ਸਾਬਕਾ ਭਾਰਤੀ ਬੱਲੇਬਾਜ਼ ਅਤੇ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਮੁਖੀ ਵੀ.ਵੀ.ਐਸ ਲਕਸ਼ਮਣ ਨੂੰ ਏਸ਼ੀਆਈ ਖੇਡਾਂ ਵਿੱਚ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ, ਜਦਕਿ ਸਾਬਕਾ ਆਲਰਾਊਂਡਰ ਰਿਸ਼ੀਕੇਸ਼ ਕਾਨਿਟਕਰ ਨੂੰ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਲਕਸ਼ਮਣ ਤੋਂ ਬਿਨਾਂ ਸਾਬਕਾ ਭਾਰਤੀ ਲੈੱਗ ਸਪਿਨਰ ਸਾਈਰਾਜ ਬਹੂਤੁਲੇ ਗੇਂਦਬਾਜ਼ੀ ਕੋਚ ਅਤੇ ਫੀਲਡਿੰਗ ਕੋਚ ਮੁਨੀਸ਼ ਬਾਲੀ ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਟੀਮ ਦੇ ਸਹਿਯੋਗੀ ਸਟਾਫ ਵਜੋਂ ਕੰਮ ਕਰਨਗੇ।
ਇਸਤੋਂ ਇਲਾਵਾ ਮਹਿਲਾ ਟੀਮ ਵਿੱਚ ਕਾਨਿਟਕਰ ਦੇ ਨਾਲ ਰਾਜੀਬ ਦੱਤਾ (ਬੋਲਿੰਗ ਕੋਚ) ਅਤੇ ਸੁਭਾਦੀਪ ਘੋਸ਼ (ਫੀਲਡਿੰਗ ਕੋਚ) ਹੋਣਗੇ। ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹੋਂਗਝੂ ਸ਼ਹਿਰ ਵਿੱਚ ਹੋਣੀਆਂ ਹਨ। ਸਾਰੇ ਕ੍ਰਿਕਟ ਮੈਚ ਝੀਜਾਂਗ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਪਿੰਗਫੇਂਗ ਕ੍ਰਿਕਟ ਫੀਲਡ ਦੇ ਮੈਦਾਨ ‘ਤੇ ਖੇਡੇ ਜਾਣਗੇ।
ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਬੀ.ਸੀ.ਸੀ.ਆਈ ਨੇ ਪੁਰਸ਼ ਅਤੇ ਮਹਿਲਾ ਵਰਗ ਦੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਜਾਰੀ ਕਰ ਦਿੱਤੇ ਹਨ। ਦੋਵੇਂ ਟੀਮਾਂ ਕੁਆਟਰ ਫਾਈਨਲ ਵਜੋਂ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਖੇਡਣਗੀਆਂ। ਕੁਆਰਟਰ ਫਾਈਨਲ ਤੋਂ ਬਾਅਦ ਸੈਮੀਫਾਈਨਲ ਮੈਚ ਹੋਣਗੇ। ਇਸ ਤਰ੍ਹਾਂ ਫਾਈਨਲ ‘ਚ ਪਹੁੰਚਣ ਲਈ ਦੋਵਾਂ ਟੀਮਾਂ ਨੂੰ ਲਗਾਤਾਰ 2 ਮੈਚ ਜਿੱਤਣੇ ਹੋਣਗੇ।
ਦੱਸ ਦਈਏ ਏਸ਼ੀਅਨ ਓਲੰਪਿਕ ਕਮੇਟੀ ਦੇ ਨਿਯਮਾਂ ਦੇ ਅਨੁਸਾਰ, ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ਵਿੱਚ ਆਈਸੀਸੀ ਰੈਂਕਿੰਗ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ 4 ਟੀਮਾਂ ਨੂੰ ਕੁਆਰਟਰ ਫਾਈਨਲ ਵਿੱਚ ਸਿੱਧਾ ਪ੍ਰਵੇਸ਼ ਦਿੱਤਾ ਜਾਵੇਗਾ। ਦੋਵੇਂ ਭਾਰਤੀ ਟੀਮਾਂ ਇਸ ਸਮੇਂ ਏਸ਼ੀਆ ‘ਚ ਚੋਟੀ ‘ਤੇ ਹਨ।
ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹੋਂਗਝੂ ਵਿੱਚ ਹੋਣਗੀਆਂ। ਸਾਰੇ ਕ੍ਰਿਕਟ ਮੈਚ ਝੀਜਾਂਗ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਪਿੰਗਫੇਂਗ ਕ੍ਰਿਕਟ ਫੀਲਡ ਦੇ ਮੈਦਾਨ ‘ਤੇ ਖੇਡੇ ਜਾਣਗੇ। ਮਹਿਲਾ ਵਰਗ ਵਿੱਚ 14 ਟੀਮਾਂ ਅਤੇ ਪੁਰਸ਼ ਵਰਗ ਵਿੱਚ 18 ਟੀਮਾਂ ਭਾਗ ਲੈਣਗੀਆਂ। ਇਹ ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ ਅਤੇ ਇੱਕ ਦਿਨ ਵਿੱਚ 2 ਮੈਚ ਹੋਣਗੇ। ਪਹਿਲਾ ਮੈਚ ਸਵੇਰੇ 9:30 ਵਜੇ ਅਤੇ ਦੂਜਾ ਦੁਪਹਿਰ 2:30 ਵਜੇ ਤੋਂ ਹੋਵੇਗਾ।
ਨਾਲ ਹੀ ਬੀ.ਸੀ.ਸੀ.ਆਈ ਨੇ ਏਸ਼ੀਆਈ ਖੇਡਾਂ ਵਿੱਚ ਭਾਗ ਲੈਣ ਲਈ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਲਈ ਟੀਮਾਂ ਜਾਰੀ ਕੀਤੀਆਂ ਹਨ। ਰਿਤੂਰਾਜ ਗਾਇਕਵਾੜ ਪੁਰਸ਼ ਟੀਮ ਦੇ ਕਪਤਾਨ ਹੋਣਗੇ। ਅਤੇ ਮਹਿਲਾ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰੇਗੀ।