ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਲੇਸ਼ ਹੁਣ ਖੁੱਲ੍ਹਕੇ ਸਾਹਮਣੇ ਆ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਸਿੱਧੂ ਗਲਤ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਬਿਕਰਮ ਮਜੀਠੀਆ ਖ਼ਿਲਾਫ਼ ਕੋਈ ਕੇਸ ਨਹੀਂ ਹੋ ਰਿਹਾ ਸੀ। ਜਿਵੇਂ ਹੀ ਮੇਰੇ ਕੋਲ ਗ੍ਰਹਿ ਵਿਭਾਗ ਆਇਆ, ਅਸੀਂ ਅਦਾਲਤ ‘ਚ ਐਸਟੀਐਫ ਦੀ ਰਿਪੋਰਟ ਖੋਲ੍ਹਣ ਦੀ ਮੰਗ ਕੀਤੀ ਜਿਸ ‘ਤੇ ਹਾਈਕੋਰਟ ਨੇ ਕਿਹਾ ਕਿ ਡਰੱਗਜ਼ ਮਾਮਲੇ ਦੀ ਜਾਂਚ ‘ਤੇ ਕੋਈ ਰੋਕ ਨਹੀਂ ਹੈ।
ਐਸਟੀਐਫ ਦੀ ਰਿਪੋਰਟ ਦੇ ਆਧਾਰ ‘ਤੇ ਅਸੀਂ ਐਫਆਈਆਰ ਦਰਜ ਕੀਤੀ ਹੈ। ਸਿੱਧੂ ਹੁਣ ਜੋ ਵੀ ਕਹਿ ਰਹੇ ਹਨ ਉਹ ਗਲਤ ਹੈ।ਰੰਧਾਵਾ ਨੇ ਕਿਹਾ ਕਿ ਮੈਂ ਅੱਜ ਤਕ ਕਿਸੇ ਗਿੱਦੜ ਨੂੰ ਲੁਕਦਿਆਂ ਨਹੀਂ ਦੇਖਿਆ, ਇਹ ਪਹਿਲਾ ਗਿੱਦੜ ਹੈ ਜੋ ਗ੍ਰਿਫਤਾਰੀ ਦੇ ਡਰੋਂ ਭੱਜ ਰਿਹਾ ਹੈ।