September 21, 2026, 1:36 am
----------- Advertisement -----------
HomeNewsLatest NewsWPL ਨਿਲਾਮੀ 'ਚ ਸਭ ਤੋਂ ਮਹਿੰਗੀ ਖਿਡਾਰਣ ਰਹੀ ਸਮ੍ਰਿਤੀ ਮੰਧਾਨਾ, 4 ਦੇਸ਼ਾਂ...

WPL ਨਿਲਾਮੀ ‘ਚ ਸਭ ਤੋਂ ਮਹਿੰਗੀ ਖਿਡਾਰਣ ਰਹੀ ਸਮ੍ਰਿਤੀ ਮੰਧਾਨਾ, 4 ਦੇਸ਼ਾਂ ਦੇ ਕਪਤਾਨ ਰਹੇ ਅਣਵਿਕੇ, ਦੇਖੋ ਸੂਚੀ

Published on

----------- Advertisement -----------

ਪਹਿਲੀ ਮਹਿਲਾ ਪ੍ਰੀਮੀਅਰ ਲੀਗ (WPL) ਲਈ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਚੱਲ ਰਹੀ ਨਿਲਾਮੀ ਸਮ੍ਰਿਤੀ ਮੰਧਾਨਾ ਦੇ ਨਾਂ ਨਾਲ ਸ਼ੁਰੂ ਕੀਤੀ ਗਈ। ਉਹ ਮਹਿਲਾ ਲੀਗ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਖਿਡਾਰਣ ਬਣ ਗਈ ਹੈ। ਉਸ ਨੂੰ ਬੈਂਗਲੁਰੂ ਨੇ 3.4 ਕਰੋੜ ਰੁਪਏ ‘ਚ ਖਰੀਦਿਆ ਹੈ। ਇਸ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ। ਮੁੰਬਈ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਯੂਪੀ ਵਾਰੀਅਰਜ਼ ਨੂੰ ਹਰਾ ਕੇ ਹਰਮਨਪ੍ਰੀਤ ਕੌਰ ਨੂੰ 1.80 ਕਰੋੜ ਰੁਪਏ ਵਿੱਚ ਖਰੀਦਿਆ।
ਕਿਹੜੀ ਟੀਮ ਨੇ ਕਿਸਨੂੰ ਖਰੀਦਿਆ?
ਦਿੱਲੀ ਕੈਪੀਟਲਜ਼ – ਜੇਮੀਮਾ ਰੌਡਰਿਗਜ਼ (ਭਾਰਤ), ਸ਼ੈਫਾਲੀ ਵਰਮਾ (ਭਾਰਤ), ਮੇਗ ਲੈਨਿੰਗ (ਆਸਟ੍ਰੇਲੀਆ)।
ਮੁੰਬਈ ਇੰਡੀਅਨਜ਼ – ਹਰਮਨਪ੍ਰੀਤ ਕੌਰ (ਭਾਰਤ), ਨਟਾਲੀ ਸਾਇਵਰ (ਇੰਗਲੈਂਡ), ਅਮੇਲੀਆ ਕੇਰ (ਨਿਊਜ਼ੀਲੈਂਡ), ਯਸਤਿਕਾ ਭਾਟੀਆ (ਭਾਰਤ)।
ਰਾਇਲ ਚੈਲੇਂਜਰਜ਼ ਬੈਂਗਲੁਰੂ – ਸਮ੍ਰਿਤੀ ਮੰਧਾਨਾ (ਭਾਰਤ), ਰੇਣੁਕਾ ਸਿੰਘ (ਭਾਰਤ), ਸੋਫੀ ਡਿਵਾਈਨ (ਨਿਊਜ਼ੀਲੈਂਡ), ਐਲੀਸ ਪੇਰੀ (ਆਸਟ੍ਰੇਲੀਆ), ਰਿਚਾ ਘੋਸ਼ (ਭਾਰਤ)।
ਯੂਪੀ ਵਾਰੀਅਰਜ਼ – ਦੀਪਤੀ ਸ਼ਰਮਾ (ਭਾਰਤ), ਤਾਹਿਲੀਆ ਮੈਕਗ੍ਰਾ (ਆਸਟ੍ਰੇਲੀਆ), ਸ਼ਬਨੀਮ ਇਸਮਾਈਲ (ਦੱਖਣੀ ਅਫਰੀਕਾ), ਸੋਫੀ ਏਕਲਸਟੋਨ (ਇੰਗਲੈਂਡ), ਅਲੀਸਾ ਹੀਲੀ (ਆਸਟ੍ਰੇਲੀਆ), ਅੰਜਲੀ ਸਰਵਾਨੀ (ਭਾਰਤ), ਰਾਜੇਸ਼ਵਰੀ ਗਾਇਕਵਾੜ (ਭਾਰਤ)।
ਗੁਜਰਾਤ ਜਾਇੰਟਸ – ਐਸ਼ਲੇ ਗਾਰਡਨਰ (ਆਸਟ੍ਰੇਲੀਆ), ਬੈਥ ਮੂਨੀ (ਆਸਟ੍ਰੇਲੀਆ), ਸੋਫੀਆ ਡੰਕਲੇ (ਇੰਗਲੈਂਡ), ਐਨਾਬੈਲ ਸਦਰਲੈਂਡ (ਆਸਟ੍ਰੇਲੀਆ), ਹਰਲੀਨ ਦਿਓਲ (ਭਾਰਤ), ਦੇਵੇਂਦਰਾ ਡੌਟਿਨ (ਵੈਸਟ ਇੰਡੀਜ਼)।

