November 11, 2025, 1:39 pm
----------- Advertisement -----------
HomeNewsBreaking Newsਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ 'ਚ ਬੇੈਂਗਲੁਰੂ ਪੁਲਿਸ ਨੇ ਕੀਤੀ ਕਾਰਵਾਈ, ਪਤਨੀ ਨਿਕਿਤਾ...

ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ‘ਚ ਬੇੈਂਗਲੁਰੂ ਪੁਲਿਸ ਨੇ ਕੀਤੀ ਕਾਰਵਾਈ, ਪਤਨੀ ਨਿਕਿਤਾ ਸਮੇਤ 3 ਲੋਕ ਗ੍ਰਿਫ਼ਤਾਰ

Published on

----------- Advertisement -----------

ਬੈਂਗਲੁਰੂ ‘ਚ ਏਆਈ ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਮਾਮਲੇ ‘ਚ ਲਗਾਤਾਰ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲੇ ‘ਚ ਦੋਸ਼ੀ ਅਤੁਲ ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਦੋਸ਼ੀ ਸੱਸ ਨਿਸ਼ਾ ਸਿੰਘਾਨੀਆ ਅਤੇ ਜੀਜਾ ਅਨੁਰਾਗ ਸਿੰਘਾਨੀਆ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਉਥੋਂ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਬੇਂਗਲੁਰੂ ਦੇ ਡੀਸੀਪੀ ਵ੍ਹਾਈਟ ਫੀਲਡ ਡਿਵੀਜ਼ਨ ਸ਼ਿਵਕੁਮਾਰ ਦੇ ਹਵਾਲੇ ਨਾਲ ਦੱਸਿਆ ਹੈ। ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਮਾਮਲੇ ਨਾਲ ਜੁੜੀਆਂ ਕਈ ਪਰਤਾਂ ਸਾਹਮਣੇ ਆ ਸਕਦੀਆਂ ਹਨ।AI ਸਾਫਟਵੇਅਰ ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਮਾਮਲੇ ਬਾਰੇ ਜਾਣ ਕੇ ਦੇਸ਼ ਦਾ ਹਰ ਨਾਗਰਿਕ ਹੈਰਾਨ ਹੈ। ਮਾਮਲੇ ‘ਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਬੇਂਗਲੁਰੂ ਪੁਲਿਸ ਨੇ ਅਤੁਲ ਦੇ ਭਰਾ ਦੀ ਸ਼ਿਕਾਇਤ ‘ਤੇ ਪਤਨੀ ਨਿਕਿਤਾ ਸਿੰਘਾਨੀਆ ਸਮੇਤ 4 ਲੋਕਾਂ ਖਿਲਾਫ ਐੱਫਆਈਆਰ ਇਸ ਦੌਰਾਨ ਅਤੁਲ ਬਾਰੇ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਮਹੀਨਾ ਪਹਿਲਾਂ ਖੁਦਕੁਸ਼ੀ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਇੱਕ ਚੈਕਲਿਸਟ ਮਿਲੀ ਹੈ, ਜਿਸ ਵਿੱਚ ਹੈਰਾਨੀਜਨਕ ਗੱਲਾਂ ਦੇਖਣ ਨੂੰ ਮਿਲੀਆਂ ਹਨ। ਅਤੁਲ ਸੁਭਾਸ਼ ਨੇ ਖੁਦਕੁਸ਼ੀ ਦਾ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਚੈਕਲਿਸਟ ਬਣਾ ਲਈ ਸੀ। ਇਹ ਉਨ੍ਹਾਂ ਦੇ ਹਰੇਕ ਕੰਮ ਲਈ ਇੱਕ ਚੈਕਲਿਸਟ ਸੀ, ਜਿਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪੁਲਿਸ ਨੇ ਇਹ ਚੈਕਲਿਸਟ ਬੈਂਗਲੁਰੂ ਸਥਿਤ ਘਰ ਤੋਂ ਬਰਾਮਦ ਕੀਤੀ ਹੈ। ਅਤੁਲ ਨੇ ਇਹ ਚੈਕਲਿਸਟ ਕੰਧ ‘ਤੇ ਲਗਾ ਦਿੱਤੀ ਸੀ। ਚੈਕਲਿਸਟ ਦੇ ਅੱਗੇ ਇੱਕ ਹੋਰ ਕਾਗਜ਼ ਚਿਪਕਾਇਆ ਗਿਆ ਸੀ ਜਿਸ ‘ਤੇ ਲਿਖਿਆ ਸੀ- ਇਨਸਾਫ਼ ਮਿਲਨਾ ਚਾਹੀਦਾ ਹੈ।ਜਾਣਕਾਰੀ ਮੁਤਾਬਕ 34 ਸਾਲਾ ਅਤੁਲ ਨੇ ਇਕ ਮਹੀਨਾ ਪਹਿਲਾਂ ਖੁਦਕੁਸ਼ੀ ਦੀ ਯੋਜਨਾ ਬਣਾਈ ਸੀ। ਉਸ ਨੇ ਮੌਤ ਤੋਂ ਪਹਿਲਾਂ ਜ਼ਰੂਰੀ ਕੰਮਾਂ ਨੂੰ ਪੂਰਾ ਕਰਨ ਲਈ ਚੈਕਲਿਸਟ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਸੀ। ‘ਜ਼ਿੰਦਗੀ ਦੇ ਆਖਰੀ ਦਿਨ ਤੋਂ ਪਹਿਲਾਂ’, ‘ਮੌਤ ਦਾ ਦਿਨ’ ਅਤੇ ‘ਖੁਦਕੁਸ਼ੀ ਦੇ ਆਖਰੀ ਦਿਨ ਤੋਂ ਪਹਿਲਾਂ’ ਦੇ ਕੰਮ ਨਿਸ਼ਚਿਤ ਸਨ ਅਤੇ ਉਨ੍ਹਾਂ ਨੇ ਇਹੀ ਕੀਤਾ। ਇਹ ਸੂਚੀ ਮਹੀਨਾ ਪਹਿਲਾਂ ਹੀ ਇਸ ਤਰ੍ਹਾਂ ਦੀ ਦੇਖਭਾਲ ਨਾਲ ਬਣਾਈ ਗਈ ਸੀ ਤਾਂ ਜੋ ਇਨ੍ਹਾਂ ਨਾਲ ਸਬੰਧਤ ਕੋਈ ਵੀ ਕੰਮ ਪੈਂਡਿੰਗ ਨਾ ਰਹੇ। ਅਤੁਲ ਸੁਭਾਸ਼ ਦੀ ਚੈਕਲਿਸਟ

