, ਉਸਨੇ ਮਹਿਲਾ ਫੁਟਬਾਲ ਲੀਗ ਵਿੱਚ ਸੈਨ ਡਿਏਗੋ ਵੇਵਜ਼ ਲਈ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ, ਹਾਲਾਂਕਿ ਉਸਦੀ ਟੀਮ ਉੱਤਰੀ ਕੈਰੋਲੀਨਾ ਦੇ ਖਿਲਾਫ 1-4 ਨਾਲ ਹਾਰ ਗਈ ਸੀ, ਇਹ ਡਿਏਗੋ ਲਈ ਮੋਰਗਨ ਦਾ 63ਵਾਂ ਮੈਚ ਸੀ। ਉਸ ਨੇ ਇਸ ਲੀਗ ਵਿੱਚ ਆਪਣਾ 150ਵਾਂ ਮੈਚ ਖੇਡਿਆ।
35 ਸਾਲਾ ਮੋਰਗਨ ਨੇ ਆਪਣੇ 16 ਸਾਲਾਂ ਦੇ ਲੰਬੇ ਅੰਤਰਰਾਸ਼ਟਰੀ ਕਰੀਅਰ ਵਿੱਚ 2 ਓਲੰਪਿਕ ਤਗਮੇ ਅਤੇ 2 ਫੀਫਾ ਵਿਸ਼ਵ ਕੱਪ ਜਿੱਤੇ ਹਨ। ਮੋਰਗਨ ਨੇ ਅਮਰੀਕਾ ਦੀ ਰਾਸ਼ਟਰੀ ਟੀਮ ਲਈ 224 ਮੈਚ ਖੇਡੇ। ਉਹ 123 ਗੋਲਾਂ ਦੇ ਨਾਲ 9ਵੀਂ ਸਭ ਤੋਂ ਵੱਧ ਮੈਚ ਖੇਡਣ ਵਾਲੀ ਅਤੇ 5ਵੀਂ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਵੀ ਹੈ।
ਦੱਸ ਦਈਏ ਕਿ ਹਾਲ ਹੀ ‘ਚ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਮਰੀਕੀ ਫੁੱਟਬਾਲਰ ਨੇ ਦੱਸਿਆ ਸੀ ਕਿ “ਉਹ ਆਪਣਾ ਆਖਰੀ ਮੈਚ ਖੇਡਣ ਜਾ ਰਹੀ ਹੈ। ਇਸ ਪੋਸਟ ‘ਚ ਮੋਰਗਨ ਨੇ ਦੂਜੀ ਵਾਰ ਮਾਂ ਬਣਨ ਦੀ ਜਾਣਕਾਰੀ ਵੀ ਦਿੱਤੀ ਸੀ। ਮੈਸੇਜ ‘ਚ ਮੋਰਗਨ ਨੇ ਕਿਹਾ ਕਿ ਇਹ ਫੈਸਲਾ ਉਸ ਲਈ ਆਸਾਨ ਨਹੀਂ ਸੀ ਪਰ 2024 ਦੀ ਸ਼ੁਰੂਆਤ ਤੋਂ ਉਹ ਜਾਣਦੀ ਸੀ ਕਿ ਇਹ ਉਸ ਦਾ ਫੁੱਟਬਾਲ ਦਾ ਆਖਰੀ ਸੀਜ਼ਨ ਹੋਣ ਵਾਲਾ ਹੈ।”
----------- Advertisement -----------
ਸਾਬਕਾ ਅਮਰੀਕੀ ਕਪਤਾਨ ਅਲੈਕਸ ਮੋਰਗਨ ਨੇ ਫੁੱਟਬਾਲ ਤੋਂ ਲਿਆ ਸੰਨਿਆਸ
Published on
----------- Advertisement -----------
----------- Advertisement -----------