  • ਦਿੱਲੀ ਨੇ ਭਾਰਤ ਦੀ ਸਟਾਰ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਨੂੰ 2.20 ਕਰੋੜ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ।
  • ਭਾਰਤ ਦੀ ਸਟਾਰ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੂੰ ਯੂਪੀ ਵਾਰੀਅਰਜ਼ ਨੇ ਉਸ ਦੀ ਬੇਸ ਪ੍ਰਾਈਸ 40 ਲੱਖ ਰੁਪਏ ਵਿੱਚ ਖਰੀਦਿਆ ਹੈ।
  • ਭਾਰਤ ਦੀ ਅੰਜਲੀ ਸਰਵਾਨੀ ਨੂੰ ਯੂਪੀ ਵਾਰੀਅਰਜ਼ ਨੇ 55 ਲੱਖ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 30 ਲੱਖ ਰੁਪਏ ਸੀ।
  • ਆਸਟ੍ਰੇਲੀਆ ਦੀ ਬੱਲੇਬਾਜ਼ ਐਲੀਸਾ ਹੀਲੀ ਨੂੰ ਯੂਪੀ ਵਾਰੀਅਰਸ ਨੇ 70 ਲੱਖ ਰੁਪਏ ਵਿੱਚ ਖਰੀਦਿਆ ਹੈ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ।
  • ਭਾਰਤ ਦੀ ਸਟਾਰ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 1.90 ਕਰੋੜ ਰੁਪਏ ਵਿੱਚ ਖਰੀਦਿਆ ਹੈ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ।
  • ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ ਨੂੰ ਮੁੰਬਈ ਇੰਡੀਅਨਜ਼ ਨੇ 1.50 ਕਰੋੜ ਰੁਪਏ ਵਿੱਚ ਖਰੀਦਿਆ ਹੈ। ਉਸ ਦੀ ਮੂਲ ਕੀਮਤ 40 ਲੱਖ ਰੁਪਏ ਸੀ।
  • ਭਾਰਤ ਦੀ ਸਟਾਰ ਆਲਰਾਊਂਡਰ ਪੂਜਾ ਵਸਤਰਕਾਰ ਨੂੰ ਮੁੰਬਈ ਇੰਡੀਅਨਜ਼ ਨੇ 1.90 ਕਰੋੜ ਰੁਪਏ ‘ਚ ਖਰੀਦਿਆ ਹੈ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ।
  • ਭਾਰਤ ਦੀ ਸਟਾਰ ਬੱਲੇਬਾਜ਼ ਹਰਲੀਨ ਦਿਓਲ ਨੂੰ ਗੁਜਰਾਤ ਜਾਇੰਟਸ ਨੇ 40 ਲੱਖ ਰੁਪਏ ਵਿੱਚ ਖਰੀਦਿਆ ਹੈ। ਉਸ ਦੀ ਬੇਸ ਪ੍ਰਾਈਸ ਸਿਰਫ 40 ਲੱਖ ਰੁਪਏ ਸੀ।
  • ਭਾਰਤ ਦੀ ਸਟਾਰ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਦਿੱਲੀ ਕੈਪੀਟਲਸ ਨੇ 2 ਕਰੋੜ ਰੁਪਏ ‘ਚ ਖਰੀਦਿਆ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ।
    ਦੱਸ ਦਈਏ ਕਿ ਚਾਰ ਅੰਤਰਰਾਸ਼ਟਰੀ ਟੀਮਾਂ ਦੇ ਕਪਤਾਨ ਨਿਲਾਮੀ ਦੇ ਪਹਿਲੇ 4 ਸੈੱਟਾਂ ਵਿੱਚ ਨਾ ਵਿਕਣ ਵਾਲੇ ਰਹੇ। ਇਨ੍ਹਾਂ ਵਿੱਚ ਦੱਖਣੀ ਅਫਰੀਕਾ ਦੀ ਸਨੇ ਲੂਸ, ਇੰਗਲੈਂਡ ਦੀ ਹੀਥਰ ਨਾਈਟ, ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਅਤੇ ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਸ਼ਾਮਲ ਸਨ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ‘ਚ ASI ਦਾ ਕਤਲ ਕਰਨ ਵਾਲਾ ਸ਼ੂਟਰ ਪੁਲਿਸ ਮੁਕਾਬਲੇ ‘ਚ ਢੇਰ, ਮੁਲਜ਼ਮ ਦੀਪਕ ਦੇ ਪਰਿਵਾਰ ਦਾ ਵੱਡਾ ਬਿਆਨ

ASI ਹਰਜੀਤ ਸਿੰਘ ਦਾ ਕਤਲ ਕਰਨ ਵਾਲੇ ਇਕ ਸ਼ੂਟਰ ਨੂੰ ਪੁਲਿਸ ਨੇ ਮੁਕਾਬਲੇ ਵਿਚ...

ਡੇਰਾ ਬਾਬਾ ਨਾਨਕ : ਕਾਂਗਰਸੀ ਸਰਪੰਚ ਨਵਦੀਪ ਸਿੰਘ ਦੇ ਛੋਟੇ ਭਰਾ ਦਾ ਕਤਲ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਦੇ ਮੌਜੂਦਾ ਕਾਂਗਰਸੀ ਸਰਪੰਚ ਨਵਦੀਪ...

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...