ਅਤੁਲ ਸੁਭਾਸ਼ ਨੇ ਇਸ ਚੈਕਲਿਸਟ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਸੀ। ਇਹ ਭਾਗ ਸਨ – Before last day, Last day ਅਤੇ Execute last moment। ਇਸ ਦਾ ਮਤਲਬ ਉਨ੍ਹਾਂ ਦੇ ਫੋਨ ਦੇ ਫਿੰਗਰਪ੍ਰਿੰਟਸ ਅਤੇ ਫੇਸ ਰਿਕਗਨੇਸ਼ਨ ਨੂੰ ਹਟਾਉਣਾ ਸੀ ਤਾਂ ਜੋ ਮੌਤ ਤੋਂ ਬਾਅਦ ਉਹ ਲੋਕ ਇਸ ਨੂੰ ਐਕਸੇਸ ਕਰ ਸਕਣ ਜੋ ਉਨ੍ਹਾਂ ਨੂੰ ਜਾਣਦੇ ਸਨ। ਆਪਣੀ ਕਾਰ, ਸਾਈਕਲ ਤੇ ਕਮਰੇ ਦੀਆਂ ਚਾਬੀਆਂ ਨੂੰ ਫਰਿੱਜ ‘ਤੇ ਛੱਡਣਾ, ਦਫਤਰ ਦਾ ਕੰਮ ਪੂਰਾ ਕਰਨਾ ਅਤੇ ਆਪਣੇ ਲੈਪਟਾਪ ਅਤੇ ਚਾਰਜਰ ਨੂੰ ਸਟੋਰ ਕਰਨਾ ਆਦਿ।

ਖੁਦਕੁਸ਼ੀ ਕਰਨ ‘ਚ ਦੇਰੀ ਕਿਉਂ ਹੋਈ?

