July 18, 2026, 6:29 pm
----------- Advertisement -----------
HomeNewsLatest Newsਵਿਰਾਟ ਕੋਹਲੀ ਨੇ ਅੱਜ ਆਸਟ੍ਰੇਲੀਆ 'ਚ ਇੰਝ ਮਨਾਇਆ ਆਪਣਾ ਜਨਮਦਿਨ, ਸਾਥੀਆਂ ਨਾਲ...

ਵਿਰਾਟ ਕੋਹਲੀ ਨੇ ਅੱਜ ਆਸਟ੍ਰੇਲੀਆ ‘ਚ ਇੰਝ ਮਨਾਇਆ ਆਪਣਾ ਜਨਮਦਿਨ, ਸਾਥੀਆਂ ਨਾਲ ਕੱਟਿਆ ਕੇਕ

Published on

----------- Advertisement -----------

ਟੀਮ ਇੰਡੀਆ ਦੇ ਸੁਪਰਸਟਾਰ ਵਿਰਾਟ ਕੋਹਲੀ ਅੱਜ (5 ਨਵੰਬਰ, 2022) 34 ਸਾਲ ਦੇ ਹੋ ਗਏ ਹਨ। ਫਿਲਹਾਲ ਉਹ ਆਸਟ੍ਰੇਲੀਆ ‘ਚ ਹਨ ਜਿੱਥੇ ਟੀਮ ਇੰਡੀਆ ਟੀ-20 ਵਿਸ਼ਵ ਕੱਪ ਲਈ ਮੌਜੂਦ ਹੈ। ਭਾਰਤ ਨੇ ਆਪਣਾ ਅਗਲਾ ਮੈਚ ਮੈਲਬੋਰਨ ਵਿੱਚ ਖੇਡਣਾ ਹੈ ਅਤੇ ਵਿਰਾਟ ਨੇ ਐਮਸੀਜੀ ਡਰੈਸਿੰਗ ਰੂਮ ਵਿੱਚ ਸਾਥੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨਾਲ ਆਪਣਾ ਜਨਮ ਦਿਨ ਮਨਾਇਆ। ਦੱਸ ਦੇਈਏ ਕਿ ਦੁਨੀਆ ਭਰ ਤੋਂ ਵਿਰਾਟ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। BCCI ਅਤੇ IPL ਫ੍ਰੈਂਚਾਇਜ਼ੀ ਨੇ ਵੀ ਕੋਹਲੀ ਨੂੰ ਵਧਾਈ ਦਿੱਤੀ ਹੈ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਸ਼ਨੀਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਵਿਰਾਟ ਕੇਕ ਕੱਟਦੇ ਹੋਏ ਅਤੇ ਫਿਰ ਇਸ ਨੂੰ ਖੂਬ ਖਾਂਦੇ ਨਜ਼ਰ ਆਏ। ਪੈਡੀ ਅੱਪਟਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ। ਅੱਜ ਪੈਡੀ ਉਪਟਨ ਦਾ ਵੀ ਜਨਮ ਦਿਨ ਹੈ। ਉਹ ਟੀਮ ਇੰਡੀਆ ਦੇ ਮਾਨਸਿਕ ਕੰਡੀਸ਼ਨਿੰਗ ਕੋਚ ਹਨ। ਦੋਵਾਂ ਨੇ ਮਿਲ ਕੇ ਕੇਕ ਕੱਟਿਆ।

ਦਸ ਦਈਏ ਕਿ ਬੀਸੀਸੀਆਈ ਨੇ ਕੋਹਲੀ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- 477 ਅੰਤਰਰਾਸ਼ਟਰੀ ਮੈਚ, 24350 ਦੌੜਾਂ ਬਣਾਈਆਂ, 2011 ਆਈਸੀਸੀ ਵਿਸ਼ਵ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ ਜੇਤੂ ਵਿਰਾਟ ਕੋਹਲੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਧੁਨਿਕ ਸਮੇਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

FBI ਦੀ ਵੱਡੀ ਕਾਰਵਾਈ! ਅਮਰੀਕਾ ‘ਚ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕੀ ਐਫਬੀਆਈ ਨੇ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਤੀਸ਼...

PM Modi ਦੇ ਪੰਜਾਬ ਦੌਰੇ ਦੇ ਸਿਆਸੀ ਮਾਅਨੇ: ਬੰਨੀ ਹਰੀ ਪੱਗ, ਕਿਸਾਨਾਂ ਤੇ 54 ਸੀਟਾਂ ਨੂੰ ਸਾਧਣ ਲਈ ਬਣਾਇਆ ਮਾਸਟਰਪਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਫ਼ਤਹਿ ਹਾਸਲ ਕਰਨ...

ਪੰਜਾਬ ਪੁਲਿਸ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, FBI ਦੀ ਲਿਸਟ ‘ਚ ਨਾਮ ਸੀ ਸ਼ਾਮਲ

ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...

ਅਮਰੀਕਾ ਨੇ ਲਗਾਤਾਰ ਛੇਵੇਂ ਦਿਨ ਈਰਾਨ ਦੇ ਟਿਕਾਣਿਆਂ ‘ਤੇ ਕੀਤੀ ਬੰਬਾਰੀ, ਸੱਤ ਲੋਕਾਂ ਦੀ ਮੌਤ

ਅਮਰੀਕਾ ਨੇ ਰਾਤੋ-ਰਾਤ ਈਰਾਨ 'ਤੇ ਘਾਤਕ ਹਵਾਈ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ,...

ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All is Well” ਦਾ ਕੀਤਾ ਐਲਾਨ

ਪੰਜਾਬ ਕਾਂਗਰਸ ‘ਚ ਚੱਲ ਰਹੇ ਲੀਡਰਸ਼ਿਪ ਵਿਵਾਦ ਦੇ ਵਿਚਕਾਰ, ਸਾਬਕਾ ਮੁੱਖ ਮੰਤਰੀ ਤੇ ਸੰਸਦ...

ਸੋਨਮ ਵਾਂਗਚੁਕ ਨੂੰ ਬਣਾਇਆ ਜਾਵੇ ਦੇਸ਼ ਦਾ ਸਿੱਖਿਆ ਮੰਤਰੀ, ਅਰਵਿੰਦ ਕੇਜਰੀਵਾਲ ਨੇ ਚੁੱਕੀ ਮੰਗ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ...

PM ਮੋਦੀ ਦਾ ਚੰਡੀਗੜ੍ਹ ਦੌਰਾ, ਕਈ ਇਲਾਕਿਆਂ ‘ਚ ਨਹੀਂ ਚੱਲਣਗੀਆਂ ਸਕੂਲੀ ਬੱਸਾਂ, ਸਰਕੂਲਰ ਜਾਰੀ

ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...