September 6, 2026, 1:54 pm
----------- Advertisement -----------
HomeNewsLatest Newsਜਦੋਂ ਵੀ ਮਹੱਤਵਪੂਰਣ ਮੁਕਾਬਲੇ ਦੇਖੋਗੇ, ਤਾਂ ਵਿਰਾਟ- ਰੋਹਿਤ- ਧੋਨੀ ਦੀ ਤਰ੍ਹਾਂ ਸ਼ੁਭਮਨ...

ਜਦੋਂ ਵੀ ਮਹੱਤਵਪੂਰਣ ਮੁਕਾਬਲੇ ਦੇਖੋਗੇ, ਤਾਂ ਵਿਰਾਟ- ਰੋਹਿਤ- ਧੋਨੀ ਦੀ ਤਰ੍ਹਾਂ ਸ਼ੁਭਮਨ ਗਿੱਲ ਸ਼ਾਨਦਾਰ ਪ੍ਰਦਰਸ਼ਨ ਕਰਨਗੇ: ਸੁਰੇਸ਼ ਰੈਨਾ

Published on

----------- Advertisement -----------

ਗੁਜਰਾਤ ਟਾਈਟੰਸ ਨੇ ਅਹਿਮਦਾਬਾਦ ਸਥਿੱਤ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਕਵਾਲੀਫਾਇਰ 2 ਮੁਕਾਬਲੇ ’ਚ ਮੁੰਬਈ ਇੰਡੀਅੰਸ ਨੂੰ 62 ਰਨਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ਦੇ ਫਾਈਨਲ ਦੇ ਲਈ ਕਵਾਲੀਫਾਈ ਕਰ ਲਿਆ ਹੈ। ਟਾਈਟੰਸ ਨੇ ਬੱਲੇ ਤੋਂ ਗਜਬ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਪਾਰੀ ’ਚ 233 ਰਨ ਬਣਾਏ। ਸ਼ੁਭਮਨ ਗਿੱਲ ਨੇ ਸ਼ਾਨਦਾਰ 129 ਰਨ (60 ਬਾਲਾਂ, 7X4, 10X6) ਦੀ ਆਤਿਸ਼ੀ ਪਾਰੀ ਖੇਡੀ, ਜਿਸਨੇ ਜੀਟੀ ਨੂੰ ਇੱਕ ਮਜਬੂਤ ਸਕੋਰ ਤੱਕ ਪਹੁੰਚਾਇਆ। ਮੁੰਬਈ ਨੂੰ ਟਾਰਗੇਟ ਤੱਕ ਪਹੁੰਚਣ ਦੇ ਲਈ ਕਈ ਬੱਲੇਬਾਜਾਂ ਨੇ ਵਧੀਆ ਸ਼ੁਰੂਆਤ ਕਰਕੇ ਕੋਸ਼ਿਸ਼ ਜਰੂਰ ਕੀਤੀ, ਪਰ ਟੀਮ ਅੰਤ ’ਚ 10 ਬਾਲਾਂ ਬਾਕੀ ਰਹਿੰਦੇ ਹੋਏ 171 ਰਨ ਬਣਾ ਕੇ ਆਊਟ ਹੋ ਗਈ। ਸੂਰਿਆਕੁਮਾਰ ਯਾਦਵ ਨੇ ਮੁੰਬਈ ਦੇ ਲਈ ਸਭ ਤੋਂ ਜਿਆਦਾ 61 ਰਨ (38 ਬਾਲਾਂ, 7X4, 2X6) ਬਣਾਏ। ਹੁਣ ਗੁਜਰਾਤ ਟਾਈਟੰਸ ਅਤੇ ਚੇਨੰਈ ਸੂਪਰ ਕਿੰਗਸ ਦੇ ਵਿਚਕਾਰ ਮੁਕਾਬਲਾ ਖੇਡਿਆ ਜਾਵੇਗਾ, ਕਿਉਂਕਿ ਸੀਐਸਕੇ ਮੰਗਲਵਾਰ ਨੂੰ ਕਵਾਲੀਫਾਇਰ 1 ’ਚ ਗੁਜਰਾਤ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ।

ਸ਼ੁਭਮਨ ਗਿੱਲ ਨੇ ਪਹਿਲੀ ਪਾਰੀ ’ਚ 129 ਰਨ ਬਣਾ ਕੇ ਜਬਰਦਸਤ ਬੈਟਿੰਗ ਕੀਤੀ, ਜਿਸ ਨਾਲ ਟਾਈਟੰਸ ਵੱਡੇ ਸਕੋਰ ਤੱਕ ਪਹੁੰਚ ਸਕਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਨੌਜਵਾਨ ਸਲਾਮੀ ਬੱਲੇਬਾਜ ਦੀ ਰੱਜ ਕੇ ਸ਼ਲਾਘਾ ਕਰਦੇ ਹੋਏ ਕਿਹਾ, ‘ਅਸੀਂ ਉਨ੍ਹਾਂ ਦੇ ਅੰਦਰ ਜਿਹੜੀ ਸ਼ਾਂਤੀ ਦੇਖੀ ਹੈ। ਇਸ ਤਰ੍ਹਾਂ ਦੇ ਵੱਡੇ ਮੈਚਾਂ ’ਚ ਬਾਡੀ ਲੈਂਗਵੇਜ ਬਹੁਤ ਅਰਥ ਰੱਖਦੀ ਹੈ। ਪਾਰੀ ਦੇ ਆਖਰੀ ਦੌਰ ’ਚ ਉਨ੍ਹਾਂ ਨੇ ਜਿਹੜੇ ਛੱਕੇ ਮਾਰੇ, ਜਿਨ੍ਹਾਂ ਨੂੰ ਅਸੀਂ ਪਿਕ-ਅਪ ਸ਼ਾਟ ਕਹਿੰਦੇ ਹਾਂ। ਉਨ੍ਹਾਂ ਨੇ ਕਾਰਤੀਕੇਯ ਨੂੰ ਇੱਕ ਸ਼ਾਟ ਮਾਰਿਆ ਅਤੇ ਉਸਦੇ ਬਾਅਦ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਲਾਈਨ ’ਚ ਆ ਸਕਦੇ ਹਨ ਅਤੇ ਸਿਰਫ ਪਿਕ-ਅਪ ਸ਼ਾਟ ਲਗਾ ਸਕਦੇ ਹਨ। ਮੈਨੂੰ ਉਨ੍ਹਾਂ ਦੀ ਬਾਡੀ ਲੈਂਗਵੇਜ, ਉਨ੍ਹਾਂ ਦਾ ਆਤਮਵਿਸ਼ਵਾਸ, ਖੁਦ ਤੇ ਵਿਸ਼ਵਾਸ ਪਸੰਦ ਆਇਆ ਅਤੇ ਉਨ੍ਹਾਂ ਨੂੰ ਵੱਡੇ ਮੈਚਾਂ ’ਚ ਦਮਦਾਰ ਪ੍ਰਦਰਸ਼ਨ ਕਰਨ ਦੀ ਆਦਤ ਹੋ ਗਈ ਹੈ। ਵਿਰਾਟ ਕੋਹਲੀ ਨੂੰ ਦੇਖੋ, ਇਸੇ ਤਰ੍ਹਾਂ ਅਸੀਂ ਪਿਛਲੇ ਸਾਲ ਜੋਸ ਬਟਲ ਨੂੰ ਦੇਖਿਆ ਸੀ। ਪਰ ਅੱਜ ਰਾਤੀ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਦੇਖਿਆ, ਜਦੋਂ ਵੀ ਮਹੱਤਵਪੂਰਣ ਮੁਕਾਬਲੇ ਦੇਖੋਗੇ, ਤਾਂ ਉਹ ਵਿਰਾਟ, ਰੋਹਿਤ ਅਤੇ ਐਮਐਸ ਧੋਨੀ ਦੀ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨਗੇ।’

ਟਾਈਟੰਸ ਇੱਕ ਫਰੈਂਚਾਈਜੀ ਦੇ ਰੂਪ ’ਚ ਉਤਰਦੇ ਹੋਏ ਪਿਛਲੇ ਸੀਜਨ ’ਚ ਆਪਣੀ ਖਿਤਾਬੀ ਜਿੱਤ ਨਾਲ ਟਾਟਾ ਆਈਪੀਐਲ ਚੈਂਪੀਅਨ ਬਣਿਆ ਸੀ ਅਤੇ ਹੁਣ ਉਹ ਆਪਣਾ ਤਾਜ ਬਰਕਰਾਰ ਰੱਖਣ ਦੇ ਬਹੁਤ ਨੇੜੇ ਹੈ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਨੇ ਪਿਛਲੇ ਸੀਜਨ ਤੋਂ ਲੈ ਕੇ ਹੁਣ ਤੱਕ ਗੁਜਰਾਤ ਦੀ ਟੀਮ ਦੀ ਨਿਰੰਤਰਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ ਇਸ ਸੀਜਨ ’ਚ ਉੱਥੋਂ ਹੀ ਜਾਰੀ ਰੱਖਿਆ ਹੈ, ਜਿੱਥੋਂ ਛਿਲੇ ਸਾਲ ਛੱਡਿਆ ਸੀ। ਉਸ ਲਿਹਾਜ ਨਾਲ ਕਰੈਡਿਟ ਹਾਰਦਿਕ, ਆਸ਼ੀਸ਼ ਅਤੇ ਬਾਕੀ ਖਿਡਾਰੀਆਂ ਨੂੰ ਵੀ ਜਾਂਦਾ ਹੈ। ਖਿਡਾਰੀਆਂ ਨੇ ਸਚਮੁਚ ਵਧੀਆ ਪ੍ਰਦਰਸ਼ਨ ਕੀਤਾ ਹੈ। ਜੋਸ਼ ਲਿਟਿਲ ਅਤੇ ਨੂਰ ਅਹਿਮਦ ਨੂੰ ਜੋੜਨਾ ਅਹਿਮ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਅਤੇ ਇੰਪੈਕਟ ਪਲੇਅਰ ਨਿਯਮ ਨੇ ਵੀ ਸਚਮੁਚ ਟਾਈਟੰਸ ਦੀ ਮਦਦ ਕੀਤੀ ਹੈ। ਸਾਈ ਸੁਦਰਸ਼ਨ ਅਤੇ ਵਿਜਯ ਸ਼ੰਕਰ ਵੀ ਸ਼ਾਮਲ ਕੀਤੇ ਗਏ ਅਤੇ ਉਨ੍ਹਾਂ ਨੇ ਆਪਣੀਆਂ-ਆਪਣੀਆਂ ਭੂਮਿਕਾਵਾਂ ਪ੍ਰਭਾਵੀ ਤਰੀਕੇ ਨਾਲ ਨਿਭਾਈਆਂ। ਮੋਹਿਤ ਸ਼ਰਮਾ ਬੈਕ-ਐਂਡ ’ਚ ਸ਼ਾਨਦਾਰ ਸਨ, ਉਨ੍ਹਾਂ ਨੇ ਪੰਜ ਵਿਕਟਾਂ ਲਈਆਂ, ਪਰ ਸੂਰਿਆਕੁਮਾਰ ਯਾਦਵ ਦਾ ਵਿਕਟ ਲੈਣਾ ਨਿਰਣਾਇਕ ਸੀ।’