ਸੁਭਾਸ਼ ਨੇ ਇਹ ਸਾਰੀਆਂ ਚੈਕ ਲਿਸਟਾਂ ਬਣਾਉਣ ਵਿੱਚ ਬਹੁਤ ਧਿਆਨ ਰੱਖਿਆ ਸੀ। ਅਤੁਲ ਸੁਭਾਸ਼ ਦੇ ਸੁਸਾਈਡ ਨੋਟ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਹ ਫੈਸਲਾ ਕਰਨ ਲਈ ਸਮਾਂ ਲਿਆ ਕਿ ਉਸ ਦੀਆਂ ਸਾਰੀਆਂ ਬਕਾਇਆ ਜ਼ਿੰਮੇਵਾਰੀਆਂ ਹੁਣ ਪੂਰੀਆਂ ਹੋ ਗਈਆਂ ਹਨ। ਅਤੁਲ ਸੁਭਾਸ਼ ਨੇ ਲਿਖਿਆ ਹੈ ਕਿ ਇਸ ਕੰਮ ਨੂੰ ਪੂਰਾ ਕਰਨ ‘ਚ ਉਨ੍ਹਾਂ ਨੂੰ ਕੁਝ ਮਹੀਨੇ ਲੱਗ ਗਏ। ਸਰਕਾਰੀ ਦਫਤਰਾਂ ‘ਚ ਕੰਮ ਬਹੁਤ ਹੌਲੀ ਚੱਲ ਰਿਹਾ ਹੈ ਅਤੇ ਇਸ ਕਾਰਨ ਉਸ ਨੇ ਖੁਦਕੁਸ਼ੀ ਕਰਨ ‘ਚ ਦੇਰੀ ਕੀਤੀ ਹੈ।ਅਤੁਲ ਸੁਭਾਸ਼ ਨੇ ਆਪਣੇ ਸੁਸਾਈਡ ਨੋਟ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਜਿੰਨੀ ਮਿਹਨਤ ਕਰੇਗਾ, ਓਨਾ ਹੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਤੰਗ ਕੀਤਾ ਜਾਵੇਗਾ, ਉਨ੍ਹਾਂ ਤੋਂ ਜ਼ਬਰਦਸਤੀ ਪੈਸੇ ਲਏ ਜਾਣਗੇ ਅਤੇ ਇਹ ਪੂਰੀ ਨਿਆਂ ਪ੍ਰਣਾਲੀ ਉਨ੍ਹਾਂ ਨੂੰ ਤੰਗ ਕਰਨ ਵਾਲਿਆਂ ਦੀ ਮਦਦ ਕਰੇਗੀ। ਜੇ ਉਹ ਇਸ ਸੰਸਾਰ ਨੂੰ ਛੱਡ ਦਿੰਦਾ ਹੈ, ਤਾਂ ਉਸ ਕੋਲ ਪੈਸੇ ਨਹੀਂ ਹੋਣਗੇ ਅਤੇ ਉਸ ਦੇ ਬੁੱਢੇ ਮਾਤਾ-ਪਿਤਾ ਅਤੇ ਉਸ ਦੇ ਭਰਾ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...

ਤਰਨਤਾਰਨ ਦੀ SSP ਸਸਪੈਂਡ, ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਲਜ਼ਾਮ

ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ...

ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦੇ ਕਤਲ ਮਾਮਲੇ ‘ਚ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ,8 ਸਾਲਾਂ ਬਾਅਦ ਮਿਲੀ ਕਾਮਯਾਬੀ

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਮਾਮਲੇ...

ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ , ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ...

ਯਾਤਰੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ 18 ਘੰਟੇ ਖੁੱਲ੍ਹੇਗਾ ਚੰਡੀਗੜ੍ਹ ਏਅਰਪੋਰਟ, ਫਲਾਈਟਸ ਦਾ ਵਧਿਆ ਸਮਾਂ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ...

ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- “ਨਹੀਂ ਦੱਬੇਗਾ ਪੰਜਾਬ”

ਕੇਂਦਰ ਦੀ ਭਾਜਪਾ ਸਰਕਾਰ ਨੇ ਅਚਾਨਕ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ। ਇੱਕ...

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ...