ਅੰਤਰਰਾਸ਼ਟਰੀ ਕ੍ਰਿਕਟ ਦਾ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਟਰਾਂਸਜੈਂਡਰ ਖਿਡਾਰੀ ਡੈਬਿਊ ਕਰੇਗਾ। ਬੰਗਲਾਦੇਸ਼ ਖਿਲਾਫ ਖੇਡੇਗੀ ਡੇਨੀਏਲ ਮੈਕਗਾਹੇ, ਕੈਨੇਡਾ ਦੀ ਡੇਨੀਏਲ ਮੈਕਗਾਹੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਪਹਿਲੀ ਟਰਾਂਸਜੈਂਡਰ ਖਿਡਾਰੀ ਹੋਵੇਗੀ।
29 ਸਾਲਾ ਮੈਕਗਾਹੇ ਨੂੰ ਅਗਲੇ ਮਹੀਨੇ ਹੋਣ ਵਾਲੇ ਕੁਆਲੀਫਾਇਰ ਲਈ ਕੈਨੇਡਾ ਦੀ ਮਹਿਲਾ ਟੀਮ ਵਿੱਚ ਚੁਣਿਆ ਗਿਆ ਹੈ। ਉਸਨੇ ਪੁਰਸ਼-ਤੋਂ-ਮਹਿਲਾ ਟਰਾਂਸਜੈਂਡਰ ਖਿਡਾਰੀਆਂ ਲਈ ICC ਦੇ ਯੋਗਤਾ ਮਾਪਦੰਡਾਂ ਨੂੰ ਪੂਰਾ ਕੀਤਾ ਹੈ। ਕੁਆਲੀਫਾਇੰਗ ਟੂਰਨਾਮੈਂਟ ਲਾਸ ਏਂਜਲਸ ਵਿੱਚ 4 ਤੋਂ 11 ਸਤੰਬਰ ਤੱਕ ਖੇਡਿਆ ਜਾਵੇਗਾ। ਗਲੋਬਲ ਕੁਆਲੀਫਾਇਰ ‘ਚ ਜਗ੍ਹਾ ਬਣਾਉਣ ਲਈ ਅਮਰੀਕੀ ਕੁਆਲੀਫਾਇਰ ‘ਚ ਕੈਨੇਡਾ ਦਾ ਸਾਹਮਣਾ ਅਰਜਨਟੀਨਾ, ਬ੍ਰਾਜ਼ੀਲ ਅਤੇ ਅਮਰੀਕਾ ਨਾਲ ਹੋਵੇਗਾ।
ਮੈਕਗਾਹੇ ਫਰਵਰੀ 2020 ਵਿੱਚ ਆਸਟ੍ਰੇਲੀਆ ਤੋਂ ਕੈਨੇਡਾ ਆਈ ਸੀ ਅਤੇ ਨਵੰਬਰ 2020 ਵਿੱਚ ਮਰਦ ਤੋਂ ਔਰਤ ਵਿੱਚ ਤਬਦੀਲ ਹੋ ਗਈ ਸੀ। ਉਸਨੇ ਮਈ 2021 ਤੋਂ ਮੈਡੀਕਲ ਮੇਕਓਵਰ ਸ਼ੁਰੂ ਕੀਤਾ ਸੀ।
ਮੈਕਗਾਹੇ ਨੇ ਕਿਹਾ, “ਮੈਂ ਆਪਣੇ ਟੈਸਟੋਸਟੇਰੋਨ ਦੇ ਪੱਧਰਾਂ ਦਾ ਪਤਾ ਲਗਾਉਣ ਲਈ ਪਿਛਲੇ ਦੋ ਸਾਲਾਂ ਤੋਂ ਹਰ ਮਹੀਨੇ ਖੂਨ ਦੀ ਜਾਂਚ ਕਰਵਾਈ ਹੈ। ਕ੍ਰਿਕਟ ਖੇਡਦੇ ਹੋਏ ਇੰਨਾ ਜ਼ਿਆਦਾ ਸਫਰ ਕਰਨਾ ਪੈਂਦਾ ਹੈ ਕਿ ਇਹ ਥੋੜਾ ਮੁਸ਼ਕਲ ਸੀ। ਮੈਨੂੰ ਮਾਣ ਹੈ, ਨਾ ਸਿਰਫ਼ ਆਪਣੇ ਲਈ, ਸਗੋਂ ਟਰਾਂਸਜੈਂਡਰ ਭਾਈਚਾਰੇ ਲਈ ਕਿ ਮੈਂ ਉਨ੍ਹਾਂ ਦੀ ਨੁਮਾਇੰਦਗੀ ਕਰ ਰਹੀ ਹਾਂ।”