ਮੋਹਿਤ ਸ਼ਰਮਾ ਦੀ ਬਾਲੰਗ ਨੇ ਪੂਰੇ ਸੀਜਨ ’ਚ ਗੁਜਰਾਤ ਨੂੰ ਵੱਡੀ ਸਫਲਤਾ ਦਵਾਈ ਹੈ ਅਤੇ ਉਨ੍ਹਾਂ ਨੇ ਅੱਜ ਵੱਡੀ ਉਪਲਬਧੀ ਹਾਸਲ ਕੀਤੀ ਅਤੇ ਸਿਰਫ 2.2 ਓਵਰਾਂ ’ਚ 10 ਰਨ ਦੇ ਕੇ 5 ਵਿਕਟਾਂ ਦੇ ਆਂਕੜੇ ਦੇ ਨਾਲ ਮੈਚ ਖਤਮ ਕੀਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਸ਼ਰਮਾ ਨੂੰ ਸੀਜਨ ਦੀਆਂ ਬਿਹਤਰੀਨ ਕਹਾਣੀਆਂ ’ਚੋਂ ਇੱਕ ਦੱਸਿਆ। ਉਨ੍ਹਾਂ ਨੇ ਕਿਹਾ, ‘ਮੋਹਿਤ ਨੇ ਸਚਮੁਚ ਵਧੀਆ ਬਾÇਲੰਗ ਕੀਤੀ। ਅਸੀਂ ਚਰਚਾ ਕਰਦੇ ਸੀ ਕਿ ਕੀ ਇਸ ਵਿਕਟ ’ਤੇ 233 ਰਨਾਂ ਦਾ ਪਿੱਛਾ ਕੀਤਾ ਜਾ ਸਕਦਾ ਹੈ। ਉਸ ਸ਼ਖਸ ਨੇ ਆਪਣਾ ਚਾਰ ਓਵਰਾਂ ਦਾ ਸਪੈਲ ਪੂਰਾ ਹੋਣ ਤੋਂ ਪਹਿਲਾਂ ਹੀ ਪੰਜ ਵਿਕਟਾਂ ਝਟਕਾ ਦਿੱਤੀਆਂ। ਅੱਜ ਮੋਹਿਤ ਸ਼ਰਮਾ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਊਨ੍ਹਾਂ ਨੂੰ ਇਸ ਸਾਲ ਚੁਣਿਆ ਗਿਆ ਸੀ, ਪਿਛਲੇ ਸਾਲ ਉਹ ਇਸੇ ਟੀਮ ਦੇ ਨਾਲ ਨੇਟ ਬਾਲਰ ਸਨ, ਇਸ ਲਈ ਇ ਸਭ ਦੇ ਬਾਵਜੂਦ ਉਨ੍ਹਾਂ ਦਾ ਚੁਣਿਆ ਜਾਣਾ ਇੱਕ ਵੱਡੀ ਗੱਲ ਹੈ। ਅਸੀਂ ਇਸ ਸਾਲ ਵਾਪਸੀ ਦੀਆਂ ਕਈ ਕਹਾਣੀਆਂ ਦੇਖੀਆਂ ਹਨ ਅਤੇ ਮੋਹਿਤ ਸ਼ਰਮਾ ਦਾ ਨਾਮ ਵੀ ਉਨ੍ਹਾਂ ’ਚ ਹੋਣਾ ਚਾਹੀਦਾ ਹੈ।’

2023 ਟਾਟਾ ਆਈਪੀਐਲ ਦੇ ਫਾਈਨਲ ਮੈਚ ’ਚ ਚੇਨੰਈ ਸੂਪਰ ਕਿੰਗਸ ਦਾ ਸਾਹਮਣਾ ਐਤਵਾਰ ਨੂੰ ਸ਼ਾਮੀ 7:30 ਵਜੇ ਗੁਜਰਾਤ ਟਾਈਟੰਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...